Home / ਪੰਜਾਬੀ ਖਬਰਾਂ / ਪੰਜਾਬ ਬਾਰੇ ਵੀ ਅਲਰਟ ਹੋਇਆ ਜਾਰੀ

ਪੰਜਾਬ ਬਾਰੇ ਵੀ ਅਲਰਟ ਹੋਇਆ ਜਾਰੀ

ਚੰਡੀਗੜ੍ਹ ਅਤੇ ਨਾਲ ਲੱਗਦੇ ਪੰਜਾਬ ਦੇ ਕੁਝ ਇਲਾਕਿਆਂ ਵਿਚ ਇਸ ਸਮੇਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਿਲਸਲਾ ਅਗਲੇ 24 ਘੰਟਿਆਂ ਦੌਰਾਨ ਜਾਰੀ ਰਹੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਸ਼ ਹੋ ਸਕਦੀ ਹੈ। ਨਾਲ ਲੱਗਦੇ ਹਿਮਾਚਲ ਵਿਚ ਵੀ ਇਸ ਸਮੇਂ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦਾ ਅਸਰ ਪੰਜਾਬ ਉਤੇ ਵੀ ਪਵੇਗਾ। ਕੌਮੀ ਰਾਜਧਾਨੀ ਵਿਚ ਸ਼ੁੱਕਰਵਾਰ ਸ਼ਾਮ ਨੂੰ ਆਏ ਧੂੜ ਭਰੇ ਝੱਖੜ ਮਗਰੋਂ ਦਿੱਲੀ ਆਉਣ ਵਾਲੀਆਂ ਛੇ ਉਡਾਣਾਂ ਨੂੰ ਚੰਡੀਗੜ੍ਹ ਡਾਈਵਰਟ ਕੀਤਾ ਗਿਆ ਹੈ। ਸ੍ਰੀਨਗਰ-ਦਿੱਲੀ, ਮੁੰਬਈ-ਦਿੱਲੀ, ਦਰਭੰਗਾ-ਦਿੱਲੀ ਉਡਾਣਾਂ ਚੰਡੀਗੜ੍ਹ ਵੱਲ ਮੋੜਨੀਆਂ ਪਈਆਂ ਤੇ ਇਹ ਸਾਰੀਆਂ ਉਡਾਣਾਂ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਉਤਰ ਗਈਆਂ ਹਨ। ਕਾਠਮੰਡੂ-ਦਿੱਲੀ ਕੌਮਾਂਤਰੀ ਉਡਾਣ ਨੂੰ ਵੀ ਦਿੱਲੀ ਵਿਚ ਖਰਾਬ ਮੌਸਮ ਕਰਕੇ ਚੰਡੀਗੜ੍ਹ ਹਵਾਈ ਅੱਡੇ ਉੱਤੇ ਉਤਰਨ ਲਈ ਮਜਬੂਰ ਹੋਣਾ ਪਿਆ।

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਦੇ ਨਾਲ-ਨਾਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਮੀਂਹ, ਬਰਫ਼ਬਾਰੀ ਅਤੇ ਤੂਫ਼ਾਨ ਕਾਰਨ ਪਿਛਲੇ ਦੋ ਦਿਨਾਂ ਤੋਂ ਸੂਬੇ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਮਾਲੀਆਂ ਨੂੰ ਵੀ ਨੁਕਸਾਨ ਹੋਇਆ ਹੈ। ਲਾਹੌਲ ਘਾਟੀ ਵਿੱਚ ਜ਼ਮੀਨ ਖਿਸਕਣ ਕਾਰਨ 130 ਪੁਲਿਸ ਮੁਲਾਜ਼ਮਾਂ ਸਮੇਤ 200 ਲੋਕ ਫਸ ਗਏ।

ਦਰਅਸਲ, ਵੀਰਵਾਰ ਤੋਂ ਬਾਅਦ, ਸ਼ੁੱਕਰਵਾਰ ਨੂੰ ਵੀ ਲਾਹੌਲ ਘਾਟੀ ਵਿੱਚ ਉਚਾਈਆਂ ‘ਤੇ ਬਰਫ਼ਬਾਰੀ ਅਤੇ ਨੀਵੀਆਂ ਉਚਾਈਆਂ ‘ਤੇ ਮੀਂਹ ਜਾਰੀ ਰਿਹਾ। ਘਾਟੀ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹਨ।

ਦਿੱਲੀ-ਐਨਸੀਆਰ ਵਿੱਚ ਧੂੜ ਭਰੇ ਤੂਫਾਨ ਨੇ ਦਿੱਲੀ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚਾ ਦਿੱਤੀ। ਤੂਫਾਨ ਨੇ ਆਈਜੀਆਈ ਹਵਾਈ ਅੱਡੇ ਉਤੇ ਹਵਾਈ ਸੇਵਾਵਾਂ ਲਗਭਗ ਠੱਪ ਕਰ ਦਿੱਤੀਆਂ। ਸ਼ੁੱਕਰਵਾਰ ਸ਼ਾਮ ਨੂੰ ਆਏ ਧੂੜ ਭਰੇ ਤੂਫ਼ਾਨ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਉਡਾਣ ਸੇਵਾਵਾਂ ਅੱਜ ਵੀ ਪ੍ਰਭਾਵਿਤ ਰਹੀਆਂ। ਉਡਾਣਾਂ ਵਿੱਚ ਦੇਰੀ ਕਾਰਨ ਸੈਂਕੜੇ ਯਾਤਰੀ ਫਸ ਗਏ। ਸ਼ਨੀਵਾਰ ਸਵੇਰੇ ਸਥਿਤੀ ਹੋਰ ਵਿਗੜ ਗਈ। ਹਵਾਈ ਅੱਡੇ ਉਤੇ ਹਫੜਾ-ਦਫੜੀ ਵਰਗਾ ਮਾਹੌਲ ਸੀ। ਸਾਹਮਣੇ ਆਈ ਵੀਡੀਓ ਵਿੱਚ ਹਵਾਈ ਅੱਡੇ ‘ਤੇ ਭਗਦੜ ਵਰਗੀ ਸਥਿਤੀ ਦਿਖਾਈ ਦੇ ਰਹੀ ਹੈ।

Check Also

ਮੌਸਮ ਵਿਭਾਗ ਨੇ ਜਾਰੀ ਕੀਤਾ Alert !

ਭਾਰਤ ਦਾ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਜਿੱਥੇ ਲੋਕ ਪਿਛਲੇ ਕੁਝ ਦਿਨਾਂ ਤੋਂ …