ਕੱਲਯੁੱਗ ਕਿਉ ਨਹੀ ਖਤਮ ਹੋ ਰਿਹਾ

ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ । ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।

(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩। ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।

ਸ਼੍ਰੀ ਦਰਬਾਰ ਸਾਹਿਬ ਦਾ ਮਨਮੋਹਕ ਦ੍ਰਿਸ਼

ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਜੂਝ ਰਹੇ ਗੁਰੂ ਨਗਰੀ ਦੇ ਲੋਕਾਂ ਨੂੰ ਮੀਂਹ ਨਾਲ ਜਿੱਥੇ ਭਾਰੀ ਰਾਹਤ ਮਿਲੀ, ਉੱਥੇ ਸ਼ਹਿਰ ਵਿਚ ਕਈ ਜਗ੍ਹਾ ਪਾਣੀ ਖੜ੍ਹਨ ਨਾਲ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨ ਪੈ ਰਿਹਾ ਹੈ। ਗੁਰੂ ਨਗਰੀ ਵਿਚ ਪਿਛਲੇ 24 ਘੰਟਿਆਂ ਦੌਰਾਨ 125 ਐੱਮ. ਐੱਮ. ਮੀਂਹ ਪੈਣ ਨਾਲ ਮੌਸਮ ਵਿਚ ਬਦਲਾਅ ਆ ਚੁੱਕਿਆ ਹੈ।

ਇਸ ਦੇ ਨਾਲ ਹੀ ਸੋਮਵਾਰ ਨੂੰ ਤਾਪਮਾਨ ਵਿਚ ਗਿਰਾਵਟ ਆਈ, ਜਿਸ ਦੇ ਨਾਲ ਸ਼ਹਿਰ ਵਿਚ 31. 4 ਡਿਗਰੀ ਤਾਪਮਾਨ ਨੋਟ ਕੀਤਾ ਗਿਆ। ਸੋਮਵਾਰ ਸਵੇਰ ਤੋਂ ਹੀ ਪਏ ਮੀਂਹ ਦੌਰਾਨ ਬੇਸ਼ੱਕ ਸਾਰਾ ਦਿਨ ਬੱਦਲਵਾਈ ਬਣੀ ਰਹੀ ਪਰ ਨਾਲ ਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਦੇ ਨੱਕ ਵਿਚ ਦਮ ਵੀ ਕਰੀ ਰੱਖਿਆ।ਗੁਰੂ ਨਗਰੀ ਵਿਚ ਜਿੱਥੇ ਪਿਛਲੇ ਦਿਨੀਂ ਕਾਫ਼ੀ ਗਰਮੀ ਹੋਣ ਕਾਰਨ ਲੋਕ ਤਰਾ-ਤਰਾ ਕਰ ਰਹੇ ਸਨ,

ਉਥੇ ਹੀ ਸ਼ੁੱਕਰਵਾਰ ਯਾਨੀ ਅੱਜ ਚੱਲੀਆਂ ਠੰਢੀਆਂ ਹਵਾਵਾਂ ਤੋਂ ਬਾਅਦ ਮੀਂਹ ਪਿਆ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕਾਫ਼ੀ ਵੱਡੀ ਰਾਹਤ ਮਿਲੀ ਹੈ।ਇਸ ਰਾਹਤ ਭਰੇ ਮੌਸਮ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੰਗਤਾਂ ਵੱਡੀ ਗਿਣਤੀ ‘ਚ ਨਤਮਸਤਕ ਹੋਣ ਪੁੱਜੀਆਂ। ਵਰ੍ਹਦੇ ਮੀਂਹ ਵਿੱਚ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਤੇਜ਼ ਤੂਫਾਨ ਅਤੇ ਮੀਂਹ ਨਾਲ ਜਿਥੇ ਮੌਸਮ ਸੁਹਾਵਣਾ ਹੋਇਆ ਹੈ, ਉੱਥੇ ਹੀ ਸੜਕਾਂ ‘ਤੇ ਪਾਣੀ ਇਕੱਠਾ ਹੋਣ ਕਾਰਨ ਵਾਹਨਾਂ ਦਾ ਚਲਣਾ ਮੁਸ਼ਕਿਲ ਹੋ ਗਿਆ। ਕਈ ਲੋਕਾਂ ਨੂੰ ਕੰਮ ‘ਤੇ ਆਉਣ ਜਾਣ ਦੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਕਈ ਇਲਾਕਿਆਂ ਵਿਚ ਬਿਜਲੀ ਸਮੱਸਿਆਵਾਂ ਵੀ ਆਈਆਂ। ਅੰਮ੍ਰਿਤਸਰ ਵਿਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਕਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ।

ਭਗੌੜੇ SHO ਦੀ ਪਤਨੀ ਆਈ ਕੈਮਰੇ ਅੱਗੇ

ਪੰਜਾਬ ਪੁਲਿਸ ਨੇ ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ਵਿੱਚ ਐਸਐਚਓ ਨਵਦੀਪ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਭਗੌੜੇ ਹੋਏ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਦੇ ਸਾਬਕਾ ਇੰਚਾਰਜ ਨਵਦੀਪ ਸਿੰਘ ਨੂੰ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਨਵਦੀਪ ਨੂੰ ਫਰਾਰ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ।

ਐੱਸਐੱਚਓ ਖਿਲਾਫ ਕਾਰਵਾਈ ਕਰਨ ਤੋਂ ਬਾਅਦ ਹੁਣ ਢਿੱਲੋਂ ਭਰਾ ਦਾ ਪਰਿਵਾਰ ਵੀ ਜਸ਼ਨਬੀਰ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ। ਅੱਜ ਪਰਿਵਾਰ ਜਸ਼ਨਬੀਰ ਦੀ ਲਾਸ਼ ਲੈਣ ਸੁਲਤਾਨਪੁਰ ਲੋਧੀ ਗਿਆ ਹੋਇਆ ਹੈ। ਢਿੱਲੋਂ ਭਰਾਵਾਂ ਦੇ ਪਿਤਾ ਨੇ ਦੱਸਿਆ ਕਿ ਜਸ਼ਨਬੀਰ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਮਾਡਲ ਟਾਊਨ ਸਥਿਤ ਗੁਰੂ ਤੇਗ ਬਹਾਦਰ ਗੁਰਦੁਆਰਾ ਨੇੜੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਬਰਖ਼ਾਸਤ ਐਸਐਚਓ ਨੂੰ ਜਲਦੀ ਗ੍ਰਿਫ਼ਤਾਰ ਕਰੇ।

ਢਿੱਲੋਂ ਬ੍ਰਦਰਜ਼ ਦੇ ਬਿਆਸ ਦਰਿਆ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਡੀਜੀਪੀ ਗੌਰਵ ਯਾਦਵ ਨੇ ਥਾਣਾ ਡਵੀਜ਼ਨ ਨੰਬਰ 1 ਦੇ ਐੱਸਐੱਚਓ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਨਵਦੀਪ ਸਿੰਘ ਨੂੰ ਬਰਖ਼ਾਸਤ ਕਰਨ ਦੀ ਪੁਸ਼ਟੀ ਕਪੂਰਥਲਾ ਦੇ ਐੱਸਪੀ ਡੀ ਨੇ ਕੀਤੀ ਹੈ। ਐੱਸਐੱਚਓ ‘ਤੇ ਕਾਰਵਾਈ ਕਰਨ ਤੋਂ ਬਾਅਦ ਪਰਿਵਾਰ ਨੇ ਜਸ਼ਨਬੀਰ ਦਾ ਅੱਜ ਸ਼ਾਮ 4 ਵਜੇ ਦੇ ਕਰੀਬ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ‘ਚ ਸਸਕਾਰ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਜਸ਼ਨਬੀਰ ਦੀ ਲਾਸ਼ ਤਿੰਨ ਦਿਨ ਪਹਿਲਾਂ ਪਿੰਡ ਤਲਵੰਡੀ ਚੌਧਰੀਆਂ ਦੇ ਨੇੜਿਓਂ ਦਰਿਆ ‘ਚ ਪੈਂਦੇ ਖੇਤਾਂ ‘ਚੋਂ ਬਰਾਮਦ ਹੋਈ ਸੀ ਜਦਕਿ ਜਸ਼ਨਬੀਰ ਦੇ ਭਰਾ ਮਾਨਵਜੀਤ ਦੀ ਲਾਸ਼ ਅਜੇ ਵੀ ਬਰਾਮਦ ਨਹੀਂ ਹੋਈ ਹੈ। ਦਰਅਸਲ ਪਰਿਵਾਰ ਨੇ ਚਿਤਾਵਨੀ ਦਿੱਤੀ ਸੀ ਕਿ ਜਿੰਨੀ ਦੇਰ ਐੱਸਐੱਚਓ, ਮੁਨਸ਼ੀ ਤੇ ਮਹਿਲਾ ਸਿਪਾਹੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਸਸਕਾਰ ਨਹੀਂ ਕਰਨਗੇ। ਪਰਿਵਾਰ ਵਾਲਿਆਂ ਨੇ ਲਾਸ਼ ਚੰਡੀਗੜ੍ਹ ਲੈ ਜਾ ਕੇ ਰੋਸ ਪ੍ਰਦਰਸ਼ਨ ਕਰਨ ਦੀ ਵੀ ਚਿਤਾਵਨੀ ਦਿੱਤੀ ਸੀ।

ਖੁਸਖਬਰੀ ਘਰ ਬੈਠਿਆਂ ਨੂੰ ਮਿਲਣਗੇ ਲੱਖਾਂ ਰੁ

ਦੋਸਤੋ ਭਗਵੰਤ ਮਾਨ ਸਰਕਾਰ ਨੇ ਇੱਕ ਨਵੀਂ ਸਕੀਮ ਕੱਢੀ ਹੈ। ਦੋਸਤ ਤੁਸੀਂ ਘਰ ਬੈਠੇ ਲੈ ਸਕਦੇ ਹੋ ਪੈਸੇ। ਦੋਸਤੋ ਇਹ ਕਿਹੜੀ ਸਕੀਮ ਹੈ ਅਤੇ ਇਸ ਦੇ ਲਈ ਕੀ ਕਰਨਾ ਪਵੇਗਾ? ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ।ਦੋਸਤੋ ਪੰਜਾਬ ਦੇ ਮੁੱਖ ਮੰਤਰੀ, ਭਗਵੰਤ ਮਾਨ ਵੱਲੋਂ ਇੱਕ ਵੱਡੀ ਸਕੀਮ ਜਾਰੀ ਕਰ ਦਿੱਤੀ ਗਈ ਹੈ।

ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਰ ਵਿਭਾਗ ਦੇ ਵਿੱਚ ਪੰਜਾਬ ਸਰਕਾਰ ਦੀ ਬਿਲ ਲਿਆਓ ਨਾਮ ਪਾਓ ਅਧੀਨ ਤਹਿਤ ਮੇਰਾ ਬਿਲ ਇੱਕ ਐਪ ਡਾਊਨਲੋਡ ਕਰਨਾ ਹੋਵੇਗਾ।ਦੋਸਤੋ ਇਹ ਐਪ ਪਲੇ ਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ। ਤੁਸੀਂ ਹਰ ਮਹੀਨੇ 29 ਲੱਖ ਤੱਕ ਦੇ 290 ਨਾਮ ਜਿੱਤ ਸਕਦੇ ਹੋ। ਦੋਸਤੋ, ਤੁਸੀਂ ਸਭ ਤੋਂ ਪਹਿਲਾਂ ਮੇਰਾ ਬਿਲ ਐਪ ਨੂੰ ਡਾਊਨਲੋਡ ਕਰੋਗੇ ਅਤੇ ਰਜਿਸਟਰ ਕਰੋਗੇ।

ਦੋਸਤੋ ਉਸ ਬਿਲ ਦਾ ਮੁੱਲ ਘੱਟੋ-ਘੱਟ 200 ਰੁਪਏ ਦਾ ਹੋਵੇ। ਫਿਰ ਤੁਸੀਂ ਜੀਐਸਟੀ ਅਧੀਨ ਰਜਿਸਟਰਡ ਡੀਲਰ ਅਤੇ ਅਣ ਰਜਿਸਟਰਡ ਡੀਲਰ ਦਾ ਬਿਲ ਅਪਲੋਡ ਕਰੋਗੇ।ਅਪਲੋਡ ਕੀਤੇ ਬਿਲਾਂ ਵਿਚੋਂ ਹੀ ਅਗਲੇ ਮਹੀਨੇ ਦੀ ਸੱਤ ਤਰੀਕ ਨੂੰ ਲੱਕੀ ਡਰਾਅ ਕੱਢਿਆ ਜਾਵੇਗਾ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ

ਅੱਜ ਦੀਆ ਤਾਜ਼ਾ ਵੱਡੀਆਂ ਖ਼ਬਰਾਂ

ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਹਿੱਤਾਂ ਲਈ ਵੀ ਬਹੁਤ ਕੁਝ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਅਸੀਂ ਤਾਂ ਚੌਹਾਨ ਨੂੰ ਮੌਸਮ ਵਿਭਾਗ ਨਾਲ ਵੀ ਜ਼ਰੂਰ ਕਰਵਾਉਣ ਜਾਵਾਂਗੇ। ਪੰਜਾਬ ਸਰਕਾਰ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਹੁਣ ਅਗਸਤ ਮਹੀਨੇ ਤੋਂ ਰਾਸ਼ਨ ਕਾਰਡ ਨਵੇਂ ਬਣਾਏ ਜਾਣਗੇ। ਤੇ ਨਾਲ ਹੀ ਪੈਨਸ਼ਨਾਂ ਦੇ ਫਾਰਮ ਭਰੇ ਜਾਣਗੇ ਤੇ ਹਰ ਕੋਈ ਇਹ ਫਾਰਮ ਭਰ ਸਕਦਾ ਹੈ। ਤੇ ਇਸ ਦੇ ਨਾਲ ਹੀ ਲੋਕਾਂ ਦੇ ਖਾਤਿਆਂ ਵਿੱਚ ਵੀ ਪੈਸੇ ਪਾਏ ਜਾਣਗੇ। ਮੌਸਮ ਵਿਭਾਗ ਵਲੋਂ ਅਪਡੇਟ ਕੀਤਾ ਗਿਆ ਹੈ ਕਿ

ਹੁਣ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ ਕਿ ਪੰਜਾਬ ਵਿੱਚ ਨਹੀਂ ਆ ਸਕਦਾ। ਪੰਜਾਬ ਵਿੱਚ ਭਾਰੀ ਮੀਂਹ ਹਨੇਰੀ ਤੇ ਗੜੇਮਾਰੀ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਹਰ ਨਵੀਂ ਅੱਪਡੇਟ ਨਾਲ ਰੂਬਰੂ ਕਰਵਾਉਂਦੇ ਰਹਾਂਗੇ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ

ਜਾਣੋ ਦਰਬਾਰ ਸਾਹਿਬ ਦਾ ਪੂਰਾ ਇਤਿਹਾਸ

ਇਸ ਪਠਾਣ ਸਰਦਾਰ ਦਾ ਨਾਮ ਅਹਿਮਦ ਸ਼ਾਹ ਦੁਰਾਨੀ ਕਰ ਕੇ ਵੀ ਪ੍ਰਸਿੱਧ ਹੈ। ਅਬਦਾਲੀ ਪਠਾਣਾਂ ਦੀ ਇਕ ਸ਼ਾਖ ਹੈ। ਸੱਦੋਜ਼ਈ ਇਲਾਕੇ ਦੇ ਪਠਾਣਾਂ ਦੀ ਅੱਲ ਵੀ ਅਬਦਾਲੀ ਹੈ ਅਤੇ ਅਬਦਾਲੀਆਂ ਨੂੰ ਦੁਰਾਨੀ ਭੀ ਆਖਦੇ ਹਨ। ਕਿਹਾ ਜਾਂਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਦਾ ਕੋਈ ਵਡੇਰਾ ਅਬਦਾਲ ਸੀ। ਮੁਸਲਮਾਨ ਫ਼ਕੀਰਾਂ ਦੇ ਪੰਜ ਦਰਜਿਆਂ ਵਿਚੋਂ ਇਕ ਅਬਦਾਲੀ ਵੀ ਹੈ। ਇਹ ਪੰਜ ਦਰਜੇ ਹਨ : ਗੌਸ, ਕੁਤਬ, ਵਲੀ, ਅਬਦਾਲ ਅਤੇ ਕਲੰਦਰ। ਕਈ ਥਾਂਈ ਕਲੰਦਰ ਦੀ ਥਾਂ ਔਤਾਦ ਵੀ ਲਿਖਿਆ ਹੈ। ਦੁਰਾਨੀ ਸ਼ਬਦ ਦੁੱਰ ਦਾ ਵਿਸ਼ੇਸ਼ਣ ਰੂਪ ਹੈ। ਦੁੱਰ ਦੇ ਅਰਥ ਹਨ ਮੋਤੀ ਤੇ ਦੁਰਾਨੀ ਦੇ ਅਰਥ ਹਨ ਮੋਤੀਆਂ ਵਾਲਾ। ਫ਼ਕੀਰ ਸਾਬਰ ਸ਼ਾਹ ਨੇ ਅਹਿਮਦ ਸ਼ਾਹ ਨੂੰ ‘ਦੁੱਰੋ ਦੁੱਰਾਨ’ ਭਾਵ ‘ਮੋਤੀਆਂ ਵਿਚੋਂ ਮੋਤੀ’ ਦੀ ਪਦਵੀ ਦਿੱਤੀ ਜਿਸ ਦਾ ਸੰਖੇਪ ਰੂਪ ਦੁੱਰਾਨੀ ਹੋਇਆ। ਇੰਜ ਸੱਦੋਜ਼ਈ ਦੇ ਪਠਾਣ ਅਬਦਾਲੀ ਤੇ ਦੁਰਾਨੀ ਸਦਾਉਣ ਲਗ ਪਏ।

ਅਹਿਮਦ ਸ਼ਾਹ ਅਬਦਾਲੀ ਸੱਦੋਜ਼ਈ ਵਿਚ ਜ਼ਮਾਨ ਖਾਂ ਦੇ ਘਰ ਪੈਦਾ ਹੋਇਆ। ਇਸ ਦਾ ਬਾਪ ਇਕ ਗ਼ਰੀਬ ਪਠਾਣ ਸੀ। ਸ਼ੁਰੂ ਵਿਚ ਇਹ ਵੀ ਭਾਵੇਂ ਆਪਣੇ ਬਾਪ ਵਾਂਗ ਇਕ ਸਾਧਾਰਨ ਪਠਾਣ ਹੀ ਸੀ ਪਰ ਬੜਾ ਦਲੇਰ ਅਤੇ ਹਿੰਮਤੀ ਸੀ। ਆਪਣੀ ਬੁੱਧੀ ਤੇ ਬਲ ਨਾਲ ਅੱਗੇ ਵਧਦੇ ਵਧਦੇ ਇਹ ਨਾਦਰ ਸ਼ਾਹ ਦਾ ਸੈਨਾਪਤੀ ਬਣ ਗਿਆ ਜਿਸ ਨੇ ਈਰਾਨ ਦਾ ਤਖਤ ਆਪਣੇ ਬਾਹੂ ਬਲ ਨਾਲ ਜਿੱਤ ਕੇ 1739 ਈ. ਵਿਚ ਹਿੰਦੁਸਤਾਨ ਉਪਰ ਹਮਲਾ ਕੀਤਾ ਤੇ ਦਿੱਲੀ ਤੋਂ ‘ਤਖਤ-ਏ-ਤਾਊਸ’ ਜਿੱਤ ਕੇ,

