Home / ਪੰਜਾਬੀ ਖਬਰਾਂ / ਰਾਜਵੀਰ ਜਵੰਦਾ ਦੀ ਪਤਨੀ ਨੂੰ 2-3 ਦਿਨਾਂ ‘ਚ ਦਿੱਤੀ ਜਾਵੇਗੀ ਸਰਕਾਰੀ ਨੌਕਰੀ

ਰਾਜਵੀਰ ਜਵੰਦਾ ਦੀ ਪਤਨੀ ਨੂੰ 2-3 ਦਿਨਾਂ ‘ਚ ਦਿੱਤੀ ਜਾਵੇਗੀ ਸਰਕਾਰੀ ਨੌਕਰੀ

ਰਾਜਵੀਰ ਜਵੰਦਾ ਦੀ ਪਤਨੀ ਨੂੰ 2-3 ਦਿਨਾਂ ‘ਚ ਦਿੱਤੀ ਜਾਵੇਗੀ ਸਰਕਾਰੀ ਨੌਕਰੀ’

8 ਅਕਤੂਬਰ ਦੀ ਸਵੇਰ ਸਾਨੂੰ ਅਲਵਿਦਾ ਕਹਿ ਕੇ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਪੋਨਾ ਵਿੱਚ ਰੱਖੀ ਗਈ ਹੈ। ਜਿਸ ਦੀਆਂ ਲਾਈਵ ਤਸਵੀਰਾਂ ਤੁਸੀਂ ਈਟੀਵੀ ਭਾਰਤ ਤੋਂ ਦੇਖ ਸਕਦੇ ਹੋ।ਤੁਹਾਨੂੰ ਦੱਸ ਦੇਈਏ ਕਿ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਉਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਪਹੁੰਚ ਰਹੇ ਹਨ, ਪਿੰਡ ਦੇ ਬਾਹਰ ਵੱਡੇ ਪੰਡਾਲਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸਿਆਸੀ ਅਤੇ ਫਿਲਮ ਜਗਤ ਦੀਆਂ ਕਈ ਸ਼ਖਸ਼ੀਅਤਾਂ ਦੇ ਪਹੁੰਚਣ ਦੀ ਉਮੀਦ।

ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਪੁੱਜੇ। ਉਹਨਾਂ ਨੇ ਕਿਹਾ ਕਿ ਰਾਜਵੀਰ ਜਵੰਦਾ ਜਾਂਦੇ ਹੋਏ ਸਾਰੇ ਪੰਜਾਬ ਨੂੰ ਇੱਕ ਕਰ ਗਿਆ। ਰਾਜਵੀਰ ਲਈ ਹਰ ਜਗ੍ਹਾਂ ਅਰਦਾਸਾਂ ਹੋਈਆਂ ਪਰ ਆਖਿਰਕਾਰ ਮੌਤ ਜਿੱਤ ਗਈ।ਕੁੱਝ ਸਮਾਂ ਪਹਿਲਾਂ ਆਪਣੇ ਪਿਤਾ ਨੂੰ ਗੁਆ ਚੁੱਕੇ ਅਦਾਕਾਰ ਪੁਖਰਾਜ ਭੱਲਾ ਵੀ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ। ਉਹਨਾਂ ਨੇ ਮੀਡੀਆ ਨਾਲ ਖਾਸ ਗੱਲਾਂ ਸਾਂਝੀਆਂ ਕੀਤੀਆਂ।

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ 8 ਅਕਤੂਬਰ ਨੂੰ ਪਿੰਜੌਰ, ਹਰਿਆਣਾ ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਰਾਜਵੀਰ ਨੂੰ ਉਸ ਨਿੱਜੀ ਹਸਪਤਾਲ ਵਿੱਚ ਸਹੀ ਇਲਾਜ ਨਹੀਂ ਦਿੱਤਾ ਗਿਆ ਜਿੱਥੇ ਉਸਨੂੰ ਹਾਦਸੇ ਤੋਂ ਤੁਰੰਤ ਬਾਅਦ ਲਿਜਾਇਆ ਗਿਆ ਸੀ।

ਵਕੀਲ ਨੇ ਕਿਹਾ ਕਿ ਅਸੀਂ ਰਾਜਵੀਰ ਦੇ ਮਾਮਲੇ ਨੂੰ ਇੱਕ ਉਦਾਹਰਣ ਵਜੋਂ ਪੇਸ਼ ਕੀਤਾ ਹੈ, ਕਿਉਂਕਿ ਅਜਿਹਾ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਹੈ। ਐਡਵੋਕੇਟ ਨਵਕਿਰਨ ਨੇ ਦੱਸਿਆ ਕਿ ਪਟੀਸ਼ਨ ਵਿੱਚ ਨਿੱਜੀ ਹਸਪਤਾਲ ਨੂੰ ਇੱਕ ਧਿਰ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਪੀਜੀਆਈ ਮਾਮਲੇ ਦੀ ਜਾਂਚ ਕਰੇ। ਜੇਕਰ ਜਾਂਚ ਵਿੱਚ ਹਸਪਤਾਲ ਵੱਲੋਂ ਕੋਈ ਗਲਤੀ ਜਾਂ ਕਮੀਆਂ ਸਾਹਮਣੇ ਆਉਂਦੀਆਂ ਹਨ, ਤਾਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਅਤੇ ਜੇਕਰ ਕੋਈ ਲਾਪਰਵਾਹੀ ਨਹੀਂ ਪਾਈ ਜਾਂਦੀ ਹੈ, ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ।

Check Also

ਰਾਜਵੀਰ ਜਵੰਦਾ ਦਾ ਭੋਗ,ਸੁਣੋ ਧੀ ਕੀ ਬੋਲੀ

8 ਅਕਤੂਬਰ ਦੀ ਸਵੇਰ ਸਾਨੂੰ ਅਲਵਿਦਾ ਕਹਿ ਕੇ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੱਜ …