ਅਕਤੂਬਰ ਮਹੀਨੇ ਦੀ ਸ਼ੁਰੂਆਤ ਹੀ ਛੁੱਟੀ ਨਾਲ ਹੋਈ ਹੈ। ਇਸ ਵਾਰ ਗਾਂਧੀ ਜਯੰਤੀ ਅਤੇ ਦੁਸਹਿਰੇ ਦਾ ਤਿਓਹਾਰ ਇਕੋ ਦਿਨ ਮਨਾਇਆ ਗਿਆ। ਅਕਤੂਬਰ ਸ਼ੁਰੂ ਹੁੰਦੇ ਹੀ ਦੇਸ਼ ਭਰ ਵਿਚ ਤਿਓਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਅਤੇ ਇਹ ਸੀਜ਼ਨ ਆਪਣੇ ਨਾਲ ਛੁੱਟੀਆਂ ਵੀ ਲੈਕੇ ਆਉਂਦਾ ਹੈ। ਦੀਵਾਲੀ ਅਤੇ ਵਿਸ਼ਕਰਮਾ ਡੇਅ ਤੇ ਤਾਂ ਜਨਤਕ ਛੁੱਟੀਆਂ ਰਹਿਣ ਹੀ ਵਾਲੀਆਂ ਹਨ। ਪਰ ਅਗਲੇ ਹਫਤੇ ਦੋ ਹੋਰ ਸਰਕਾਰੀ ਛੁੱਟੀਆਂ ਸੂਬੇ ਵਿਚ ਰਹਿਣ ਵਾਲੀਆਂ ਹਨ।
ਦਰਅਸਲ ਪੰਜਾਬ ਸਰਕਾਰ ਦੇ ਸਾਲ 2025 ਦੇ ਛੁੱਟੀਆਂ ਦੇ ਕਲੰਡਰ, ਨੋਟੀਫਿਕੇਸ਼ਨ ਨੰ: 06/01/2024-2ਪੀ.ਪੀ.3/677 ਦੇ ਮੁਤਾਬਕ ਅਗਲੇ ਹਫਤੇ 7 ਅਕਤੂਬਰ ਦਿਨ ਮੰਗਲਵਾਰ ਨੂੰ ਜਨਮ ਦਿਹਾੜਾ ਮਹਾਰਿਸ਼ੀ ਵਾਲਮੀਕਿ ਜੀ ਮੌਕੇ ਜਨਤਕ ਛੁੱਟੀ ਰਹਿਣ ਵਾਲੀ ਹੈ, ਇਸ ਦਿਨ ਸਾਰੇ ਸਰਕਾਰੀ/ਅਰਧ ਸਰਕਾਰੀ ਦਫਤਰ ਅਤੇ ਸਮੂਹ ਵਿਦਿਆਕ ਅਦਾਰੇ ਬੰਦ ਰਹਿਣਗੇ ਅਤੇ 8 ਅਕਤੂਬਰ ਨੂੰ ਵੀ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਦਰਅਸਲ ਇਸ ਦਿਨ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦਾ ਗੁਰਪੁਰਬ ਹੈ ਅਤੇ ਇਹ ਛੁੱਟੀ ਫਿਲਹਾਲ ਸਿਰਫ ਮੁਲਾਜ਼ਮਾਂ ਲਈ ਹੈ ਕਿਉਂਕਿ ਹੈ ਰਾਖਵੀਂ ਛੁੱਟੀ ਹੈ। ਪਰ ਇਸ ਨੂੰ ਵੀ ਜਨਤਕ ਛੁੱਟੀ ਐਲਾਨਿਆ ਜਾ ਸਕਦਾ ਹੈ। ਪਰ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਜਾਂਦੀ, ਮੁਲਾਜ਼ਮਾਂ ਲਈ ਤਾਂ ਇਸ ਦਿਨ ਵੀ ਛੁੱਟੀ ਹੈ।
ਇਸੇ ਮਹੀਨੇ ਦੋ ਹੋਰ ਜਨਤਕ ਛੁੱਟੀਆਂ ਰਹਿਣ ਵਾਲਿਆਂ ਹਨ। 20 ਅਕਤੂਬਰ ਨੂੰ ਦੀਵਾਲੀ ਦੀ ਅਤੇ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਦੀ ਵੀ ਸਰਕਾਰੀ ਛੁੱਟੀ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਰਹਿਣ ਵਾਲੀ ਹੈ।