ਕੋਹਿਨੂਰ ਹੀਰਾ ਕਬਜ਼ੇ ਵਿਚ ਲੈ ਕੇ ਅਤੇ ਹੋਰ ਅਨੇਕਾਂ ਕੀਮਤੀ ਵਸਤੂਆਂ ਲੁਟ ਕੇ ਈਰਾਨ ਵੱਲ ਵਾਪਸ ਪਰਤਿਆ। ਉਸ ਸਮੇਂ ਸਿੱਖਾਂ ਨੇ ਛਾਪੇ ਮਾਰ ਕੇ ਇਸ ਨੂੰ ਬਹੁਤ ਤੰਗ ਕੀਤਾ ਅਤੇ ਲੁਟ ਦਾ ਬਹੁਤ ਮਾਲ ਖੋਹ ਲਿਆ। ਅਹਿਮਦ ਸ਼ਾਹ ਕਿਉਂਕਿ ਉਸ ਵੇਲੇ ਇਕ ਸੈਨਾਪਤੀ ਸੀ ਇਸ ਲਈ ਉਸ ਸਮੇਂ ਤੋਂ ਹੀ ਇਸ ਨੇ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਦੇਖ ਸੁਣ ਰਖੇ ਸਨ।
ਸੰਨ 1747 ਵਿਚ ਜਦ ਨਾਦਰ ਸ਼ਾਹ ਮਾਰਿਆ ਗਿਆ ਤਾਂ ਉਸ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਨੇ ਕੰਧਾਰ ਉੱਪਰ ਕਬਜ਼ਾ ਕਰ ਕੇ ਬਲਖ, ਸਿੰਧ, ਪੰਜਾਬ ਅਤੇ ਕਸ਼ਮੀਰ ਆਦਿ ਨੂੰ ਵੀ ਆਪਣੇ ਅਧੀਨ ਕਰ ਲਿਆ। ਇਸ ਨੇ ਲੁਟ ਮਾਰ ਖਾਤਰ ਪੰਜਾਬ ਉੱਪਰ ਨੌਂ ਹਮਲੇ ਕੀਤੇ। ਇਨ੍ਹਾਂ ਵਿਚ ਪਹਿਲੇ ਅੱਠ ਹਮਲੇ ਸੰਨ 1747, 1748, 1751, 1756, 1759-60, 1762, 1764-65 ਅਤੇ 1767 ਵਿਚ ਹੋਏ ਜਦ ਕਿ ਨੌਵਾਂ ਅਸਫ਼ਲ ਹਮਲਾ ਸੰਨ 1769 ਵਿਚ ਕੀਤਾ ਗਿਆ।

ਸੰਨ 1769 ਵਿਚ ਅਹਿਮਦ ਸ਼ਾਹ ਨੇ ਇਕ ਵਾਰ ਫਿਰ ਭਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਜਿਹਲਮ ਤਕ ਆ ਗਿਆ ਪਰ ਉਸ ਦੀ ਫ਼ੌਜ ਵਿਚਲੀ ਬਗ਼ਾਵਤ ਨੇ ਉਸ ਨੂੰ ਆਪਣੇ ਹੀ ਦੇਸ਼ ਪਰਤਣ ਲਈ ਮਜ਼ਬੂਰ ਕਰ ਦਿੱਤਾ ਤੇ ਇਹ ਆਪਣੇ ਵਜ਼ੀਰ ਸ਼ਾਹ ਵਲੀ ਖ਼ਾਂ ਨਾਲ ਵਾਪਸ ਕੰਧਾਰ ਨੂੰ ਤੁਰ ਪਿਆ। ਇਨ੍ਹਾਂ ਹਮਲਿਆਂ ਵਿਚ ਪੰਜਾਬ ਤੇ ਦਿੱਲੀ ਤੋਂ ਇਲਾਵਾ ਇਨ੍ਹਾਂ ਦੇ ਨਾਲ ਲਗਦੇ ਇਲਾਕਿਆਂ ਦੀ ਵੀ ਬਹੁਤ ਤਬਾਹੀ ਹੋਈ। ਇਨ੍ਹਾਂ ਹਮਲਿਆਂ ਵਿਚੋਂ ਛੇਵੇਂ ਹਮਲੇ ਦੇ ਦੌਰਾਨ 5 ਫ਼ਰਵਰੀ, 1762 ਨੂੰ ਅਹਿਮਦ ਸ਼ਾਹ ਦੁਰਾਨੀ ਨਾਲ, ਰਾਇਪੁਰ ਗੁੱਜਰਵਾਲ ਨੇੜੇ ਕੁੱਪ ਰਹੀੜੇ ਦੇ ਮੁਕਾਮ ਤੇ ਸਿੰਘਾਂ ਦੇ ਘਮਸਾਨ ਦਾ ਯੁੱਧ ਹੋਇਆ ਜੋ ਸਿੱਖ ਇਤਿਹਾਸ ਵਿਚ ਵੱਡਾ ਘੱਲੂਘਾਰਾ ਕਰ ਕੇ ਪ੍ਰਸਿੱਧ ਹੈ। ਇਸ ਘੱਲੂਘਾਰੇ ਵਿਚ ਵੀਹ ਹਜ਼ਾਰ ਤੋਂ ਵੱਧ ਸਿੰਘ ਸ਼ਹੀਦ ਹੋਏ।

ਇਸ ਘੱਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਜਦ ਵਾਪਸ ਦੇਸ਼ ਪਰਤਿਆ ਤਾਂ ਉਸ ਨੇ ਇਹ ਸਮਝਿਆ ਕਿ ਸਿੰਘ ਹੁਣ ਸਿਰ ਨਹੀਂ ਚੁਕ ਸਕਣਗੇ। ਉਸ ਨੇ ਸਿੰਘਾਂ ਦੇ ਕੱਟੇ ਹੋਏ ਸਿਰ ਲਾਹੌਰ ਲਿਆ ਕੇ ਸ਼ਹਿਰ ਦੇ ਇਕ ਪਾਸੇ ਉਨ੍ਹਾਂ ਦੇ ਮੀਨਾਰ ਬਣਵਾਏ। ਇਸ ਤੋਂ ਪਹਿਲਾਂ ਲਾਹੌਰ ਵਿਚ ਸਿੱਖਾਂ ਦੇ ਸਿਰਾਂ ਦੇ ਜਾਲੂਸ ਕੱਢੇ ਗਏ ਤਾਂ ਜੋ ਇਹ ਸਭ ਕੁਝ ਦੇਖ ਕੇ ਲੋਕੀਂ ਭੈਭੀਤ ਹੋ ਜਾਣ। ਅਹਿਮਦ ਸ਼ਾਹ ਅਬਦਾਲੀ ਨੇ ਦੋ ਵਾਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਢਹਿ ਢੇਰੀ ਕੀਤਾ। ਪਹਿਲਾਂ ਸੰਨ 1757 ਵਿਚ ਤੇ ਫਿਰ ਸੰਨ 1762 ਵਿਚ। ਪਹਿਲੇ ਹਮਲੇ ਵਿਚ ਵੀ ਤੋਪਾਂ ਨਾਲ ਹਮਲੇ ਕਰਕੇ ਬੜੀ ਤਬਾਹੀ ਕੀਤੀ ਪਰ ਦੂਜੀ ਵੇਰ ਤਾਂ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਗਿਆ

ਅਤੇ ਸਭ ਕੁਝ ਢਹਿ ਢੇਰੀ ਕਰ ਦਿੱਤਾ। ਹਰਿਮੰਦਰ ਸਾਹਿਬ ਦੀਆਂ ਇੱਟਾਂ ਉਡ ਉਡ ਕੇ ਦੂਰ ਤਕ ਗਈਆਂ। ਦੁਸ਼ਮਣ ਦੀਆਂ ਫ਼ੌਜਾਂ ਵੀ ਜਖ਼ਮੀ ਹੋਈਆਂ। ਇਸ ਨੇ ਸਰੋਵਰ ਨੂੰ ਮਲਬੇ ਨਾਲ ਪੁਰਵਾ ਦਿਤਾ ਅਤੇ ਗਊਆਂ ਮਾਰ ਕੇ ਸਰੋਵਰ ਵਿਚ ਪਾਈਆਂ ਤਾਂ ਜੋ ਸਿੰਘ ਇਸ ਅਸਥਾਨ ਨੂੰ ਅਪਵਿੱਤਰ ਜਾਣ ਕੇ ਛੱਡ ਜਾਣ। ਸ਼ਹਿਰ ਦੇ ਚਾਰ ਚੁਫੇਰੇ ਪਹਿਰਾ ਲਾ ਦਿੱਤਾ ਗਿਆ ਪਰ ਛੇਤੀ ਹੀ ਸਿੱਖਾਂ ਨੇ ਮੁੜ ਸਿਰ ਚੁਕ ਲਿਆ ਅਤੇ ਸੰਨ 1768 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਢਾਹੇ ਹੋਏ ਸ੍ਰੀ ਦਰਬਾਰ ਸਾਹਿਬ ਨੂੰ ਖ਼ਾਲਸੇ ਨੇ ਕਈ ਲੱਖ ਰੁਪਏ ਲਾ ਕੇ ਮੁੜ ਉਸਾਰਿਆ ਅੰਮ੍ਰਿਤਸਰ ਦੇ ਵਸਨੀਕ ਭਾਈ ਦੇਸ ਰਾਜ ਦੇ ਸਪੁਰਦ ਚਾਰ ਲੱਖ ਰੁਪਏ ਕੀਤੇ ਗਏ ਪ੍ਰੇਮ ਸੁਧ ਸਿੰਧੂ ਗ੍ਰੰਥ ਅਨੁਸਾਰ ਉਸ ਨੇ ਆਪ ਵੀ ਇਕ ਲੱਖ ਰੁਪਏ ਇਸ ਕਾਰਜ ਵਿਚ ਲਾਏ।

ਅਹਿਮਦ ਸ਼ਾਹ ਅਬਦਾਲੀ ਨੂੰ ਹਰਿਮੰਦਰ ਸਾਹਿਬ ਦੀ ਬਰਬਾਦੀ ਦੌਰਾਨ ਇਕ ਅਜਿਹੀ ਇੱਟ ਵਜੀ ਜਿਸ ਨਾਲ ਨੱਕ ਉੱਪਰ ਜ਼ਖਮ ਹੋ ਗਿਆ ਅਤੇ ਅਨੇਕਾਂ ਇਲਾਜ ਕਰਾਉਣ ਦੇ ਬਾਵਜੂਦ ਠੀਕ ਨਾ ਹੋ ਸਕਿਆ। ਸਮਾਂ ਪਾ ਕੇ ਜ਼ਖ਼ਮ ਨਾਸੂਰ (ਕੈਂਸਰ) ਬਣ ਗਿਆ ਜਿਸ ਕਾਰਨ ਸੰਨ 1772 ਵਿਚ ਮੁਰਗਾ ਨਗਰ ਵਿਚ ਅਬਦਾਲੀ ਦਾ ਦੇਹਾਂਤ ਹੋ ਗਿਆ।

ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਵਿਆਹ ਸੁਣੋ

ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਅਤੇ ਮੋਢੀ ਹਨ। ਸਾਲਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦਾ ਵਿਆਹ ਪੁਰਬ ਮਨਾਉਣ ਦੀ ਪਰੰਪਰਾ ਹੈ। ਇਸ ਮੌਕੇ ਗੁਰਦੁਆਰਿਆਂ ਨੂੰ ਖਾਸ ਤਰੀਕੇ ਨਾਲ ਸਜਾਇਆ ਜਾਂਦਾ ਹੈ। ਸੰਗਤਾਂ ਵੱਲੋਂ ਨਗਰ ਕੀਰਤਨ ਕੱਢੇ ਜਾਂਦੇ ਹਨ ਅਤੇ ਹਰ ਪਾਸੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਬਟਾਲਾ ਵਿੱਚ ਬਾਬੇ ਦਾ ਵਿਆਹ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਗੁਰਦੁਆਰਿਆਂ ਵਿੱਚ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ। ਇਹ ਦਿਨ ਬੇਹੱਦ ਖਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬਮੰਨਿਆ ਜਾਂਦਾ ਹੈ ਕਿ ਉਸਨੇ 16 ਸਾਲ ਦੀ ਉਮਰ ਵਿੱਚ ਸੁਲੱਖਣੀ ਨਾਲ ਵਿਆਹ ਕੀਤਾ ਸੀ। ਸੈਂਕੜੇ ਸਾਲ ਪਹਿਲਾਂ ਸੰਨ 1487 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਇੱਕ ਜਲੂਸ ਦੇ ਰੂਪ ਵਿੱਚ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਇਤਿਹਾਸਕ ਨਗਰ ਬਟਾਲਾ ਪਹੁੰਚੇ। ਉੱਥੇ ਗੂਰੁ ਜੀ ਦਾ ਬੇਹੱਦ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਘਰ ਸ੍ਰੀਚੰਦ ਅਤੇ ਲਕਸ਼ਮੀਚੰਦ ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ।

ਇਹ ਸ੍ਰੀਚੰਦ ਸਾਹਿਬ ਜੀ ਹੀ ਸਨ ਜਿਨ੍ਹਾਂ ਨੇ ਨਾਸਤਿਕ ਅਖਾੜੇ ਦੀ ਸਥਾਪਨਾ ਕੀਤੀ ਸੀ। ਦੱਸ ਦੇਈਏ ਕਿ ਜਿਸ ਥਾਂ ‘ਤੇ ਗੁਰੂ ਜੀ ਦਾ ਪਰਕਰਮਾ ਹੋਇਆ ਸੀ, ਉਹ ਹੁਣ ਗੁਰਦੁਆਰਾ ਡੇਰਾ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੈ। ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਲਤਾਨਪੁਰ ਲੋਧੀ ਤੋਂ ਬਟਾਲਾ ਪੁੱਜਣ ‘ਤੇ ਸ਼ਹਿਰ ਦੇ ਬਜ਼ੁਰਗਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ।

ਆਓ ਇਸ ਖਾਸ ਮੌਕੇ ਉੱਪਰ ਜਾਣਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਬਾਰੇ…1. ਵੰਡ ਛਕੋ: ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਸ ਸਿੱਖਿਆ ਰਾਹੀਂ ਕਿਹਾ ਸੀ ਕਿ ਪਰਮਾਤਮਾ ਤੁਹਾਨੂੰ ਜੋ ਦਿੰਦਾ ਹੈ, ਉਹ ਦੂਜਿਆਂ ਨਾਲ ਸਾਂਝਾ ਕਰਨਾ ਅਤੇ ਲੋੜਵੰਦਾਂ ਦੀ ਮਦਦ ਕਰਨਾ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਉਮਰ ਪ੍ਰਚਾਰਿਆ। ਇਹ ਸਿੱਖ ਧਰਮ ਦੇ ਸਿਧਾਂਤਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਦੀ ਕਿਰਪਾ ਨਾਲ ਜੋ ਕੁਝ ਵੀ ਪ੍ਰਾਪਤ ਹੋਇਆ ਹੈ, ਲੋੜਵੰਦਾਂ ਨਾਲ ਸਾਂਝਾ ਕਰੋ ਅਤੇ ਫਿਰ ਸੇਵਨ ਕਰੋ।

ਕਿਰਤ ਕਰੋ: ਗੂਰੁ ਜੀ ਕਹਿੰਦੇ ਹਨ ਕਿ ਕਿਰਤ ਕਰੋ ਭਾਵ, ਇਮਾਨਦਾਰੀ ਨਾਲ ਜੀਵਨ ਬਤੀਤ ਕਰੋ। ਸਵੈ-ਖੁਸ਼ੀ ਦਾ ਆਨੰਦ ਲੈਣ ਲਈ ਕਿਸੇ ਨੂੰ ਦੂਜਿਆਂ ਦਾ ਸ਼ੋਸ਼ਣ ਨਹੀਂ ਕਰਨਾ ਚਾਹੀਦਾ। ਬਿਨਾਂ ਧੋਖੇ ਦੇ ਕਮਾਈ ਕਰਨਾ ਅਤੇ ਲਗਨ ਨਾਲ ਕੰਮ ਕਰਨਾ ਉਹੀ ਹੈ ਜਿਸਦਾ ਉਹਨਾਂ ਨੇ ਪ੍ਰਚਾਰ ਕੀਤਾ।

ਨਾਮ ਜਪੋ: ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ ਕਿ ‘ਸੱਚੇ ਰੱਬ’ ਦਾ ਨਾਮ ਜਪੋ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਬੁਰਾਈਆਂ- ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਭਾਵ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ‘ਤੇ ਕਾਬੂ ਪਾਉਣ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ‘ਤੇ ਜ਼ੋਰ ਦਿੱਤਾ।

ਸਰਬੱਤ ਦਾ ਭਲਾ: ਪਰਮਾਤਮਾ ਤੋਂ ਹਰੇਕ ਦੀ ਖੁਸ਼ੀ ਮੰਗੋ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦੇ ਸੰਕਲਪ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਧਰਮ, ਜਾਤ ਅਤੇ ਲਿੰਗ ਦੇ ਬਾਵਜੂਦ ਹਰ ਕਿਸੇ ਨੂੰ ਦੂਸਰਿਆਂ ਦਾ ਭਲਾ ਭਾਲਣਾ ਚਾਹੀਦਾ ਹੈ ਤਾਂ ਹੀ ਬਦਲੇ ਵਿੱਚ ਉਹ ਚੰਗਿਆਈ ਵਾਪਸ ਮਿਲ ਸਕਦੀ ਹੈ। ਰੋਜ਼ਾਨਾ ਅਰਦਾਸ ਦੇ ਅੰਤ ਵਿੱਚ, ਇਹ ਕਿਹਾ ਜਾਂਦਾ ਹੈ, “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ” ਇਸ ਅਰਦਾਸ ਦੇ ਨਾਲ, ਮਨੁੱਖ ਕੇਵਲ ਸਾਡੇ ਭਾਈਚਾਰੇ ਜਾਂ ਸਾਡੇ ਪਰਿਵਾਰ ਦੀ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਪ੍ਰਭੂ ਅੱਗੇ ਬੇਨਤੀ ਕਰਦਾ ਹੈ।

ਬਿਨਾਂ ਕਿਸੇ ਡਰ ਦੇ ਸੱਚ ਬੋਲੋ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਬਿਨਾਂ ਕਿਸੇ ਡਰ ਦੇ ਸੱਚ ਬੋਲਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਝੂਠ ਨੂੰ ਫੈਲਾ ਕੇ ਜਿੱਤ ਪ੍ਰਾਪਤ ਕਰਨਾ ਅਸਥਾਈ ਹੈ ਅਤੇ ਸੱਚ ਨਾਲ ਡਟ ਕੇ ਖੜੇ ਹੋਣਾ ਸਥਾਈ ਹੈ। ਸੱਚ ‘ਤੇ ਟਿਕੇ ਰਹਿਣਾ ਵੀ ਗੁਰੂ ਦੇ ਹੁਕਮਾਂ ਵਿਚੋਂ ਇਕ ਹੈ।

