Home / ਪੰਜਾਬੀ ਖਬਰਾਂ / ਸ਼ੰਭੂ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਖਾਲੀ ਕਰਾਇਆ

ਸ਼ੰਭੂ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਖਾਲੀ ਕਰਾਇਆ

ਖਨੌਰੀ ਬਾਰਡਰ ਤੋਂ ਬਾਅਕ ਕਿਸਾਨ ਸ਼ੰਭੂ ਬਾਰਡਰ ‘ਤੇ ਵੀ ਪਹੁੰਚ ਗਈ ਹੈ, ਉੱਥੇ ਵੀ ਕਿਸਾਨਾਂ ਤੋਂ ਬਾਰਡਰ ਖਾਲੀ ਕਰਵਾਇਆ ਜਾ ਰਿਹਾ ਹੈ। ਇੱਥੇ ਕਈ ਕਿਸਾਨ ਬੱਸਾਂ ਵਿੱਚ ਬੈਠ ਗਏ ਹਨ ਅਤੇ ਪੁਲਿਸ ਉੱਥੇ ਲੱਗੇ ਤੰਬੂਆਂ ਦੀ ਭਾਲ ਕਰ ਰਹੀ ਹੈ, ਇੰਨਾ ਹੀ ਨਹੀਂ ਪੁਲਿਸ ਨੇ ਉੱਥੇ ਲੱਗੀ ਸਟੇਜ ਵੀ ਤੋੜ ਦਿੱਤੀ ਹੈ।

ਉੱਥੇ ਲੱਗੇ ਸਾਰੇ ਬੈਨਰ ਹਟਾ ਦਿੱਤੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਸਤਾ ਖੋਲ੍ਹਣ ਦੀ ਅਪੀਲ ਕੀਤੀ ਸੀ ਕਿ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਪੰਜਾਬ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਤਾਂ ਕਰਕੇ ਰਸਤਾ ਖੋਲ੍ਹ ਦਿੱਤਾ ਜਾਵੇ ਪਰ ਕਿਸਾਨਾਂ ਨੇ ਸਰਕਾਰ ਦੀ ਇਸ ਗੱਲ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਦੋਵੇਂ ਸਰਹੱਦਾਂ ‘ਤੇ ਕਾਰਵਾਈ ਪਾ ਦਿੱਤੀ, ਪਹਿਲਾਂ ਮੀਟਿੰਗ ਤੋਂ ਬਾਅਦ ਵੱਡੇ ਕਿਸਾਨ ਆਗੂਆਂ ਨੂੰ ਡਿਟੇਨ ਕਰ ਲਿਆ।

ਫਿਰ ਮੌਕਾ ਦੇਖ ਕੇ ਉਨ੍ਹਾਂ ਨੇ ਬਾਰਡਰ ਖਾਲੀ ਕਰਵਾ ਦਿੱਤੇ। ਹੁਣ ਕਿਸਾਨਾਂ ਨੂੰ ਪੁਲਿਸ ਬੱਸਾਂ ਵਿੱਚ ਬਿਠਾ ਕੇ ਲਿਜਾ ਰਹੀ ਹੈ, ਉਨ੍ਹਾਂ ਨੂੰ ਪੁਲਿਸ ਨੇ ਡਿਟੇਨ ਕਰ ਲਿਆ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਰਦੇਸ਼ ਹੋਇਆ ਹੈ ਕਿ ਰਸਤਾ ਖੁਲ੍ਹਵਾਉਣਾ ਹੈ, ਜਿਸ ਕਰਕੇ ਅਸੀਂ ਇੱਥੇ ਆਏ ਹਾਂ ਅਤੇ ਤੁਸੀਂ ਆਰਾਮ ਨਾਲ ਇੱਥੋਂ ਚਲੋ, ਇਸ ਦੇ ਬਾਵਜੂਦ ਜਿਹੜੇ ਕਿਸਾਨ ਨਹੀਂ ਮੰਨੇ ਤਾਂ ਪੁਲਿਸ ਨੇ ਉਨ੍ਹਾਂ ‘ਤੇ ਡਾਂਗਾ ਵੀ ਵਰ੍ਹਾਂ ਦਿੱਤੀਆਂ ਅਤੇ ਘਸੀਟ ਕੇ ਬੱਸ ਵਿੱਚ ਬਿਠਾਈਆ। ਇਸ ਦੌਰਾਨ ਕਈਆਂ ਦੀ ਪੱਗਾਂ ਵੀ ਲੱਥੀਆਂ।

Check Also

ਤੇਜ਼ ਹਨ੍ਹੇਰੀ ਤੇ ਭਾਰੀ ਮੀਂਹ ਦੀ ਚਿਤਾਵਨੀ

ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲਣ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ …