ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਕਮਜ਼ੋਰ ਵੈਸਟਰਨ ਡਿਸਟ੍ਬੇਂਸ ਪਹਾੜਾਂ ਚ ਪਹੁੰਚਣ ਨਾਲ਼ ਮੈਦਾਨਾਂ ਚ ਵੀ ਮੌਸਮੀ ਬਦਲਾਅ ਦੇਖਿਆ ਜਾਵੇਗਾ। ਅਸਰ ਵਜੋਂ ਇਹ ਸਿਸਟਮ ਮੰਗਲਵਾਰ ਰਾਤ ਤੇ ਬੁੱਧਵਾਰ ਨੂੰ ਹਲਕੀਆਂ ਫੁਹਾਰਾਂ ਲਈ ਜਿੰਮੇਵਾਰ ਬਣੇਗਾ। ਮਾਝਾ-ਦੁਆਬਾ ਡਿਵੀਜ਼ਨ ਚ ਬੱਦਲਵਾਈ ਨਾਲ ਇੱਕ ਦੋ ਜਗ੍ਹਾ ਦਰਮਿਆਨੀ ਬਰਸਾਤ ਦੇਖੀ ਜਾਵੇਗੀ। ਸੂਬੇ ਦੇ ਜਿਆਦਾਤਰ ਹਿੱਸਿਆਂ ਤੇ ਨਾਲ਼ ਲਗਦੇ ਹਰਿਆਣਾ ਚ “ਕੋਲਡ ਡੇ” ਲੱਗਣ ਦੀ ਸੰਭਾਵਨਾ ਹੈ।
ਦਿੱਲੀ ਚ ਸਿਸਟਮ ਦਾ ਅਸਰ ਘੱਟ ਹੋਵੇਗਾ। ਵੈਸਟਰਨ ਡਿਸਟਰਬੇਂਸ ਦੇ ਅੱਗੇ ਲੰਘਦਿਆਂ ਤੇ ਮੌਸਮ ਸਾਫ ਹੁੰਦਿਆਂ ਹੀ ਠੰਢ ਚ ਹੋਰ ਵਾਧਾ ਲਾਜ਼ਮੀ ਹੈ। ਜਿਕਰਯੋਗ ਹੈ ਕਿ ਔਸਤ ਨਾਲੋਂ ਲਗਾਤਾਰ 3-4°C ਹੇਠ ਚੱਲ ਰਿਹਾ ਦਿਨ ਦਾ ਪਾਰਾ ‘ਆਈ ਬਸੰਤ ਪਾਲ਼ਾ ਉਡੰਤ’ ਕਹਾਣੇ ਨੂੰ ਰੱਦ ਕਰਦਾ ਆ ਰਿਹਾ ਹੈ।
ਨਵੇਂ ਮਹੀਨੇ ਦੀ ਸੰਗਰਾਂਦ ਤੋਂ ਬਾਅਦ ਪਾਰੇ ਦੇ ਔਸਤ ਪੱਧਰ ‘ਤੇ ਉੱਠਣ ਦੀ ਉਮੀਦ ਹੈ। ਤਦ ਤੱਕ ਮਾਘ ਮਹੀਨਾ ‘ਆਈ ਬਸੰਤ ਪਾਲ਼ਾ ਉਡੰਤ’ ਕਹਾਵਤ ਨੂੰ ਝੁਠਲਾਉਂਦਾ ਰਹੇਗਾ। Windy ਰਾਡਾਰ ਅਨੁਸਾਰ 15 ਨੂੰ ਹਲਕਾ ਸਿਸਟਮ ਆਵੇਗਾ, ਜਿਸਦਾ ਅਸਰ ਕੇਵਲ ਮਾਝਾ ਦੁਬਾਬਾ ਤੇ ਮਾਲਵਾ ਡਿਵੀਜ਼ਨ ਵਿੱਚ ਕੇਵਲ ਬੱਦਲਵਾਈ ਹੀ ਕਰੇਗਾ, ਇਸ ਮਗਰੋਂ 17 -19 ਵਿੱਚ ਇੱਕ ਹੋਰ ਸਿਸਟਮ ਲਗੇਗਾ, ਜੋਂ ਕਿ ਬਾਰਿਸ਼ ਹਲਕੀ ਰੂਪ ਵਾਲੀ ਦੇ ਸਕਦਾ ਹੈ |
ਦੱਸ ਦਈਏ ਕਿ ਮੌਸਮ ਖਬਰਾਂIMD ਰਾਡਾਰ ਅਨੁਸਾਰ ਕੱਲ੍ਹ ਤੋ ਪਰਸੋਂ ਤੱਕ ਪੰਜਾਬ ਦੇ ਪਹਾੜਾਂ ਵੱਲ ਪੈਂਦੇ ਹਿੱਸਿਆਂ ਚ ਧੁੰਦ ਵੇਖਣ ਨੂੰ ਮਿਲ ਸਕਦੀ ਹੈ, 15-16 ਨੂੰ ਕਮਜ਼ੋਰ ਪੱਛਮੀ ਚੱਕਰਵਾਤ ਦੇ ਪੁੱਜਣ ਨਾਲ ਬੱਦਲਵਾਈ ਛਾ ਸਕਦੀ ਹੈ, 18-20 ਵਿਚਾਲੇ ਹਲਕੇ ਰੂਪ ਵਾਲੇ ਮੀਹ ਦੀ ਉਮੀਦ ਬਣ ਰਹੀ ਹੈ।