Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਅਗਲੇ 24 ਘੰਟੇ ਦੌਰਾਨ ਮੌਸਮ ਦਿਖਾਊ ਰੰਗ

ਅਗਲੇ 24 ਘੰਟੇ ਦੌਰਾਨ ਮੌਸਮ ਦਿਖਾਊ ਰੰਗ

ਜਲੰਧਰ ਸਮੇਤ ਪੰਜਾਬ ਦੇ ਵਧੇਰੇ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਸੀ, ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਸੀ ਪਰ ਸੋਮਵਾਰ ਤੋਂ ਪੰਜਾਬ ਦੇ ਮੌਸਮ ਵਿਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ, ਜੋ ਕਿ ਜਨਤਾ ਲਈ ਰਾਹਤ ਭਰਿਆ ਰਹੇਗਾ। ਐਤਵਾਰ ਨੂੰ ਜਲੰਧਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ, ਜਦਕਿ ਦੁਪਹਿਰ ਬਾਅਦ ਲੋਕਾਂ ਨੂੰ ਰਾਹਤ ਮਿਲੀ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 20 ਤੋਂ 23 ਜਨਵਰੀ ਤੱਕ ਮੌਸਮ ਵਿਚ ਸੁਧਾਰ ਹੋਵੇਗਾ ਅਤੇ ਧੁੰਦ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਨਜ਼ਰ ਆਵੇਗੀ। ਕੜਾਕੇ ਦੀ ਠੰਢ ਤੋਂ ਬਾਅਦ ਹੁਣ ਹਵਾਵਾਂ ਦਾ ਰੁਖ਼ ਬਦਲਣ ਨਾਲ ਖੁਸ਼ਕ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਨਾਲ ਸਰਦੀ ਤੋਂ ਰਾਹਤ ਮਿਲੇਗੀ।

ਵਿਭਾਗੀ ਅੰਕੜਿਆਂ ਅਨੁਸਾਰ ਐਤਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿਚ 4.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਮਹਾਨਗਰ ਜਲੰਧਰ ਵਿਚ ਵੱਧ ਤੋਂ ਵੱਧ ਤਾਪਮਾਨ 2.6 ਡਿਗਰੀ ਦੇ ਵਾਧੇ ਨਾਲ 19.3 ਡਿਗਰੀ ਦਰਜ ਕੀਤਾ ਗਿਆ। ਮੋਹਾਲੀ ਵਿਚ ਵੱਧ ਤੋਂ ਵੱਧ ਤਾਪਮਾਨ 24.7 ਡਿਗਰੀ ਦਰਜ ਕੀਤਾ ਗਿਆ, ਜੋ ਮੌਸਮ ਦੇ ਲਿਹਾਜ਼ ਨਾਲ ਮਾਮੂਲੀ ਗਰਮੀ ਦਾ ਸੰਕੇਤ ਦਿੰਦਾ ਹੈ। ਮੌਸਮ ਵਿਭਾਗ ਅਨੁਸਾਰ ਤਾਪਮਾਨ ਵਿਚ ਇਹ ਵਾਧਾ ਸਰਦੀਆਂ ਦੇ ਅੰਤ ਦਾ ਸੰਕੇਤ ਦੇ ਸਕਦਾ ਹੈ।

ਆਉਣ ਵਾਲੇ ਦਿਨਾਂ ’ਚ ਵੀ ਤਾਪਮਾਨ ਆਮ ਨਾਲੋਂ ਬਿਹਤਰ ਬਣਿਆ ਰਹਿ ਸਕਦਾ ਹੈ। ਹਾਲਾਂਕਿ, ਸਵੇਰ ਅਤੇ ਰਾਤ ਸਮੇਂ ਠੰਢਕ ਬਣੀ ਰਹਿ ਸਕਦੀ ਹੈ। ਸੋਮਵਾਰ ਤੋਂ ਸੁਧਾਰ ਹੋਣ ਕਾਰਨ ਵੱਧ ਤੋਂ ਵੱਧ ਤਾਪਮਾਨ ਵਿਚ ਵਾਧਾ ਹੋਵੇਗਾ।
ਇਸ ਦੌਰਾਨ ਰਾਹਤ ਦੀ ਵੱਡੀ ਖਬਰ ਆਈ ਹੈ ਕਿ ਪੰਜਾਬ ’ਚ ਔਰੇਂਜ ਅਤੇ ਯੈਲੋ ਅਲਰਟ ਖਤਮ ਹੋ ਗਿਆ ਹੈ। ਇਸ ਕਾਰਨ ਪੰਜਾਬ ਹੁਣ ਗ੍ਰੀਨ ਜ਼ੋਨ ਵਿਚ ਆ ਗਿਆ ਹੈ, ਜਿਸ ਕਾਰਨ ਧੁੰਦ ਤੋਂ ਰਾਹਤ ਮਿਲੇਗੀ ਅਤੇ ਸਰਦੀ ਦਾ ਅਸਰ ਲਗਾਤਾਰ ਘਟਦਾ ਨਜ਼ਰ ਆਵੇਗਾ। ਹਾਲਾਂਕਿ ਦੁਪਹਿਰ ਵੇਲੇ ਧੁੱਪ ਨਿਕਲਣ ਦੇ ਬਾਵਜੂਦ ਸਵੇਰੇ ਅਤੇ ਸ਼ਾਮ ਨੂੰ ਠੰਢ ਜਾਰੀ ਰਹੇਗੀ।

Check Also

ਜਨਵਰੀ ‘ਚ 15 ਦਿਨ ਬੰਦ ਰਹਿਣਗੇ ਬੈਂਕ

ਹਰ ਸਾਲ 1 ਜਨਵਰੀ ਨੂੰ ਭਾਰਤ ਸਮੇਤ ਦੁਨੀਆ ਭਰ ‘ਚ ਕਈ ਥਾਵਾਂ ‘ਤੇ ਛੁੱਟੀ ਹੁੰਦੀ …