ਭਾਈ ਲਹਿਣਾ ਨੂੰ ਸੌਪੀਂ ਗੱਦੀ…ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 22 ਸਤੰਬਰ 1539 ਨੂੰ ਸਰੀਰ ਤਿਆਗ ਦਿੱਤਾ। ਇਸ ਨਾਲ ਉਸਨੇ ਆਪਣੇ ਚੇਲੇ ਭਾਈ ਲਹਿਣਾ ਨੂੰ ਆਪਣੀ ਗੱਦੀ ਸੌਪੀਂ। ਜਿਨ੍ਹਾਂ ਨੂੰ ਬਾਅਦ ਵਿੱਚ ਗੁਰੂ ਅੰਗਦ ਦੇਵ ਵਜੋਂ ਜਾਣਿਆ ਜਾਣ ਲੱਗਾ।

ਕੈਨੇਡਾ ਤੋਂ ਵਿਦਿਆਰਥੀਆਂ ਲਈ ਬੁਰੀ ਖਬਰ

ਕੈਨੇਡਾ ਵਿਚ ਪੜ੍ਹਨ ਗਏ 300 ਤੋਂ ਵੱਧ ਵਿਦਿਆਰਥੀਆਂ ਨੇ ਕਾਲਜਾਂ ਵੱਲੋਂ ਰਿਹਾਇਸ਼ ਮੁਹੱਈਆ ਨਾ ਕਰਵਾਉਣ ਦੇ ਰੋਸ ਵਜੋਂ ਸੰਘਰਸ਼ ਵਿੱਢ ਦਿੱਤਾ ਹੈ। ਇਨ੍ਹਾਂ ਵਿਚ ਬਹੁਤੇ ਪੰਜਾਬੀ ਹਨ। ਦੋਸ਼ ਹਨ ਕਿ ਦਾਖ਼ਲਾ ਪ੍ਰਕਿਰਿਆ ਦੌਰਾਨ ਕੀਤੇ ਵਾਅਦਿਆਂ ਦੇ ਬਾਵਜੂਦ ਇਹ ਕਾਲਜ ਰਿਹਾਇਸ਼ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੇ ਹਨ, ਜਿਸ ਕਾਰਨ ਕੈਂਪਸ ਦੇ ਬਾਹਰ ਧਰਨਾ ਦਿੱਤਾ ਗਿਆ।

ਕਾਲਜਾਂ ਵੱਲੋਂ ਰਿਹਾਇਸ਼ ਮੁਹੱਈਆ ਕਰਵਾਉਣ ਦੇ ਵਾਅਦੇ ਤੋਂ ਭੱਜਣ ਕਾਰਨ ਨੌਰਥ ਬੇਅ ਦੇ ਵਿਦਿਆਰਥੀਆਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ।ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਨੌਰਥ ਬੇਅ ਦੇ ਕੈਨਾਡੋਰ ਕਾਲਜ ਅਤੇ ਨਿਪਸਿੰਗ ਯੂਨੀਵਰਸਿਟੀ ਪੜ੍ਹਨ ਆਏ ਹਨ।ਯੂਨੀਵਰਸਿਟੀ ਨੇ ਈਮੇਲ ਰਾਹੀਂ ਵਿਦਿਆਰਥੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਰਿਹਾਇਸ਼ ਮੁਹੱਈਆ ਕਰਵਾਉਣਗੇ, ਪਰ ਇੱਥੇ ਆਉਣ ਉਤੇ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਸਾਰੇ ਕਮਰੇ ਪਹਿਲਾਂ ਹੀ ਭਰ ਚੁੱਕੇ ਹਨ।

ਵਿਦਿਆਰਥੀ ਮੋਟਲਾਂ ਵਿੱਚ 140 ਡਾਲਰ ਤੋਂ ਲੈ ਕੇ 200 ਡਾਲਰ ਤੱਕ ਇੱਕ ਰਾਤ ਦਾ ਕਿਰਾਇਆ ਭਰਨ ਲਈ ਮਜਬੂਰ ਹਨ। ਇਹ ਰਿਹਾਇਸ਼ ਵੀ ਆਰਜ਼ੀ ਹੈ। ਜਿਹੜੇ ਵਿਦਿਆਰਥੀ ਬਰੈਂਪਟਨ ਤੋਂ ਟੈਕਸੀਆਂ ਰਾਹੀਂ ਰੋਜ਼ਾਨਾ ਆ ਜਾ ਰਹੇ ਹਨ ਉਹ ਪ੍ਰਤੀ ਵਿਅਕਤੀ 120 ਡਾਲਰ ਤੋਂ ਲੈ ਕੇ 140 ਡਾਲਰ ਤੱਕ ਭਾੜਾ ਦੇ ਰਹੇ ਹਨ।ਕੈਨਾਡੋਰ ਕਾਲਜ ਵਿੱਚ ਪੜ੍ਹਨ ਵਾਲੇ ਗੁਰਕੀਰਤ ਸਿੰਘ ਨੇ ਕਿਹਾ, “ਇਹ ਇਲ਼ਾਕਾ ਬਹੁਤ ਘੱਟ ਆਬਾਦੀ ਵਾਲਾ ਇੱਕ ਛੋਟਾ ਜਿਹਾ ਸ਼ਹਿਰ ਹੈ ਅਤੇ ਵਿਦਿਆਰਥੀ ਰਿਹਾਇਸ਼ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਮਾਲਕ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ।

ਲੁਧਿਆਣਾ ਦੀ ਰਹਿਣ ਵਾਲੀ ਹੈ ਇੱਕ ਹੋਰ ਵਿਦਿਆਰਥਣ ਜਸਪ੍ਰੀਤ ਕੌਰ ਨੇ ਕਿਹਾ, “ਮੈਂ ਪਿਛਲੇ ਕੁਝ ਮਹੀਨਿਆਂ ਤੋਂ ਸਥਾਈ ਰਿਹਾਇਸ਼ ਲਈ ਕੋਸ਼ਿਸ਼ ਕਰ ਰਹੀ ਹਾਂ। ਮੈਨੂੰ ਬਰੈਂਪਟਨ ਵਿੱਚ ਇੱਕ ਦੋਸਤ ਦੇ ਨਾਲ ਰਹਿਣਾ ਪਿਆ, ਨਤੀਜੇ ਵਜੋਂ ਉੱਤਰੀ ਖਾੜੀ ਵਿੱਚ ਰੋਜ਼ਾਨਾ ਆਉਣਾ-ਜਾਣਾ ਸੀ, ਜਿਸ ਵਿੱਚ ਮੈਨੂੰ ਜਨਤਕ ਟ੍ਰਾਂਸਪੋਰਟ ‘ਤੇ ਲਗਭਗ $100 ਦਾ ਖਰਚਾ ਆਉਂਦਾ ਸੀ।

ਕੈਨੇਡਾ ਚ ਇੱਕ ਦਿਨ ਤਿੰਨ ਨੌਜਵਾਨਾਂ ਦੀ ਮੌਤ

ਕੈਨੇਡਾ ‘ਚ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਭਰੀ ਜਵਾਨੀ ਵਿੱਚ ਹੋ ਰਹੀਆਂ ਮੌਤਾਂ ਬਾਰੇ ਰੋਜ਼ ਹੀ ਸੁਣਨ ਅਤੇ ਪੜ੍ਹਨ ਨੂੰ ਮੰਦਭਾਗੀ ਖ਼ਬਰਾਂ ਮਿਲ ਰਹੀਆਂ ਹਨ। ਐਤਵਾਰ ਕੈਨੇਡਾ ‘ਚ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ, ਜੋ ਕਿ ਬੇਹੱਦ ਚਿੰਤਾਜਨਕ ਗੱਲ ਹੈ।

ਇੱਥੇ ਹਰ ਹਫ਼ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਤਾਰ ਪੰਜਾਬੀਆਂ ਖਾਸ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਇਹ ਸਿਲਸਿਲਾ ਘੱਟ ਹੋਣ ਦੀ ਬਜਾਏ ਦਿਨੋ-ਦਿਨ ਵੱਧ ਰਿਹਾ ਹੈ। ਮ੍ਰਿਤਕਾਂ ਦੀ ਉਮਰ 30-32 ਸਾਲ ਦੇ ਵਿੱਚ ਹੈ। ਇਹ ਨੌਜਵਾਨ ਕਰੀਬ 5 ਮਹੀਨੇ ਪਹਿਲਾਂ ਰੋਜ਼ੀ-ਰੋਟੀ ਖਾਤਰ ਕੈਨੇਡਾ ਆਏ ਸਨ।ਪੁੱਤ ਨੂੰ ਬਾਹਰ ਨਹੀਂ ਭੇਜਣਾ ਚਾਹੁੰਦ ਸੀ–ਨੌਜਵਾਨ ਪੁੱਤ ਦੀ ਮੌਤ ’ਤੇ ਅੱਥਰੂ ਵਹਾਉਂਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦੇ ਸਨ ਸਗੋਂ ਪੁਲਸ ਵਿਚ ਭਰਤੀ ਕਰਵਾਉਣਾ ਚਾਹੁੰਦੇ ਸੀ।

ਪਰ ਸੁਰਿੰਦਰ ਦਾ ਸੁਫਨਾ ਸੀ ਕਿ ਉਹ ਕੈਨੇਡਾ ਜਾ ਕੇ ਤਰੱਕੀ ਕਰੇ। ਉਨ੍ਹਾਂ ਨੇ ਆਪਣੇ ਪੁੱਤ ਦਾ ਸੁਫਨਾ ਪੂਰਾ ਕਰਨ ਲਈ, ਇਧਰੋਂ ਉਧਰੋਂ ਪੈਸੇ ਕਰਕੇ ਉਸ ਨੂੰ ਕੈਨੇਡਾ ਭੇਜ ਦਿੱਤਾ। ਜਿਸ ਰਾਤ ਸੁਰਿੰਦਰ ਦੀ ਮੌਤ ਹੋਈ, ਉਸ ਰਾਤ 11.57 ’ਤੇ ਉਨ੍ਹਾਂ ਦੀ ਪੁੱਤ ਨਾਲ ਗੱਲਬਾਤ ਹੋਈ ਸੀ, ਉਸ ਨੇ ਦੱਸਿਆ ਕਿ ਉਹ ਠੀਕ ਠਾਕ ਹੈ ਅਤੇ ਖੁਸ਼ ਸੀ।

ਉਸ ਨੇ ਕਿਹਾ ਕਿ ਉਹ ਨਵੀਂ ਜਗ੍ਹਾ ਸ਼ਿਫਟ ਹੋ ਗਿਆ ਹੈ ਅਤੇ ਸਵੇਰੇ ਕਮਰੇ ਦੀ ਸੈਟਿੰਗ ਕਰੇਗਾ ਪਰ ਕੀ ਪਤਾ ਸੀ ਕਿ ਉਸ ਨਾਲ ਇਹ ਭਾਣਾ ਵਾਪਰ ਜਾਵੇਗਾ। ਪਰਿਵਾਰ ਨੇ ਪੁੱਤ ਦੀ ਲਾਸ਼ ਲਿਆਉਣ ਲਈ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਸੁਖਬੀਰ ਬਾਦਲ ਦੇ ਲਈ ਆਈ ਮਾੜੀ ਖ਼ਬਰ

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਬਰਗਾੜੀ ਬੇਅਦਬੀ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਦੁਪਹਿਰ ਅਦਾਲਤ ਵਿੱਚ ਪੇਸ਼ ਹੋਏ।ਅਦਾਲਤ ਸੁਣਵਾਈ ਦੌਰਾਨ ਮਾਮਲੇ ਦੇ ਮੁਲਜ਼ਮ ਗੁਰਦੀਪ ਸਿੰਘ ਪੰਧੇਰ ਵੀ ਅਦਾਲਤ ਪਹੁੰਚੇ। ਦੱਸ ਦਈਏ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਲਾਂ ਸਤੰਬਰ ਨੂੰ ਹੋਵੇਗੀ। ਦੱਸ ਦਈਏ ਪਹਿਲਾਂ ਇਸ ਮਾਮਲੇ ਚ ਐਸਆਈਟੀ ਵੱਲੋਂ ਅਦਾਲਤ ਚ ਦੁਪਹਿਰ ਨੂੰ ਸਪਲੀਮੈਂਟਰੀ ‘ਚ ਚਲਾਨ ਪੇਸ਼ ਕੀਤਾ ਗਿਆ ਸੀ। ਅਤੇ ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਐਸ ਆਈ ਟੀ ਨੇ ਅਦਾਲਤ ਦੇ ਵਿੱਚ 2500 ਪੰਨਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ।

ਦੱਸ ਦਈਏ ਹਾਲਾਂਕਿ ਇਸ ਮਾਮਲੇ ਵਿੱਚ ਮੁੱਖ ਚਲਾਣ ਐਸਆਈ.ਟੀ ਨੇ 24 ਫਰਵਰੀ ਨੂੰ ਪੇਸ਼ ਕੀਤਾ ਸੀ। ਅਤੇ ਇਸ ਤੋਂ ਪਹਿਲਾਂ ਸਪਲੀਮੈਂਟਰੀ ਚਲਾਨ 25 ਅਪ੍ਰੈਲ ਨੂੰ ਪੇਸ਼ ਕੀਤਾ ਗਿਆ। ਅਤੇ ਹੁਣ 28 ਅਗਸਤ ਨੂੰ ਦੂਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