Home / ਪੰਜਾਬੀ ਖਬਰਾਂ / ਰਾਜਵੀਰ ਜਵੰਦਾ ਦਾ ਭੋਗ,ਸੁਣੋ ਧੀ ਕੀ ਬੋਲੀ

ਰਾਜਵੀਰ ਜਵੰਦਾ ਦਾ ਭੋਗ,ਸੁਣੋ ਧੀ ਕੀ ਬੋਲੀ

8 ਅਕਤੂਬਰ ਦੀ ਸਵੇਰ ਸਾਨੂੰ ਅਲਵਿਦਾ ਕਹਿ ਕੇ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਪੋਨਾ ਵਿੱਚ ਰੱਖੀ ਗਈ ਹੈ। ਜਿਸ ਦੀਆਂ ਲਾਈਵ ਤਸਵੀਰਾਂ ਤੁਸੀਂ ਈਟੀਵੀ ਭਾਰਤ ਤੋਂ ਦੇਖ ਸਕਦੇ ਹੋ।ਤੁਹਾਨੂੰ ਦੱਸ ਦੇਈਏ ਕਿ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਉਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਪਹੁੰਚ ਰਹੇ ਹਨ, ਪਿੰਡ ਦੇ ਬਾਹਰ ਵੱਡੇ ਪੰਡਾਲਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸਿਆਸੀ ਅਤੇ ਫਿਲਮ ਜਗਤ ਦੀਆਂ ਕਈ ਸ਼ਖਸ਼ੀਅਤਾਂ ਦੇ ਪਹੁੰਚਣ ਦੀ ਉਮੀਦ।

ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਪੁੱਜੇ। ਉਹਨਾਂ ਨੇ ਕਿਹਾ ਕਿ ਰਾਜਵੀਰ ਜਵੰਦਾ ਜਾਂਦੇ ਹੋਏ ਸਾਰੇ ਪੰਜਾਬ ਨੂੰ ਇੱਕ ਕਰ ਗਿਆ। ਰਾਜਵੀਰ ਲਈ ਹਰ ਜਗ੍ਹਾਂ ਅਰਦਾਸਾਂ ਹੋਈਆਂ ਪਰ ਆਖਿਰਕਾਰ ਮੌਤ ਜਿੱਤ ਗਈ।ਕੁੱਝ ਸਮਾਂ ਪਹਿਲਾਂ ਆਪਣੇ ਪਿਤਾ ਨੂੰ ਗੁਆ ਚੁੱਕੇ ਅਦਾਕਾਰ ਪੁਖਰਾਜ ਭੱਲਾ ਵੀ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ। ਉਹਨਾਂ ਨੇ ਮੀਡੀਆ ਨਾਲ ਖਾਸ ਗੱਲਾਂ ਸਾਂਝੀਆਂ ਕੀਤੀਆਂ।

ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਵੀ ਪੁੱਜੇ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ। ਰਾਜਵੀਰ ਜਵੰਦਾ ਦੀ ਮੌਤ ਦਾ ਦੁੱਖ ਰਹਿੰਦੀ ਦੁਨੀਆਂ ਤੱਕ ਸਾਨੂੰ ਰਹਿਣਾ ਹੈ। ਇਸ ਤਰ੍ਹਾਂ ਦੀ ਮੌਤ ਕਿਸੇ ਦੀ ਨਹੀਂ ਹੋਣੀ ਚਾਹੀਦੀ।ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵਿੱਚ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਤੋਂ ਵੱਡੀ ਗਿਣਤੀ ਵਿੱਚ ਸਿਤਾਰੇ ਪਹੁੰਚ ਰਹੇ ਹਨ, ਇਸ ਦੌਰਾਨ ਜਦੋਂ ਅਸੀਂ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਜ ਪੋਨਾ ਪਿੰਡ ਦੀਆਂ ਗਲੀਆਂ ਬਹੁਤ ਉਦਾਸ ਹਨ। ਰਾਜਵੀਰ ਜਵੰਦਾ ਅੱਜ ਸਭ ਨੂੰ ਰਵਾ ਕੇ ਚਲਾ ਗਿਆ।

ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉਤੇ ਜਸਲੀਨ ਮਾਨ ਮਹੰਤ ਵੀ ਪਹੁੰਚੀ ਹੈ, ਜਿੱਥੇ ਉਹਨਾਂ ਨੇ ਮੀਡੀਆ ਨਾਲ ਖਾਸ ਗੱਲ ਕੀਤੀ ਅਤੇ ਦੱਸਿਆ ਕਿ ਰੱਬ ਕਿਸੇ ਮਾਂ ਨੂੰ ਆਹ ਦਿਨ ਨਾ ਦਿਖਾਵੇ।

Check Also

ਰਾਜਵੀਰ ਜਵੰਦਾ ਦੀ ਪਤਨੀ ਨੂੰ 2-3 ਦਿਨਾਂ ‘ਚ ਦਿੱਤੀ ਜਾਵੇਗੀ ਸਰਕਾਰੀ ਨੌਕਰੀ

ਰਾਜਵੀਰ ਜਵੰਦਾ ਦੀ ਪਤਨੀ ਨੂੰ 2-3 ਦਿਨਾਂ ‘ਚ ਦਿੱਤੀ ਜਾਵੇਗੀ ਸਰਕਾਰੀ ਨੌਕਰੀ’ 8 ਅਕਤੂਬਰ ਦੀ …