Home / ਵੀਡੀਓ / ਆਸਟ੍ਰੇਲੀਆ ਨੇ ਵੀ ਬੰਦ ਕਰ ਦਿੱਤਾ ਇਹ ਵੀਜ਼ਾ

ਆਸਟ੍ਰੇਲੀਆ ਨੇ ਵੀ ਬੰਦ ਕਰ ਦਿੱਤਾ ਇਹ ਵੀਜ਼ਾ

new

ਆਸਟਰੇਲੀਆ ਦੇ ਸਰਕਾਰ ਨੇ ਹਾਲ ਹੀ ਵਿੱਚ ਗੋਲਡਨ ਵੀਜ਼ਾ ਦੀ ਸਹੂਲਤ ਬੰਦ ਕਰਨ ਦਾ ਐਲਾਨ ਕੀਤਾ ਹੈ।
ਇਸ ਵੀਜ਼ਾ ਦਾ ਮਨੋਰਥ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਾ ਸੀ, ਪਰ ਸਰਕਾਰ ਦੇ ਸਾਹਮਣੇ ਇਹ ਆਇਆ ਕਿ ਇਸ ਦਾ “ਬਹੁਤਾ ਆਰਥਿਕ ਫਾਇਦਾ” ਨਹੀਂ ਹੋਇਆ।

ਸਾਲ 2021 ’ਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਯੂਏਈ ਵੱਲੋਂ ਗੋਲਡਨ ਵੀਜ਼ਾ ਦਿੱਤਾ ਗਿਆ ਸੀ ਤਾਂ ਇਸ ਬਾਰੇ ਚਰਚਾ ਕਾਫੀ ਛਿੜੀ ਸੀ।ਪਰ ਗੋਲਡਨ ਵੀਜ਼ਾ ਹੁੰਦਾ ਕੀ ਹੈ, ਕਿਉਂ ਅਮੀਰ ਲੋਕ ਇਸ ਵੀਜ਼ੇ ਲਈ ਕਰੋੜਾਂ ਦਾ ਨਿਵੇਸ਼ ਦੂਸਰੇ ਦੇਸ਼ਾਂ ਵਿੱਚ ਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਹੁਣ ਇਸ ਵੀਜ਼ਾਂ ਨੂੰ ਖ਼ਤਮ ਕਿਉਂ ਕੀਤਾ ਜਾ ਰਿਹਾ ਹੈ, ਜਾਣਦੇ ਹਾਂ ਇਸ ਰਿਪੋਰਟ ’ਚ।

newhttps://punjabiinworld.com/wp-admin/options-general.php?page=ad-inserter.php#tab-4

new

ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਵੀਜ਼ਾ ਦਿੱਤੇ ਜਾਂਦੇ ਹਨ ਤਾਂ ਜੋ ਨਿਵੇਸ਼ਕ ਉਨ੍ਹਾਂ ਦੇ ਦੇਸ਼ ਦੀ ਨਾਗਰਿਕਤਾ ਲੈਣ ਲਈ ਵੱਡੇ ਪੱਧਰ ਪੈਸੇ ਲਗਾਉਣ।ਇਸ ਦਾ ਮੰਤਵ ਉਨ੍ਹਾਂ ਦੇ ਦੇਸ਼ ਦੀ ਆਰਥਿਕਤਾ ਮਜ਼ਬੂਤ ਕਰਨਾ ਹੁੰਦਾ ਹੈ।ਇਨ੍ਹਾਂ ਵਿੱਚੋਂ ਇੱਕ ਹੈ ਗੋਲਡਨ ਵੀਜ਼ਾ। ਇਸ ਵੀਜ਼ਾ ਲਈ ਵੱਖ-ਵੱਖ ਦੇਸ਼ਾਂ ਦੇ ਆਪਣੇ ਨਿਯਮ ਹੁੰਦੇ ਹਨ।

