Home / ਵੀਡੀਓ / ਡੇਰੇ ‘ਚ ਸਮਾਗਮ ਦੌਰਾਨ ਹੋਇਆ……….

ਡੇਰੇ ‘ਚ ਸਮਾਗਮ ਦੌਰਾਨ ਹੋਇਆ……….

ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਸਥਿਤ ਪ੍ਰਸਿੱਧ ਡੇਰਾ ਬਾਬਾ ਗੰਗਾ ਰਾਮ ਵਿਖੇ ਅੱਜ ਅਚਾਨਕ ਗੈਸ ਸਿਲੰਡਰ ਫੱਟ ਗਿਆ। ਇਸ ਦੌਰਾਨ 7-8 ਵਿਅਕਤੀ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਗਿੱਦੜਬਾਹਾ ਦੇ ਵੱਖ-ਵੱਖ ਹਸਪਤਾਲਾਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਬਾਬਾ ਗੰਗਾ ਰਾਮ ਜੀ ਦੀ ਬਰਸੀ ਸਬੰਧੀ ਡੇਰੇ ਵਿਖੇ ਕਰੀਬ 1 ਹਫ਼ਤਾ ਲਗਾਤਾਰ ਧਾਰਮਿਕ ਸਮਾਗਮ ਚੱਲਦੇ ਹਨ ਅਤੇ ਇਸ ਦੌਰਾਨ ਵਿਸ਼ਾਲ ਲੰਗਰ ਲਗਾਏ ਜਾਂਦੇ ਹਨ।

ਇਨ੍ਹਾਂ ਹਫ਼ਤਾਵਾਰੀ ਸਮਾਗਮਾਂ ਦੇ ਚੱਲਦਿਆ ਅਚਾਨਕ ਅੱਜ ਗੈਸ ਸਿਲੰਡਰ ਫੱਟਣ ਕਾਰਨ ਭਾਜੜਾਂ ਪੈ ਗਈਆਂ। ਮੌਕੇ ‘ਤੇ ਫਾਇਰ ਬ੍ਰਿਗੇਡ ਵੱਲੋਂ ਪਹੁੰਚ ਕੇ ਡੇਰੇ ਦੇ ਪਿਛਲੇ ਗੇਟ ਨੂੰ ਤੋੜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੇਵਾਦਾਰਾਂ, ਪੰਜਾਬ ਪੁਲਸ ਅਤੇ ਫਾਇਰਲ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਘਟਨਾ ਵਾਲੀ ਜਗ੍ਹਾ ‘ਤੇ ਪਏ ਹੋਰ ਗੈਸ ਸਿਲੰਡਰ ਅਤੇ ਸਾਮਾਨ ਨੂੰ ਬਾਹਰ ਕਢਵਾਇਆ। ਕਾਫ਼ੀ ਜੱਦੋ-ਜਹਿਦ ਮਗਰੋਂ ਅੱਗ ‘ਤੇ ਕਾਬੂ ਪਾ ਲਿਆ ਗਿਆ। ਦਸ ਦੇਈਏ ਕਿ 23 ਤਾਰੀਖ਼ ਤਕ ਚੱਲਣ ਵਾਲੇ ਇਨ੍ਹਾਂ ਬਰਸੀ ਸਮਾਗਮਾਂ ਦੇ ਮੱਦੇਨਜ਼ਰ ਡੇਰਾ ਬਾਬਾ ਗੰਗਾ ਰਾਮ ਵਿਖੇ ਲੰਗਰ ਤਿਆਰ ਹੋ ਰਹੇ ਸਨ ਕਿ ਇਹ ਘਟਨਾ ਵਾਪਰ ਗਈ।

ਜ਼ਖ਼ਮੀਆਂ ਨੂੰ ਗਿੱਦੜਬਾਹਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਖੇ ਭਰਤੀ ਕਰਵਾਇਆ ਗਿਆ ਹੈ। ਜਿੰਨ੍ਹਾਂ ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੰਗਰ ਤਿਆਰ ਕਰਦਿਆਂ ਅਚਾਨਕ ਫਟੇ ਗੈਸ ਸਿਲੰਡਰ ਕਾਰਨ ਲੰਗਰ ਤਿਆਰ ਕਰ ਰਹੇ ਸੇਵਾਦਾਰ ਅਤੇ ਆਸ-ਪਾਸ ਖੜ੍ਹੇ ਸੇਵਾਦਾਰ ਜਖ਼ਮੀ ਹੋਏ ਹਨ। ਇਸ ਘਟਨਾ ‘ਚ ਜ਼ਖ਼ਮੀ ਹੋਏ ਵਿਅਕਤੀਆਂ ਚੋਂ 5 ਦੀ ਹਾਲਤ ਗੰਭੀਰ ਵੇਖਦਿਆਂ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ, ਜਦਕਿ 3 ਦਾ ਗਿੱਦੜਬਾਹਾ ਵਿਖੇ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਵਿਚ ਕਾਲੂ ਹਲਵਾਈ, ਸ਼ਾਮ ਲਾਲ ਅਤੇ ਕੌਕੀ ਮਿਸਤਰੀ ਆਦਿ ਗੰਭੀਰ ਰੂਪ ਵਿਚ ਜ਼ਖ਼ਮੀ ਦੱਸੇ ਜਾ ਰਹੇ ਹਨ।

Check Also

ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

ਜਬਰਜ਼ਨਾਹ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬੁੱਧਵਾਰ …