ਬਾਬਾ ਸ੍ਰੀ ਚੰਦ, ਦਾ ਜਨਮ ਪੰਜਾਬ ਦੇ ਅਜੋਕੇ ਜ਼ਿਲਾ ਕਪੂਰਥਲਾ ਸ਼ਹਿਰ , ਸੁਲਤਾਨਪੁਰ ਲੋਧੀ ਵਿਖੇ 8 ਸਤੰਬਰ 1494 ,ਭਾਦੋਂ ਸੁਦੀ 9. 1551 ਬਿਕਰਮੀ, ਗੁਰੂ ਨਾਨਕ ਸਾਹਿਬ ਦੇ ਘਰ ,ਮਾਤਾ ਸੁਲਖਣੀ ਦੀ ਕੁਖੋਂ ਹੋਇਆI ਬਾਬਾ ਸ਼੍ਰੀਚੰਦ ਨੂੰ ਵਿਦਿਆ ਪ੍ਰਾਪਤੀ ਲਈ ਪੰਡਿਤ ਪਰਸ਼ੋਤਮਦਾਸ ਕੋਲ ਕਸ਼ਮੀਰ ਭੇਜ ਦਿੱਤਾ ਗਿਆ। ਪਰਸ਼ੋਤਮਦਾਸ ਨੇ ਸ਼੍ਰੀਚੰਦ ਦੀ ਚੇਤੰਨ ਬੁਧੀ ਵੇਖ ਕੇ ਉਸਨੂੰ ਉਦਾਸੀ ਧਰਮ ਦੀ ਦੀਖਿਆ ਲੈਣ ਲਈ ਕਿਹਾ। ਸ੍ਰੀ ਚੰਦ ਨੇ ਧਰਮ ਪ੍ਰਚਾਰਕ ਅਬਿਨਾਸ਼ੀ ਮੁਨੀ ਤੋਂ ਚਤੁਰਥ ਆਸ਼੍ਰਮ ਵਿੱਚ ਉਦਾਸੀ ਮਤ ਦੀ ਦੀਖਿਆ ਪ੍ਰਾਪਤ ਕੀਤੀ।
ਉਦਾਸੀ ਮਤ ਨੂੰ ਅੱਗੇ ਤੋਰਨ ਦਾ ਕੰਮ ਸ੍ਰੀ ਚੰਦ ਦੇ ਚੇਲਿਆਂ ਨੇ ਸੰਭਾਲਿਆ। ਕਈ ਇਤਿਹਾਸਕਾਰ ,ਭਾਈ ਗੁਰਦਿਤਾ, ਜੋ ਗੁਰੂ ਹਰਗੋਬਿੰਦ ਦੇ ਸਭ ਤੋਂ ਵੱਡੇ ਸਪੁੱਤਰ ਸਨ ਨੂੰ ਇਨ੍ਹਾਂ ਦੇ ਚੇਲੇ ਮੰਨਦੇ ਹਨ ਤੇ ਉਨ੍ਹਾ ਦੇ ਅੱਗੇ ਚਾਰ ਸੇਵਕ ਅਲਮਸਤ, ਬਾਲੂ ਹਸਨਾ, ਗੋਬਿੰਦ ਅਤੇ ਫੂਲਸ਼ਾਹ ਹਨ, ਜਿਹਨਾਂ ਦੇ ਨਾਮ ਤੇ ਉਦਾਸੀਆਂ ਦੇ ਚਾਰ ਧੂਣੇ ਪ੍ਰਸਿੱਧ ਹਨ। ਪਰ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਈ ਗੁਰਦਿਤਾ ਜੀ ਦਾ ਜਨਮ ਹੀ ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣਾ ਤੋਂ ਬਾਅਦ ਹੋਇਆ ਹੈ