‘ਇਨਵੈਸਟੋਪੀਡੀਆ’ ਦੀ ਵੈੱਬਸਾਈਟ ਮੁਤਾਬਕ, ਗੋਲਡਨ ਵੀਜ਼ਾ ਇੱਕ ਤਰ੍ਹਾਂ ਦਾ ਇਨਵੈਸਟਮੇਂਟ ਪ੍ਰੋਗਰਾਮ ਹੁੰਦਾ ਹੈ ਜੋ ਕਿ ਨਿਵੇਸ਼ਕ ਲਈ ਕਿਸੇ ਦੇਸ਼ ’ਚ ਵੱਡਾ ਨਿਵੇਸ਼ ਕਰਕੇ ਆਪਣੇ ਪਰਿਵਾਰ ਸਣੇ ਨਾਗਰਿਕਤਾ ਜਾਂ ਪੀਆਰ ਹਾਸਲ ਕਰਨ ਦਾ ਰਾਹ ਖੋਲ੍ਹਦਾ ਹੈ।ਗੋਲਡਨ ਵੀਜ਼ਾ ਦੇ ਤਹਿਤ ਤੁਹਾਨੂੰ ਕਈ ਤਰ੍ਹਾਂ ਦੀ ਸਹੂਲਤਾਂ ਮਿਲਦੀਆਂ ਹਨ ਅਤੇ ਕੁਝ ਸਮੇਂ ਲਈ ਟੈਕਸ ਵਿੱਚ ਵੀ ਵੱਡੀ ਛੋਟ ਮਿਲਦੀ ਹੈ।

ਹਾਲਾਂਕਿ ਹਰ ਦੇਸ਼ ਦੇ ਨਿਵੇਸ਼ ਅਤੇ ਸਹੂਲਤਾਂ ਦੇ ਨਿਯਮ ਵੱਖ-ਵੱਖ ਹੁੰਦੇ ਹਨ।ਗੋਲਡਨ ਵੀਜ਼ਾ ਤਹਿਤ ਵੱਖ-ਵੱਖ ‘ਇਨਵੈਸਟਮੈਂਟ ਪ੍ਰੋਗਰਾਮ’ ਆਉਂਦੇ ਹਨ ਜਿਸ ਲਈ ਤੁਹਾਨੂੰ ਇੱਕ ਤੈਅ ਰਕਮ ਨਿਵੇਸ਼ ਕਰਨੀ ਹੁੰਦੀ ਹੈ।‘ਹੈਨਲੇ ਐਂਡ ਪਾਰਟਨਰਜ਼’ ਮੁਤਾਬਕ, ਗੋਲਡਨ ਵੀਜ਼ਾ ਤਹਿਤ ਆਮ ਤੌਰ ’ਤੇ ਵੀਜ਼ਾ ਲੈਣ ਲਈ ਤੁਹਾਨੂੰ ਘੱਟੋ-ਘੱਟ 12 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।ਸਿਡਨੀ ਤੋਂ ਬੀਬੀਸੀ ਪੱਤਰਕਾਰ ਹਨਾਹ ਰਿਚੀ ਦੀ ਰਿਪੋਰਟ ਦੇ ਮੁਤਾਬਕ, ਆਸਟਰੇਲੀਆ ਵੱਲੋਂ ਇਹ ਵੀਜ਼ਾ ਨੀਤੀ ਵਿਦੇਸ਼ੀ ਕਾਰੋਬਾਰੀਆਂ ਲਈ ਸ਼ੁਰੂ ਕੀਤੀ ਗਈ ਸੀ ਪਰ ਇਸ ਦੇ ਸਿੱਟੇ ਸਹੀ ਨਾ ਨਿਕਲਣ ’ਤੇ ਇਸ ਨੂੰ ਪਰਵਾਸ ਨੀਤੀ ਵਿੱਚ ਕੀਤੇ ਸੁਧਾਰਾਂ ਤੋਂ ਬਾਅਦ ਖ਼ਤਮ ਕਰ ਦਿੱਤਾ ਹੈ।ਆਲੋਚਕਾਂ ਵੱਲੋਂ ਪਹਿਲਾਂ ਹੀ ਇਸ ਨੀਤੀ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਇਸ ਨਾਲ ਭ੍ਰਿਸ਼ਟਾਚਾਰੀਆਂ ਵੱਲੋਂ ਇਸ ਦੀ ਵਰਤੋਂ ‘ਗੈਰ-ਕਾਨੂੰਨੀ ਪੈਸੇ’ ਨੂੰ ਵਰਤਣ ਲਈ ਕੀਤੀ ਜਾ ਰਹੀ ਸੀ।

Advertisement

Check Also

21 ਮਈ ਤੋਂ 30 ਜੂਨ ਤੱਕ ਸਕੂਲਾਂ ‘ਚ ਛੁੱਟੀਆਂ

 ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਮੁੱਖ …

error: Content is protected !!