Home / ਦੁਨੀਆ ਭਰ / ਨੌਵੀਂ ਪਾਤਸ਼ਾਹੀ ਦਾ ਅਨੋਖਾ ਵਰ ਇਸ ਸਥਾਨ

ਨੌਵੀਂ ਪਾਤਸ਼ਾਹੀ ਦਾ ਅਨੋਖਾ ਵਰ ਇਸ ਸਥਾਨ

ਆਓ ਦਰਸ਼ਨ ਕਰੋ ਗੁਰਦੁਆਰਾ ਅੜੀਸਰ ਸਾਹਿਬ ਜੀ ਦੇ ਜਿਸ ਦਾ ਆਪਣਾ ਵੱਖਰਾ ਇਤਿਹਾਸ ਹੈ। ਇਹ ਅਸਥਾਨ ਬਾਰੇ ਸਾਰੀ ਜਾਣਕਾਰੀ ਲੈਣ ਵਾਸਤੇ ਤੁਸੀਂ ਹੇਠਾਂ ਜਾ ਕੇ ਵੀਡੀਓ ਵੇਖੋ ਅਤੇ ਦਰਸ਼ਨ ਕਰਨ ਦੇ ਨਾਲ਼ ਨਾਲ਼ ਇਤਿਹਾਸ ਵੀ ਜਾਣੋ ਲਵੋਗੇ। ਇਸ ਦੇ ਨਾਲ਼ ਹੀ ਇਸ ਅਸਥਾਨ ‘ਤੇ ਆਉਣ ਵਾਲ਼ੀ ਸੰਗਤ ਦੇ ਵਿਚਾਰ ਅਤੇ ਗੁਰੂਘਰ ਦੇ ਪਾਠੀ ਸਿੰਘ ਤੋਂ ਵੀ ਪ੍ਰਾਪਤ ਕੀਤੀ ਸਾਰੀ ਜਾਣਕਾਰੀ ਵੀ ਵੀਡੀਓ ਵਿੱਚ ਵੇਖ ਸਕਦੇ ਹੋ। ਇਹ ਅਸਥਾਨ ਬਰਨਾਲਾ ਦੇ ਧਨੌਲਾ ਲਾਗੇ ਹੈ। ਵੱਡੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਦਾ ਮੰਨਣਾ ਹੈ

new

ਕਿ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਅਰਦਾਸ ਕਰਕੇ ਅੜੇ ਕੰਮ ਨਿਕਲਦੇ ਨੇ। ਇਸ ਅਸਥਾਨ ਉੱਪਰ ਹਰ ਐਤਵਾਰ ਨੂੰ ਲੱਖਾਂ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਜਹਾਜ ਵੀ ਅਰਦਾਸ ਵਿੱਚ ਸ਼ਾਮਿਲ ਕਰਦੇ ਹਨ। ਇਸ ਅਸਥਾਨ ਦੇ ਇਤਿਹਾਸ ਬਾਰੇ ਸਥਾਨਕ ਕਮੇਟੀ ਨੇ ਦੱਸਿਆ ਹੈ ਕਿ 1722 ਬਿ. ਨੂੰ ਹੰਡਿਆਇਆ ਪੋਹ ਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੱਕੇ ਗੁਰੂਸਰ ਆਏ ਸਨ, ਫੇਰ ਪੱਕੇ ਤੋਂ ਕੱਚੇ ਗੁਰੂਸਰ ਆਏ ਅਤੇ ਉਸ ਤੋਂ ਬਾਅਦ ਇਸ ਅਸਥਾਨ ਉੱਪਰ ਆਏ ਸਨ।

ਜਿੱਥੇ ਆ ਕੇ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਜਿਸ ਤੋਂ ਬਾਅਦ ਸੰਗਤ ਨੇ ਉਹਨਾਂ ਨੂੰ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇੱਥੇ ਕੁੱਝ ਮੁਸਲਮ ਲੋਕਾਂ ਨੇ ਤੰਬਾਕੂ ਬੀਜਿਆ ਹੈ ਜਿਸ ਕਰਕੇ ਘੋੜਾ ਅੜੀ ਕਰ ਗਿਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਸ ਅਸਥਾਨ ‘ਤੇ ਸਿੱਖ ਸੰਗਤ ਵੀ ਹੋਵੇਗੀ ਜੋ ਗੁਰੂ ਸਾਹਿਬ ਦੀ ਸੇਵਾ ਕਰੇਗੀ। ਜਿਸ ਤੋਂ ਬਾਅਦ ਇਸ ਅਸਥਾਨ ਦਾ ਆਪਣਾ ਇਤਿਹਾਸ ਦਰਜ ਹੋ ਗਿਆ। ਹੁਣ ਇਸ ਸਥਾਨ ‘ਤੇ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਕੇ ਅਰਦਾਸ ਕਰਦੀ ਹੈ ਅਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ [ਪ੍ਰਾਪਤ ਕਰਦੀ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!