ਜ਼ਿਲ੍ਹੇ ’ਚ ਐਤਵਾਰ ਸਵੇਰੇ ਹੋਈ ਹਲਕੀ ਬਰਸਾਤ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਮੌਸਮ ਵਿਚ ਅਚਾਨਕ ਤਬਦੀਲੀ ਆ ਗਈ। ਆਸਮਾਨ ਵਿਚ ਛਾਏ ਬੱਦਲਾਂ ਅਤੇ ਕਣੀਆਂ ਨਾਲ ਜਿੱਥੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ, ਉੱਥੇ ਹੀ ਖੇਤਾਂ ਵਿਚ ਪੱਕਣ ਕਿਨਾਰੇ ਪਹੁੰਚੀ ਕਣਕ ਅਤੇ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਪਹੁੰਚਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਅਚਾਨਕ ਬਦਲੇ ਇਸ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਇਸ ਸਮੇਂ ਕਣਕ ਦੀ ਫਸਲ ਆਪਣੇ ਆਖਰੀ ਪੜਾਅ ਵਿਚ ਹੈ। ਇਲਾਕੇ ਦੇ ਕਈ ਪਿੰਡਾਂ ਵਿੱਚ ਖੇਤਾਂ ਵਿੱਚ ਖੜੀ ਕਣਕ ਅਤੇ ਸਰੋਂ ਦੀ ਫਸਲ ਤੇਜ਼ ਹਵਾਵਾਂ ਦੇ ਜ਼ੋਰ ਨਾਲ ਡਿੱਗਦੀ ਨਜ਼ਰ ਆ ਰਹੀ ਹੈ।
ਇਸ ਕਾਰਨ ਕਿਸਾਨਾਂ ਦੇ ਚਿਹਰਿਆਂ ‘ਤੇ ਪਰੇਸ਼ਾਨੀ ਸਾਫ਼ ਦਿਖਾਈ ਦੇ ਰਹੀ ਹੈ, ਕਿਉਂਕਿ ਸਰੋਂ ਦੀ ਫਸਲ ਦੀ ਕਟਾਈ ਦਾ ਸਮਾਂ ਨੇੜੇ ਆਉਣ ਨਾਲ ਫਸਲ ਨੂੰ ਹੋਇਆ ਨੁਕਸਾਨ ਉਨ੍ਹਾਂ ਲਈ ਵੱਡੀ ਮੁਸ਼ਕਲ ਬਣ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਖਰਾਬ ਰਿਹਾ ਤਾਂ ਕਣਕ ਦੇ ਝਾੜ ‘ਤੇ ਸਿੱਧਾ ਅਸਰ ਪੈ ਸਕਦਾ ਹੈ। ਤੇਜ਼ ਹਵਾਵਾਂ ਕਾਰਨ ਕਈ ਖੇਤਾਂ ਵਿੱਚ ਕਣਕ, ਸਰੋਂ ਸਮੇਤ ਹੋਰ ਕਈ ਫਸਲਾਂ ਜ਼ਮੀਨ ਨਾਲ ਲੱਗ ਗਈਆਂ ਹਨ, ਜਿਸ ਨਾਲ ਦਾਣੇ ਦੀ ਗੁਣਵੱਤਾ ਘਟਣ ਅਤੇ ਪੈਦਾਵਾਰ ਵਿੱਚ ਕਮੀ ਆਉਣ ਦਾ ਖਤਰਾ ਬਣ ਗਿਆ ਹੈ। ਕੁਝ ਥਾਵਾਂ ‘ਤੇ ਬਾਰਿਸ਼ ਦਾ ਪਾਣੀ ਵੀ ਖੇਤਾਂ ਵਿੱਚ ਖੜ੍ਹਾ ਹੋ ਗਿਆ ਹੈ, ਜਿਸ ਨਾਲ ਫਸਲ ਨੂੰ ਹੋਰ ਨੁਕਸਾਨ ਹੋ ਸਕਦਾ ਹੈ। ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਲ ਭਰ ਦੀ ਉਨ੍ਹਾਂ ਦੀ ਮਿਹਨਤ ਇਸ ਮੌਸਮੀ ਮਾਰ ਕਾਰਨ ਖਤਰੇ ਵਿੱਚ ਪੈ ਸਕਦੀ ਹੈ।ਅਚਾਨਕ ਬਦਲੇ ਮੌਸਮ ਨੇ ਅਗੇਤੀ ਝੋਨੇ ਵਾਲੀ ਕਣਕ ਜ਼ਮੀਨ ’ਤੇ ਵਿਛ ਗਈ।
ਇਸ ਹਲਕੀ ਬਰਸਾਤ ਨਾਲ ਪਛੇਤੀਆਂ ਕਣਕਾਂ ਨੂੰ ਫਾਇਦਾ ਵੀ ਹੋਇਆ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈਰੀ ਗਰਮੀ ਕਾਰਨ ਇਹ ਕਣਕ ਖਰਾਬ ਹੋ ਰਹੀ ਸੀ ਬਰਸਾਤ ਪੈਣ ਨਾਲ ਤਾਪਮਾਨ ਇਕ ਵਾਰ ਹੇਠਾਂ ਆ ਗਿਆ, ਜਿਸ ਨਾਲ ਕਣਕ ਨੂੰ ਬਹੁਤ ਫਾਇਦਾ ਹੋਵੇਗਾ। ਇਲਾਕੇ ਦੇ ਕਈ ਪਿੰਡਾਂ ਵਿਚ ਸਵੇਰੇ ਚੱਲੀਆਂ ਤੇਜ਼ ਹਵਾਵਾਂ ਅਤੇ ਹਲਕੀ ਬਰਸਾਤ ਕਾਰਨ ਅਗੇਤੀ ਕਣਕ ਜ਼ਮੀਨ ਉੱਤੇ ਵਿਛ ਗਈ। ਖੇਤਾਂ ਵਿਚ ਕਈ ਥਾਵਾਂ ’ਤੇ ਕਣਕ ਦੀ ਫਸਲ ਡਿੱਗੀ ਹੋਈ ਦੇਖੀ ਗਈ, ਜਿਸ ਕਾਰਨ ਕਿਸਾਨ ਕਾਫੀ ਚਿੰਤਤ ਨਜ਼ਰ ਆਏ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਗਰਮੀ ਦਾ ਅਸਰ ਕਾਫੀ ਵਧ ਗਿਆ ਸੀ,
ਜਿਸ ਕਾਰਨ ਕਿਸਾਨ ਆਪਣੀ ਕਣਕ ਦੀ ਫਸਲਾਂ ਨੂੰ ਗਰਮੀ ਤੋਂ ਬਚਾਉਣ ਲਈ ਲਗਾਤਾਰ ਪਾਣੀ ਲਗਾ ਰਹੇ ਸਨ। ਇਸ ਕਾਰਨ ਖੇਤ ਪਾਣੀ ਲਗਾਉਣ ਕਾਰਨ ਪਹਿਲਾਂ ਹੀ ਗਿੱਲੇ ਸਨ। ਇਸ ਦੌਰਾਨ ਐਤਵਾਰ ਸਵੇਰੇ ਹੋਈ ਹਲਕੀ ਬਰਸਾਤ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਨੂੰ ਜ਼ਮੀਨ ਉੱਤੇ ਵਿਛਾ ਦਿੱਤਾ। ਕਈ ਥਾਵਾਂ ’ਤੇ ਕਣਕ ਦੀ ਫਸਲ ਪੂਰੀ ਤਰ੍ਹਾਂ ਜ਼ਮੀਨ ਉੱਤੇ ਵਿਛੀ ਹੋਈ ਨਜ਼ਰ ਆਈ, ਜਿਸ ਕਾਰਨ ਕਿਸਾਨਾਂ ਵਿਚ ਫਸਲ ਦੇ ਝਾੜ ਨੂੰ ਲੈ ਕੇ ਚਿੰਤਾ ਵਧ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਦਿਨਾਂ ਵਿਚ ਵੀ ਮੌਸਮ ਇਸੇ ਤਰ੍ਹਾਂ ਖਰਾਬ ਰਹਿੰਦਾ ਹੈ ਤਾਂ ਨੁਕਸਾਨ ਹੋਰ ਵੀ ਵਧ ਸਕਦਾ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.