ਬਾਬਾ ਸ੍ਰੀ ਚੰਦ ,ਗੁਰੂ ਨਾਨਕ ਦੇਵ ਜੀ ਦੇ ਵਡੇ ਸਪੁਤਰ ਉਦਾਸੀ ਸੰਪਰਦਾ ਦੇ ਬਾਨੀ ਹੋਏ ਹਨ. ਜਿਨ੍ਹਾ ਤੇ ਗੁਰੂ ਨਾਨਕ ਸਾਹਿਬ ਦੀ ਸਿਖੀ ਦਾ ਵੀ ਪੂਰਾ ਪੂਰਾ ਅਸਰ ਸੀl ਜਤੀ ਸਤੀ ਰਹਿ ਕੇ ਵੀ ਉਨ੍ਹਾ ਨੇ ਸਿਖ ਧਰਮ ਦਾ ਪ੍ਰਚਾਰ ਕੀਤਾ ਤੇ ਉਨ੍ਹਾ ਚਮਤਕਾਰ ਵੀ ਕੀਤੇ ਜੋ ਕਿ ਗੁਰੂ ਨਾਨਕ ਦੀ ਸਿਖੀ ਤੋਂ ਦੇ ਬਿਲਕੁਲ ਉਲਟ ਹਨ l ਗੁਰੂ ਨਾਨਕ ਸਾਹਿਬ ਦੇ ਜਿਓੰਦੇ ਜੀ ਉਹ ਹਿੰਦੂ ਧਰਮ, ਸਿਖ ਧਰਮ ਤੇ ਬ੍ਰਾਹਮਣਾ ਵਾਦ ਦੇ ਵਿਚਕਾਰ ਭਟਕਦੇ ਰਹੇl ਜਿਸ ਵਿਚ ਉਨ੍ਹਾ ਦਾ ਕਸੂਰ ਘਟ ਤੇ ਹਾਲਾਤਾਂ ਦਾ ਕਸੂਰ ਜ਼ਿਆਦਾ ਸੀ
ਬਾਬਾ ਸ੍ਰੀ ਚੰਦ ਦੇ ਹੋਣ ਤੋਂ 7 ਸਾਲਾ ਬਾਅਦ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਹੁਕਮ ਆਨੁਸਾਰ ਲੰਬੀਆਂ ਉਦਾਸੀਆਂ ਤੇ ਤੁਰ ਪਏ l ਗੁਰੂ ਨਾਨਕ ਸਾਹਿਬ ਤੋਂ ਪਿਛੋਂ ਬਚਿਆਂ ਦੀ ਪਾਲਣ-ਪੋਸ਼ਣ ਕਰਣ ਵਿਚ ਜਿਆਦਾ ਹਥ ਮਾਤਾ ਸੁਲਖਣੀ, ਨਾਨਕੇ ਤੇ ਦਾਦਕੇ ਪਰਿਵਾਰ ਦਾ ਰਿਹਾ ਜੋ ਬੇਬੇ ਨਾਨਕੀ ਤੋਂ ਛੁਟ ਸਾਰੇ ਹੀ ਬ੍ਰਾਹਮਣਵਾਦੀ ਸੀ l ਉਨ੍ਹਾ ਦਾ ਵੀ ਬਾਬਾ ਸ੍ਰੀ ਚੰਦ ਜੀ ਤੇ ਅਸਰ ਪੈਣਾ ਕੁਦਰਤੀ ਸੀ
ਬਾਬਾ ਸ੍ਰੀ ਚੰਦ, ਦਾ ਜਨਮ ਪੰਜਾਬ ਦੇ ਅਜੋਕੇ ਜ਼ਿਲਾ ਕਪੂਰਥਲਾ ਸ਼ਹਿਰ , ਸੁਲਤਾਨਪੁਰ ਲੋਧੀ ਵਿਖੇ 8 ਸਤੰਬਰ 1494 ,ਭਾਦੋਂ ਸੁਦੀ 9. 1551 ਬਿਕਰਮੀ, ਗੁਰੂ ਨਾਨਕ ਸਾਹਿਬ ਦੇ ਘਰ ,ਮਾਤਾ ਸੁਲਖਣੀ ਦੀ ਕੁਖੋਂ ਹੋਇਆI ਬਾਬਾ ਸ਼੍ਰੀਚੰਦ ਨੂੰ ਵਿਦਿਆ ਪ੍ਰਾਪਤੀ ਲਈ ਪੰਡਿਤ ਪਰਸ਼ੋਤਮਦਾਸ ਕੋਲ ਕਸ਼ਮੀਰ ਭੇਜ ਦਿੱਤਾ ਗਿਆ। ਪਰਸ਼ੋਤਮਦਾਸ ਨੇ ਸ਼੍ਰੀਚੰਦ ਦੀ ਚੇਤੰਨ ਬੁਧੀ ਵੇਖ ਕੇ ਉਸਨੂੰ ਉਦਾਸੀ ਧਰਮ ਦੀ ਦੀਖਿਆ ਲੈਣ ਲਈ ਕਿਹਾ। ਸ੍ਰੀ ਚੰਦ ਨੇ ਧਰਮ ਪ੍ਰਚਾਰਕ ਅਬਿਨਾਸ਼ੀ ਮੁਨੀ ਤੋਂ ਚਤੁਰਥ ਆਸ਼੍ਰਮ ਵਿੱਚ ਉਦਾਸੀ ਮਤ ਦੀ ਦੀਖਿਆ ਪ੍ਰਾਪਤ ਕੀਤੀ। ਉਦਾਸੀ ਮਤ ਨੂੰ ਅੱਗੇ ਤੋਰਨ ਦਾ ਕੰਮ ਸ੍ਰੀ ਚੰਦ ਦੇ ਚੇਲਿਆਂ ਨੇ ਸੰਭਾਲਿਆ। ਕਈ ਇਤਿਹਾਸਕਾਰ ,ਭਾਈ ਗੁਰਦਿਤਾ, ਜੋ ਗੁਰੂ ਹਰਗੋਬਿੰਦ ਦੇ ਸਭ ਤੋਂ ਵੱਡੇ ਸਪੁੱਤਰ ਸਨ ਨੂੰ ਇਨ੍ਹਾਂ ਦੇ ਚੇਲੇ ਮੰਨਦੇ ਹਨ ਤੇ ਉਨ੍ਹਾ ਦੇ ਅੱਗੇ ਚਾਰ ਸੇਵਕ ਅਲਮਸਤ, ਬਾਲੂ ਹਸਨਾ, ਗੋਬਿੰਦ ਅਤੇ ਫੂਲਸ਼ਾਹ ਹਨ, ਜਿਹਨਾਂ ਦੇ ਨਾਮ ਤੇ ਉਦਾਸੀਆਂ ਦੇ ਚਾਰ ਧੂਣੇ ਪ੍ਰਸਿੱਧ ਹਨ।
ਪਰ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਈ ਗੁਰਦਿਤਾ ਜੀ ਦਾ ਜਨਮ ਹੀ ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣਾ ਤੋਂ ਬਾਅਦ ਹੋਇਆ ਹੈl ਚਾਰ ਧੂੰਣਾ ਬਾਬਾ ਸ੍ਰੀ ਚੰਦ ਦੇ ਹੁੰਦਿਆਂ ਤੇ ਉਨ੍ਹਾਂ ਦੇ ਪਿੱਛੋਂ ਉਦਾਸੀਨ ਪ੍ਰਚਾਰ ਦੇ ਕੇਂਦਰ ਵਿੱਚ ਛੇ ਬਖਸ਼ਿਸ਼ਾਂ ਨੂੰ ਵੀ ਮੰਨਿਆ ਜਾਂਦਾ ਹੈ, ਜੋ ਵਖ ਵਖ ਗੁਰੂ ਸਾਹਿਬਾਨਾਂ ਤੋਂ ਪ੍ਰਾਪਤ ਹੋਈਆਂ-ਸੁਧਰੇ ਸ਼ਾਹੀ, ਸੰਗਤ ਸਹਿਬੀਏ -ਜੀਤ ਮਲੀਏ -ਬਖਤ ਮਲੀਏ – ਭਗਤ ਭਗਵਾਨੀਏ -ਮੀਂਹਾਂਆਦਿ ਸਾਹੀਏ ਸੱਤ ਸਾਲ ਦੀ ਉਮਰ ਵਿਚ ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਚਲੇ ਗਏ ਤਾਂ ਬਾਬਾ ਸ੍ਰੀ ਚੰਦ ਨੇ ਵੀ ਬੰਦਗੀ ਸ਼ੁਰੂ ਕਰ ਦਿਤੀ
ਉਹ ਅਕਸਰ ਜੰਗਲਾਂ ਵਿਚ ਬੈਠਕੇ ਤੱਪਸਿਆ ਕਰਦੇ ਤੇ ਉਨ੍ਹਾ ਨਾਲ ਜੰਗਲਾ ਦੇ ਭਿਆਨਕ ਜਾਨਵਰ ਵੀ ਸੰਗਤ ਕਰਦੇ ਸਨ ਜਦੋ ਕਝ ਕੁ ਵਡੇ ਹੋਏ ਤਾਂ ਆਪਣੇ ਨਾਨਕੇ ਪਿੰਡ ਭਾਈ ਕਮਲੀਆ ਜੀ ਨਾਲ ਆਏl ਇਕ ਦਿਨ ਮਨ ਵਿਚ ਫੁਰਨਾ ਆਇਆ ਤੇ ਭਾਈ ਕਮਲੀਏ ਨੂੰ ਕਿਹਾ ਕਿਓਂ ਨਾ ਨਗਰ ਦਾ ਚਕਰ ਕਟ ਕੇ ਆਈਏ ਥੋੜੀ ਸੈਰ ਹੋ ਜਾਏਗੀ ਭਾਈ ਕਮਲੀਏ ਨੇ ਸਤਿ ਬਚਨ ਕਹਿ ਕੇ ਆਪਣੇ ਮੋਢਿਆਂ ਤੇ ਭਾਈ ਸ੍ਰੀ ਚੰਦ ਨੂੰ ਬਿਠਾ ਲਿਆ ਜਿਵੇਂ ਹਮੇਸ਼ਾ ਕਰਦੇ ਸੀ ਜਦ ਬਾਬਾ ਸ੍ਰੀ ਚੰਦ ਜੀ ਬਾਹਰ ਗਏ ਤਾਂ ਕੁਝ ਦੂਰੀ ਤੇ ਕੁਝ ਲੋਕ ਬੈਠੇ ਸੀI ਜਦੋਂ ਲੋਕਾਂ ਨੇ ਦੇਖਿਆ ਕਿ ਬਾਬਾ ਸ੍ਰੀ ਚੰਦ ਜੀ ਆ ਰਹੇ ਹਨ ਤਾ ਉਨ੍ਹਾ ਨੇ ਸੋਚਿਆ ਕਿਓਂ ਨਾ ਬਾਬਾ ਜੀ ਨੂੰ ਇਥੇ ਬਿਠਾਕੇ ਉਨ੍ਹਾ ਕੋਲੋਂ ਹਰੀ ,ਪ੍ਰਮਾਤਮਾ ਦੇ ਨਾਮ ਦੇ ਕੁਝ ਬਚਨ ਸੁਣੀਏ ਇਹ ਸੋਚ ਕੇ ਲੋਕਾਂ ਨੇ ਉਨ੍ਹਾ ਨੂੰ ਰੋਕ ਲਿਆ, ਆਪਣੀ ਇਛਾ ਪ੍ਰਗਟ ਕੀਤੀ ਇਕ ਸੁੰਦਰ ਆਸਣ ਬਿਛਾਇਆ ਜਿਸਤੇ ਬਾਬਾ ਜੀ ਨੂੰ ਬਿਠਾਇਆ ਤੇ ਉਨ੍ਹਾ ਨਾਲ ਬਚਨ ਬਿਲਾਸ ਕਰਕੇ ਪ੍ਰਸੰਨ ਹੋਏ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.