Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਵਾਸੀਆਂ ‘ਚ ਮੱਚੀ ਤਰਥੱਲੀ

ਪੰਜਾਬ ਵਾਸੀਆਂ ‘ਚ ਮੱਚੀ ਤਰਥੱਲੀ

ਪੰਜਾਬ ਦੇ ਬਠਿੰਡਾ ਵਾਸੀਆਂ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ, ਦੱਸ ਦੇਈਏ ਕਿ ਅਚਾਨਕ ਦੁੱਧ ਦੇ ਰੇਟਾਂ ਵਿੱਚ ਵਾਧੇ ਕਾਰਨ ਹਾਹਾਕਾਰ ਮੱਚਿਆ ਹੋਇਆ ਹੈ। ਦਰਅਸਲ, ਜ਼ਿਲ੍ਹੇ ਅਧੀਨ ਪੈਂਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਦੀ ਪਿੰਡ ਕਮੇਟੀ ਵੱਲੋਂ ਇੱਕ ਸਖ਼ਤ ਅਤੇ ਅਨੋਖਾ ਫ਼ੈਸਲਾ ਸੁਣਾਇਆ ਗਿਆ ਹੈ। ਪਿੰਡ ਵਿੱਚ ਦੁੱਧ ਦੇ ਰੇਟਾਂ ਨੂੰ ਲੈ ਕੇ ਇੱਕ ਵਿਸ਼ੇਸ਼ ਇਕੱਠ ਕੀਤਾ ਗਿਆ, ਜਿਸ ਵਿੱਚ ਸਰਬਸੰਮਤੀ ਨਾਲ ਨਵੇਂ ਰੇਟ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਕਮੇਟੀ ਦੇ ਫ਼ਰਮਾਨ ਅਨੁਸਾਰ ਪਿੰਡ ਵਿੱਚ ਹੁਣ ਮੱਝ ਦਾ ਦੁੱਧ 100 ਰੁਪਏ ਪ੍ਰਤੀ ਲੀਟਰ ਅਤੇ ਗਾਂ ਦਾ ਦੁੱਧ 80 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾਵੇਗਾ।ਨਿਯਮ ਤੋੜਨ ‘ਤੇ ਲੱਗੇਗਾ ਭਾਰੀ ਜੁਰਮਾਨਾ———ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਨਿਰਧਾਰਤ ਰੇਟ ਤੋਂ ਘੱਟ ਕੀਮਤ ‘ਤੇ ਦੁੱਧ ਵੇਚਦਾ ਫੜਿਆ ਗਿਆ, ਤਾਂ ਉਸਨੂੰ 5,100 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਹ ਸਾਰੇ ਨਿਯਮ ਪਿੰਡ ਵਿੱਚ ਆਉਂਦੀ 10 ਸਤੰਬਰ ਤੋਂ ਲਾਗੂ ਹੋ ਜਾਣਗੇ।

ਇਨਾਮ ਦਾ ਵੀ ਕੀਤਾ ਗਿਆ ਐਲਾਨ———-ਇਸ ਫ਼ੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਮੇਟੀ ਨੇ ਇੱਕ ਹੋਰ ਦਿਲਚਸਪ ਐਲਾਨ ਕੀਤਾ ਹੈ। ਜਿਹੜਾ ਵੀ ਵਿਅਕਤੀ ਨਿਯਮ ਤੋੜਨ ਵਾਲੇ ਨੂੰ ਫੜਾਏਗਾ, ਉਸਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਪਿੰਡ ਕਮੇਟੀ ਵੱਲੋਂ ਉਸਨੂੰ 1,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਪਿੰਡ ਕਮੇਟੀ ਦੇ ਇਸ ਫ਼ੈਸਲੇ ਦੀ ਇਲਾਕੇ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Check Also

ਪੰਜਾਬ ਵਾਸੀਆਂ ਦੇ ਸਾਰੇ ਬਿੱਲ ਮਾਫ਼

ਪੰਜਾਬ ਦੇ ਜਿਹੜੇ ਲੋਕ ਬਿਜਲੀ ਦੇ ਜ਼ਿਆਦਾ ਬਿੱਲਾਂ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਹੁਣ ਇਸ …