Home / ਪੰਜਾਬੀ ਖਬਰਾਂ / Pahalgam ‘ਤੇ Simranjit Mann ਦਾ ਵੱਡਾ ਬਿਆਨ

Pahalgam ‘ਤੇ Simranjit Mann ਦਾ ਵੱਡਾ ਬਿਆਨ

ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਚਰਚਾ ਵਿੱਚ ਰਹਿਣ ਵਾਲੇ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਵੱਡਾ ਬਿਆਨ ਦੇ ਗਏ ਹਨ। ਇਸ ਵਾਰ ਉਹਨਾਂ ਨੇ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਸਰਕਾਰ ‘ਤੇ ਸਵਾਲ ਖੜੇ ਕੀਤੇ ਨੇ ਅਤੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੋਏ ਅੱਤਵਾਦੀ ਹਮਲੇ ‘ਚ ਪਾਕਿਸਤਾਨ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ‘ਤੁਹਾਡੇ ਕੋਲ ਕੀ ਸਬੂਤ ਹਨ ਕਿ ਹਮਲਾ ਪਾਕਿਸਤਾਨ ਵੱਲੋਂ ਕਰਵਾਇਆ ਗਿਆ ਹੈ।’

ਫਿਰੋਜ਼ਪੁਰ ਪਹੁੰਚੇ ਸਾਬਕਾ ਸਾਂਸਦ ਸਿਮਰਨਜੀਤ ਮਾਨ ਨੇ ਪ੍ਰੈੱਸ ਨੂੰ ਸੰਬੋਧਿਤ ਕੀਤਾ ਅਤੇ ਖੁੱਲ੍ਹ ਕੇ ਪਾਕਿਸਤਾਨ ਦੀ ਹਮਾਇਤ ਕੀਤੀ। ਅੱਤਵਾਦੀਆਂ ਵੱਲੋਂ ਕੀਤੇ ਗਏ ਪਹਿਲਗਾਮ ਵਿੱਚ ਕਤਲੇਆਮ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ‘ਕੇਂਦਰ ਸਰਕਾਰ ਸਬੂਤ ਦੇਵੇ ਕਿ ਇਸ ਕਤਲੇਆਮ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਇਹ ਅਤੱਵਾਦੀ ਹਮਲਾ ‘ਸੁਰੱਖਿਆ ਏਜੰਸੀਆਂ ਦਾ ਫੇਲੀਅਰ ਹੈ, ਕੇਂਦਰ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਸ਼ਾਸਨ ਲਗਾ ਦੇਣਾ ਚਾਹੀਦਾ ਹੈ ਅਤੇ ਨਵੀਂ ਸਰਕਾਰ ਆ ਕੇ ਦੇਖੇ ਕਿ ਇਸ ਮੁੱਦੇ ‘ਤੇ ਕੀ ਕਰਨਾ ਹੈ’।

ਬਿਨਾਂ ਸਬੂਤ ਪਾਕਿਸਤਾਨ ‘ਤੇ ਇਲਜ਼ਾਮ ਲਾਉਣਾ ਗਲਤ ਹੈ—–ਇਸ ਮੌਕੇ ਬਾਲਾਕੋਟ ਏਅਰ ਸਟਰਾਈਕ ‘ਤੇ ਵੀ ਸਿਮਰਨਜੀਤ ਸਿੰਘ ਮਾਨ ਸਵਾਲ ਚੁੱਕੇ ਅਤੇ ਕਿਹਾ ਕਿ ਸੈਟੇਲਾਈਟ ਤਸਵੀਰਾਂ ਦੱਸਦੀਆਂ ਨੇ ਕਿ ਬਾਲਾਕੋਟ ਵਿੱਚ ਭਾਰਤੀ ਏਅਰ ਫੋਰਸ ਵੱਲੋਂ ਬੰਬ-ਬਾਰੀ ਕੀਤੀ ਹੀ ਨਹੀਂ ਗਈ , ਪਾਕਿਸਤਾਨ ਉੱਪਰ ਪਹਿਲਗਾਮ ਹਮਲੇ ਦਾ ਠੀਕਰਾ ਭੰਨਣਾ ਸਹੀ ਨਹੀਂ । ਪਹਿਲਾਂ ਕੇਂਦਰ ਸਰਕਾਰ ਪੱਕੇ ਸਬੂਤ ਦੇਵੇ ਕਿ ਪਾਕਿਸਤਾਨ ਨੇ ਇਸ ਨੁੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਇਸ ਉੱਪਰ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਮਾਨ ਨੇ ਕਿਹਾ ਕਿ ਇਸ ਬਾਬਤ ਯੂਐਨ ਨੂੰ ਵੀ ਚਿੱਠੀ ਲਿਖੀ ਹੈ ਅਤੇ ਇਸ ਦੀ ਉੱਚ ਪਧਰੀ ਜਾਂਚ ਦੀ ਮੰਗ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਪਾਕਿਸਤਾਨ ਦੇ ਹੱਕ ਵਿੱਚ ਖੁੱਲ ਕੇ ਨਿੱਤਰੇ ਹਨ ਅਤੇ ਕਿਹਾ ਹੈ ਕਿ ਬਿਨਾਂ ਸਬੂਤ ਤੋਂ ਪਾਕਿਸਤਾਨ ‘ਤੇ ਇਲਜ਼ਾਮ ਲਾਉਣਾ ਗਲਤ ਹੈ।

Check Also

ਹੋਣ ਵਾਲਾ ਕੁਝ ਵੱਡਾ ! ਪਿੰਡ ‘ਚ ਅਨਾਊਂਸਮੈਂਟਾਂ ਸ਼ੁਰੂ

ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਈ ਤਲਖੀ ਦਰਮਿਆਨ ਬੀ. ਐੱਸ. …