Home / ਪੰਜਾਬੀ ਖਬਰਾਂ / 11 ਅਤੇ 12 ਮਈ ਨੂੰ ਅਲਰਟ ਜਾਰੀ

11 ਅਤੇ 12 ਮਈ ਨੂੰ ਅਲਰਟ ਜਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਫਿਰ ਤੋਂ ਵੱਧ ਰਿਹਾ ਹੈ ਅਤੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ‘ਚ ਮੌਸਮ ਅੰਦਰ ਐਵਰੇਜ ਨਾਲੋਂ ਜ਼ਿਆਦਾ ਬਾਰਸਾਤ ਹੋਣ ਦੀ ਭੱਵਿਖਵਾਣੀ ਕੀਤੀ ਗਈ ਹੈ। ਆਮ ਤੌਰ ‘ਤੇ ਮਈ ਮਹੀਨੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗਭਗ 23 ਮਿਲੀਮੀਟਰ ਤੱਕ ਮੀਂਹ ਵੇਖਣ ਨੂੰ ਮਿਲਦੀ ਹੈ ਪਰ ਪਹਿਲੇ ਹਫ਼ਤੇ ਵਿੱਚ ਹੀ ਇਹ 22 ਐਮ ਐਮ ਤੱਕ ਪਹੁੰਚ ਚੁੱਕੀ ਹੈ, ਇਸ ਕਰਕੇ ਮਈ ਮਹੀਨੇ ਵਿੱਚ ਮੌਸਮ ਵਿਭਾਗ ਮੁਤਾਬਕ ਐਵਰੇਜ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲੇ 11 ਅਤੇ 12 ਮਈ ਨੂੰ ਮੁੜ੍ਹ ਤੋਂ ਆਈਐਮਡੀ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਗਰਜ ਚਮਕ ਦੇ ਨਾਲ ਕਿਤੇ-ਕਿਤੇ ਹਲਕੀ ਬਰਸਾਤ ਪੈਣ ਦੇ ਅਸਾਰ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੌਜੂਦਾ ਤਾਪਮਾਨ ਲੱਗਭਗ ਦਿਨ ਦਾ 32 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਕਿ ਐਵਰੇਜ ਤਾਪਮਾਨ ਨਾਲੋਂ ਦੋ ਤੋਂ ਤਿੰਨ ਡਿਗਰੀ ਹੇਠਾਂ ਹੈ। ਇਸੇ ਤਰ੍ਹਾਂ ਰਾਤ ਦਾ ਤਾਪਮਾਨ ਵੀ 21 ਡਿਗਰੀ ਤੋਂ ਲੈ ਕੇ 22 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ।

ਇਹ ਵੀ ਐਵਰੇਜ ਨਾਲੋਂ ਹੇਠਾਂ ਹੈ। ਮੌਸਮ ਵਿਭਾਗ ਦੀ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘ਆਉਂਦੇ 2 ਦਿਨਾਂ ‘ਚ ਤਾਪਮਾਨ ਜਰੂਰ ਵੱਧ ਸਕਦਾ ਹੈ ਕਿਉਂਕਿ 2 ਦਿਨ ਤੱਕ ਮੌਸਮ ਪੂਰੀ ਤਰ੍ਹਾਂਂ ਸਾਫ ਅਤੇ ਖੁਸ਼ਕ ਰਹੇਗਾ ਪਰ ਇਸ ਤੋਂ ਬਾਅਦ ਇੱਕ ਨਵਾਂ ਪੱਛਮੀ ਚੱਕਰਵਾਤ ਦਾ ਅਸਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਜ਼ਰੂਰ ਵੇਖਣ ਨੂੰ ਮਿਲੇਗਾ। ਜਿਸ ਨੂੰ ਲੈ ਕੇ ਆਈਐਮਡੀ ਵੱਲੋਂ ਕਈ ਜ਼ਿਲ੍ਹਿਆਂ ਲਈ 11 ਮਈ ਅਤੇ 12 ਮਈ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦਿਨਾਂ ਦੇ ਦੌਰਾਨ ਹਲਕੀ ਤੋਂ ਦਰਮਿਆਨੀ ਬਰਸਤਾ ਕੁਝ ਥਾਵਾਂ ‘ਤੇ ਹੋ ਸਕਦੀ ਹੈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਵੀ ਚੱਲਣਗੀਆਂ ਜਿਸ ਨਾਲ ਤਾਪਮਾਨ ਦੇ ਵਿੱਚ ਵੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਲੋਕ ਵੀ ਇਸ ਨੂੰ ਲੈ ਕੇ ਜਰੂਰ ਅਲਰਟ ਰਹਿਣ ਅਤੇ ਆਪਣੀ ਸਿਹਤ ਦਾ ਖਿਆਲ ਜਰੂਰ ਰੱਖਣ।’

ਕੱਲ੍ਹ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ———-ਮੌਸਮ ਵਿਭਾਗ ਮੁਤਾਬਕ 10 ਮਈ ਤੋਂ ਪੱਛਮੀ ਹਿਮਾਲਿਆਈ ਖੇਤਰਾਂ ਵਿੱਚ ਇੱਕ ਨਵਾਂ ਵੈਸਟਰਨ ਚੱਕਰਵਾਤ ਸਰਗਰਮ ਹੋ ਸਕਦਾ ਹੈ। ਇਸ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਫਿਰ ਤੋਂ ਬਦਲ ਸਕਦਾ ਹੈ। ਕਈ ਖੇਤਰਾਂ ਵਿੱਚ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Check Also

ਇਸ ਸਾਲ ਫ਼ਿਰ ਆਉਣਗੇ ਹੜ੍ਹ !

ਜੇਕਰ ਭਾਖੜਾ ਡੈਮ ਪ੍ਰਾਜੈਕਟ ਦਾ ਸਾਰਾ ਪਿਛੋਕੜ ਗਹੁ ਨਾਲ ਘੋਖਿਆ ਜਾਵੇ ਤਾਂ ਇਹ ਬਿਲਕੁਲ ਸਪਸ਼ਟ …