ਚਾਰ ਧੂੰਣਾ ਬਾਬਾ ਸ੍ਰੀ ਚੰਦ ਦੇ ਹੁੰਦਿਆਂ ਤੇ ਉਨ੍ਹਾਂ ਦੇ ਪਿੱਛੋਂ ਉਦਾਸੀਨ ਪ੍ਰਚਾਰ ਦੇ ਕੇਂਦਰ ਵਿੱਚ ਛੇ ਬਖਸ਼ਿਸ਼ਾਂ ਨੂੰ ਵੀ ਮੰਨਿਆ ਜਾਂਦਾ ਹੈ, ਜੋ ਵਖ ਵਖ ਗੁਰੂ ਸਾਹਿਬਾਨਾਂ ਤੋਂ ਪ੍ਰਾਪਤ ਹੋਈਆਂ-ਸੁਧਰੇ ਸ਼ਾਹੀ, ਸੰਗਤ ਸਹਿਬੀਏ -ਜੀਤ ਮਲੀਏ -ਬਖਤ ਮਲੀਏ – ਭਗਤ ਭਗਵਾਨੀਏ -ਮੀਂਹਾਂਆਦਿ ਸਾਹੀਏਸੱਤ ਸਾਲ ਦੀ ਉਮਰ ਵਿਚ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਚਲੇ ਗਏ ਤਾਂ ਬਾਬਾ ਸ੍ਰੀ ਚੰਦ ਨੇ ਵੀ ਬੰਦਗੀ ਸ਼ੁਰੂ ਕਰ ਦਿਤੀ ਉਹ ਅਕਸਰ ਜੰਗਲਾਂ ਵਿਚ ਬੈਠਕੇ ਤੱਪਸਿਆ ਕਰਦੇ ਤੇ ਉਨ੍ਹਾ ਨਾਲ ਜੰਗਲਾ ਦੇ ਭਿਆਨਕ ਜਾਨਵਰ ਵੀ ਸੰਗਤ ਕਰਦੇ ਸਨ ਜਦੋ ਕਝ ਕੁ ਵਡੇ ਹੋਏ ਤਾਂ ਆਪਣੇ ਨਾਨਕੇ ਪਿੰਡ ਭਾਈ ਕਮਲੀਆ ਜੀ ਨਾਲ ਆਏ ਇਕ ਦਿਨ ਮਨ ਵਿਚ ਫੁਰਨਾ ਆਇਆ ਤੇ ਭਾਈ ਕਮਲੀਏ ਨੂੰ ਕਿਹਾ ਕਿਓਂ ਨਾ ਨਗਰ ਦਾ ਚਕਰ ਕਟ ਕੇ ਆਈਏ ਥੋੜੀ ਸੈਰ ਹੋ ਜਾਏਗੀ ਭਾਈ ਕਮਲੀਏ ਨੇ ਸਤਿ ਬਚਨ ਕਹਿ ਕੇ ਆਪਣੇ ਮੋਢਿਆਂ ਤੇ ਭਾਈ ਸ੍ਰੀ ਚੰਦ ਨੂੰ ਬਿਠਾ ਲਿਆ ਜਿਵੇਂ ਹਮੇਸ਼ਾ ਕਰਦੇ ਸੀ ਜਦ ਬਾਬਾ ਸ੍ਰੀ ਚੰਦ ਜੀ ਬਾਹਰ ਗਏ ਤਾਂ ਕੁਝ ਦੂਰੀ ਤੇ ਕੁਝ ਲੋਕ ਬੈਠੇ ਸੀI ਜਦੋਂ ਲੋਕਾਂ ਨੇ ਦੇਖਿਆ ਕਿ ਬਾਬਾ ਸ੍ਰੀ ਚੰਦ ਜੀ ਆ ਰਹੇ ਹਨ ਤਾ ਉਨ੍ਹਾ ਨੇ ਸੋਚਿਆ ਕਿਓਂ ਨਾ ਬਾਬਾ ਜੀ ਨੂੰ ਇਥੇ ਬਿਠਾਕੇ ਉਨ੍ਹਾ ਕੋਲੋਂ ਹਰੀ ,ਪ੍ਰਮਾਤਮਾ ਦੇ ਨਾਮ ਦੇ ਕੁਝ ਬਚਨ ਸੁਣੀਏI ਇਹ ਸੋਚ ਕੇ ਲੋਕਾਂ ਨੇ ਉਨ੍ਹਾ ਨੂੰ ਰੋਕ ਲਿਆ, ਆਪਣੀ ਇਛਾ ਪ੍ਰਗਟ ਕੀਤੀ
