Home / ਪੰਜਾਬੀ ਖਬਰਾਂ / ਜਦੋਂ ਲੱਸੀ ਪੀਣ ਨਾਲ ਮੁੰਡੇ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ

ਜਦੋਂ ਲੱਸੀ ਪੀਣ ਨਾਲ ਮੁੰਡੇ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ

ਜਾਦੂ ਟੂਣੇ ਦੀ ਸਿਰਜਣਾ ਪ੍ਰਕਿਰਤੀ ਦੇ ਵਿਰੋਧ ਵਿੱਚ ਹੋਈ,ਇਹ ਅਨੁਮਾਨਿਆ ਗਿਆ ਕਿ ਇਸ ਸੰਸਾਰ ਨੂੰ ਕੋਈ ਅਦ੍ਰਿਸ਼ ਸ਼ਕਤੀ ਚਲਾ ਰਹੀ ਹੈ। ਇਸ ਨੂੰ ਵੱਸ ਵਿੱਚ ਕਰਨ ਲਈ ਮਨੁਖ ਨੇ ਜਾਦੂ-ਟੂਣੇ ਦਾ ਸਹਾਰਾ ਲੈਣਾ ਅਰੰਭ ਕਰ ਦਿਤਾ। ਇਸ ਤਰਾਂ ਜਾਦੂ-ਟੂਣਾ ਪ੍ਰਕਿਰਤੀ ਤੋਂ ਸੰਸਕ੍ਰਿਤੀ ਵਲ ਦੀ ਯਾਤਰਾ ਵਿੱਚ ਅਹਿਮ ਹਿੱਸਾ ਪਾਉਂਦਾ ਹੈ।

ਜਾਦੂ-ਟੂਣੇ ਦਾ ਆਰੰਭ ਪ੍ਰਕਿਰਤੀ ਨੂੰ ਆਪਣੇ ਵਸ਼ ਵਿੱਚ ਕਰਨ ਦੀ ਇੱਛਾ ਨਾਲ ਹੋਇਆ| ਸ਼ੁਰੂਆਤੀ ਦੌਰ ਵਿੱਚ ਪ੍ਰਕਿਰਤੀ ਹੀ ਮਨੂਖ ਨੂੰ ਜਿਉਂਦੇ ਰਹਿਣ ਲਈ ਖਾਦ ਸਮਗਰੀ ਉਤਪਨ ਕਰਵਾਉਂਦੀ ਸੀ ਅਤੇ ਪ੍ਰਕਿਰਤੀ ਹੀ ਕਈ ਵਾਰ ਉਸਦੀ ਜਾਨ ਦੀ ਦੁਸ਼ਮਨ ਬਣ ਜਾਂਦੀ ਸੀ। ਇਸ ਲਈ ਮਨੁੱਖ ਇਸ ਨੂੰ ਵੱਸ ਵਿੱਚ ਕਰਨ ਲਈ ਯਤਨ ਕਰਨ ਲਗਿਆ, ਮਨੁੱਖ ਨੂੰ ਜਿਹੜੀ ਵਸਤ ਤੋਂ ਵਧ ਡਰ ਲਗਦਾ ਸੀ। ਉਸ ਨੇ ਉਸਦੀ ਪੂਜਾ ਕਰਨੀ ਸੁਰੂ ਕਰ ਦਿਤੀ। ਉਹ ਨੂੰ ਖੁਸ਼ ਕਰ ਕੇ ਆਪਣੀ ਮਨਇੱਛਤ ਚੀਜ਼ ਜਾਂ ਵਸਤ ਪ੍ਰਾਪਤ ਕਰ ਸਕਦਾ ਸੀ ਅਜਿਹਾ ਮੰਨਿਆ ਜਾਣ ਲਗਿਆ।

ਪੁਰਾਣੇ ਬਜੁਰਗ ਦਸਦੇ ਨੇ ਕੇ ਪਿਛਲੇ ਸਮਿਆਂ ਵਿੱਚ ਵੈਦ ਬਹੁਤ ਹੀ ਘੱਟ ਹੁੰਦੇ ਸੀ ।ਜੇਕਰ ਕਿਸੇ ਪਿੰਡ ਵਿਚ ਕੋਈ ਬਿਮਾਰ ਹੁੰਦਾ ਸੀ ਤਾਂ ਓਸ ਵੈਦ ਤੱਕ ਸੁਨੇਹਾਂ ਲਾਉਣ ਦਾ ਇਕ ਤਰੀਕਾ ਹੁੰਦਾ ਸੀ ਟੂਣਾ।ਵੈਦ ਨੂੰ ਇਹ ਦੱਸਣ ਲਈ ਕਿ ਮਰੀਜ਼ ਔਰਤ ਹੈ ਜਾਂ ਬੱਚਾ? ਤਾਂ ਮਰੀਜ਼ ਦੇ ਹਿਸਾਬ ਨਾਲ ਹੀ ਟੂਣਾ ਕੀਤਾ ਜਾਂਦਾ ਸੀ।ਜੇਕਰ ਕੋਈ ਔਰਤ ਮਰੀਜ਼ ਹੁੰਦੀ ਤਾਂ ਪਿੰਡ ਤੋਂ ਬਾਹਰ ਵਾਲੇ ਚੌਰਸਤੇ ਤੇ ਲਾਲ ਚੁੰਨੀ ਓਸ ਦਾ ਹਾਰ ਸਿੰਗਾਰ ਵਗੈਰਾ ਰੱਖ ਦਿੱਤੇ ਜਾਂਦੇ ਸੀ।ਜੇਕਰ ਕਿਸੇ ਔਰਤ ਨੂੰ ਬੱਚਾ ਹੋਣ ਵਾਲਾ ਹੁੰਦਾ ਸੀ ਤਾਂ ਆਂਡਾ ਵਗੈਰਾ ਰੱਖ ਦਿੱਤਾ ਜਾਂਦਾ ਸੀ।ਜੇ ਬੱਚੇ ਦੀ ਉਮਰ ਸਾਲ ਦੋ ਸਾਲ ਦੀ ਹੁੰਦੀ ਸੀ ਤਾਂ ਨਾਲ ਕੋਈ ਖਿਡਾਉਣਾ ਤੇ ਓਸ ਦੇ ਕਪੜੇ ਰੱਖ ਦਿੱਤੇ ਜਾਂਦੇ ਸੀ।ਬਾਕੀ ਹੋਰ ਕੁੱਝ ਨਹੀ ਜੋ ਅੱਜ ਕੱਲ ਦੇ ਤਾਂਤਰਿਕ ਬਾਬੇ ਕਰਵਾ ਰਹੇ ਨੇ ਇਹ ਸੱਭ ਪਾਖੰਡ ਤੇ ਲੋਕਾਂ ਨੂੰ ਲੁੱਟਣ ਦਾ ਇਕ ਸਾਧਨ ਹੈ।

Check Also

ਪੰਜਾਬ ‘ਚ ਸਰਕਾਰੀ ਬੱਸਾਂ ਦਾ ਚੱਕਾ ਜਾਮ

ਦੇਸ਼ ਪੱਧਰੀ ਟ੍ਰੇਡ ਯੂਨੀਅਨਾਂ ਵੱਲੋਂ ਐਲਾਨੀ ਤਿੰਨ ਦਿਨਾਂ ਦੀ ਹੜਤਾਲ ਅੱਜ ਪੰਜਾਬ ਭਰ ਵਿੱਚ ਵੀ …