ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਪਹੁੰਚ ਗਈ ਹੈ। ਜਵੰਦਾ ਦੀ ਮ੍ਰਿਤਕ ਦੇਹ ਜੱਦੀ ਘਰ ‘ਚ ਰੱਖੀ ਗਈ ਹੈ। ਰਾਜਵੀਰ ਜਵੰਦਾ ਦਾ ਵੀਰਵਾਰ ਨੂੰ ਸਵੇਰੇ 11 ਵਜੇ ਪਿੰਡ ਪੋਨਾ ‘ਚ ਅੰਤਿਮ ਸਸਕਾਰ ਕੀਤਾ ਜਾਵੇਗਾ। ਰਾਜਵੀਰ ਜਵੰਦਾ (35) ਦਾ ਅੱਜ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦੇਹਾਂਤ ਹੋਇਆ ਸੀ।
ਪ੍ਰਸਿੱਧ ਗਾਇਕ ਰਾਜਵੀਰ ਸਿੰਘ ਜਵੰਦਾ ਦੇ ਦਿਹਾਂਤ ਉੱਪਰ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਹੜੇ ਬੀਤੇ ਦਿਨ ਹੀ ਇੱਕ ਸੜਕ ਹਾਦਸੇ ਦੌਰਾਨ ਜਖਮੀ ਹੋਣ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਸਨ।
ਇੱਥੇ ਜਾਰੀ ਇਕ ਬਿਆਨ ਵਿੱਚ ਪੀੜਿਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਪਰਗਟ ਸਿੰਘ ਗਰੇਵਾਲ, ਪ੍ਰਿਥੀਪਾਲ ਸਿੰਘ ਬਟਾਲਾ ਚੇਅਰਮੈਂਨ ਮੇਲਾ ਕਮੇਟੀ, ਕ੍ਰਿਸ਼ਨ ਕੁਮਾਰ ਬਾਵਾ, ਜਸਬੀਰ ਸਿੰਘ ਲੁਧਿਆਣਾ, ਡਾ. ਨਿਰਮਲ ਜੌੜਾ, ਡਾ. ਗੁਰਭਜਨ ਸਿੰਘ ਗਿੱਲ, ਡਾ. ਜਗਤਾਰ ਸਿੰਘ ਧੀਮਾਨ ਆਦਿ ਨੇ ਪਰਮਾਤਮਾ ਅੱਗੇ ਵਿਛੁੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਅਤੇ ਪਰਿਵਾਰ ਨੂੰ ਇਹ ਭਾਣਾ ਸਹਿਣ ਕਰਨ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਹੈ।
ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਦੇ ਫੇਜ਼ 6 ਸਥਿਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਪੋਸਟਮਾਰਟਮ ਕੀਤਾ ਗਿਆ। ਪਰਿਵਾਰ ਸ਼ਾਮ 4:45 ਵਜੇ ਦੇ ਕਰੀਬ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਲੈ ਕੇ ਲੁਧਿਆਣਾ ਲਈ ਰਵਾਨਾ ਹੋ ਗਿਆ। ਅੰਤਿਮ ਸਸਕਾਰ ਕੱਲ੍ਹ ਸਵੇਰੇ 11 ਵਜੇ ਜਗਰਾਉਂ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਪੌਣਾ ਵਿੱਚ ਕੀਤਾ ਜਾਵੇਗਾ। ਸਸਕਾਰ ਘਰ ਤੋਂ ਸਿਰਫ਼ 25-30 ਮੀਟਰ ਦੀ ਦੂਰੀ ‘ਤੇ ਹੈ।
ਪੰਜਾਬੀ ਸਿੰਗਰ ਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਜਗਰਾਉਂ ਦੇ ਪਿੰਡ ਪੋਨਾ ਵਿਚ ਕੱਲ 12 ਵਜੇ ਦੇ ਕਰੀਬ ਕੀਤਾ ਜਾ ਰਿਹਾ। ਰਾਜਵੀਰ ਜਵੰਦਾ ਦੀ ਦੇਹ ਦਾ ਅੰਤਿਮ ਸਰਕਾਰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਹੋਵੇਗਾ, ਉਹਨਾਂ ਦੇ ਘਰ ਦੇ ਪਿੱਛੇ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੈਦਾਨ ਦੇ ਨਾਲ ਲੱਗਦੇ ਸੈਡ ਥੱਲੇ ਉਹਨਾਂ ਦੀ ਦੇਹ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਪਿੰਡ ਵਾਸੀ ਸਰਕਾਰ ਨੂੰ ਵੀ ਅਪੀਲ ਕਰ ਰਹੇ ਨੇ ਕਿ ਜਿੱਥੇ ਉਹ ਘਰ ਦੇ ਪਿਛਲੇ ਪਾਸੇ ਅੰਤਿਮ ਸਸਕਾਰ ਕਰ ਰਹੇ ਨੇ ਉੱਥੇ ਇਕ ਯਾਦਗਾਰ ਬਣਾਈ ਜਾਵੇ।