ਇਕ ਸੁੰਦਰ ਆਸਣ ਬਿਛਾਇਆ ਜਿਸਤੇ ਬਾਬਾ ਜੀ ਨੂੰ ਬਿਠਾਇਆ ਤੇ ਉਨ੍ਹਾ ਨਾਲ ਬਚਨ ਬਿਲਾਸ ਕਰਕੇ ਪ੍ਰਸੰਨ ਹੋਏ
ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਜਾਣ ਕੇ ਸਤਿਕਾਰ ਕਰਦੇ ਸਨ ਬਾਬਾ ਸ੍ਰੀ ਚੰਦ ਜੀ ਨੇ ਜਦ ਅਮ੍ਰਿਤਸਰ ਸ਼ਹਿਰ ਵਸਾਉਣ , ਅਮ੍ਰਿਤਸਰ ਸਰੋਵਰ ਦੀ ਉਸਾਰੀ ਤੇ ਗੁਰੂ ਰਾਮ ਦਾਸ ਜੀ ਦੀ ਇਤਨੀ ਸੋਭਾ ਸੁਣੀ ਤਾਂ ਉਨ੍ਹਾ ਕੋਲ ਰਿਹਾ ਨਾ ਗਿਆl ਗੁਰੂ ਦਰਸ਼ਨ ਲਈ ਚੇਲਿਆਂ ਸਮੇਤ ਦਰਬਾਰ ਸਾਹਿਬ ਹਾਜਰ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸਨ, ਗੁਰੂ ਰਾਮ ਦਾਸ ਜੀ ਆਪਣੇ ਆਸਣ ਤੋ ਉਠਕੇ ਅਗੇ ਮਿਲਣ ਨੂੰ ਆਏ ਗੁਰੂ ਸਾਹਿਬ ਦੀ ਪਿਆਰੀ ਸਖਸ਼ੀਅਤ ਨੇ ਉਨ੍ਹਾ ਨੂੰ ਮੋਹ ਲਿਆ ਗੁਰੂ ਸਾਹਿਬ ਦੇ ਨੂਰਾਨੀ ਚੇਹਰੇ ਵਲ ਤਕਦਿਆਂ ਖੁਸ਼ ਹੋਏ ਤੇ ਕਿਹਾ ,” ਐਡਾ ਸੁੰਦਰ ਦਾਹੜਾ ਕਿਵੇਂ ਵਧਾ ਲਿਆ ਹੈ “ ਤਾਂ ਗੁਰੂ ਸਾਹਿਬ ਨੇ ਕਿਹਾ ਤੁਹਾਡੇ ਵਰਗੇ ਮਹਾਂ ਪੁਰਸ਼ਾਂ ਦੇ ਚਰਨ ਝਾੜਨ ਲਈ ਇਤਨੀ ਹਲੀਮੀ ਦੇਖ ਕੇ ਬਾਬਾ ਸ੍ਰੀ ਚੰਦ ਦੰਗ ਰਹਿ ਗਏ ਤੇ ਕਿਹਾ ,’ ਧੰਨ ਤੁਸੀਂ ਤੇ ਧੰਨ ਤੁਹਾਡੀ ਨਿਮਰਤਾ” ਇਸ ਪਿਛੋਂ ਉਨ੍ਹਾ ਨੇ ਉਦਾਸੀ ਲਿਬਾਸ ਵਿਚ ਸਤਿਨਾਮ ਦਾ ਪ੍ਰਚਾਰ ਕੀਤਾ