Home / ਪੰਜਾਬੀ ਖਬਰਾਂ / ਮਾਨਸਾ ਦੇ ਪੈਟਰੋਲ ਪੰਪ ‘ਤੇ ਮੰਗੇ 5 ਕਰੋੜ

ਮਾਨਸਾ ਦੇ ਪੈਟਰੋਲ ਪੰਪ ‘ਤੇ ਮੰਗੇ 5 ਕਰੋੜ

ਪੰਜਾਬ ਦੇ ਮਾਨਸਾ ‘ਚ ਸਿਰਸਾ ਰੋਡ ‘ਤੇ ਸਥਿਤ ਇਕ ਪੈਟਰੋਲ ਪੰਪ ‘ਤੇ ਬੀਤੀ ਰਾਤ ਇਕ ਵੱਡਾ ਧ ਮਾਕਾ ਹੋਇਆ ਹੈ। ਘਟ ਨਾ ਤੋਂ ਬਾਅਦ ਪੈਟਰੋਲ ਪੰਪ ਮਾਲਕ ਨੂੰ ਵਿਦੇਸ਼ੀ ਮੋਬਾਈਲ ਨੰਬਰ ਤੋਂ ਕਾਲ ਅਤੇ ਮੈਸੇਜ ਆਇਆ। ਫੋਨ ਕਰਨ ਵਾਲੇ ਨੇ ਪਹਿਲਾਂ ਪੈਟਰੋਲ ਪੰਪ ਮਾਲਕ ਨੂੰ ਫੋਨ ‘ਤੇ ਧ ਮਕੀ ਦਿੱਤੀ, ਫਿਰ ਮੈਸੇਜ ਭੇਜ ਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ। ਪੈਟਰੋਲ ਪੰਪ ਮਾਲਕ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਹੁਣ ਇਸ ਧਮਾਕੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 1 ਵਜੇ ਮਾਨਸਾ ਦੇ ਸਿਰਸਾ ਰੋਡ ‘ਤੇ ਸਥਿਤ ਇਕ ਪੈਟਰੋਲ ਪੰਪ ਦੇ ਨੇੜੇ ਬੰਬ ਵਰਗੀ ਚੀਜ਼ ਸੁੱਟ ਕੇ ਧਮਾ ਕਾ ਕੀਤਾ ਗਿਆ, ਜਿਸ ਤੋਂ ਬਾਅਦ ਪੈਟਰੋਲ ਪੰਪ ਮਾਲਕ ਨੂੰ ਵਟਸਐਪ ਕਾਲ ਰਾਹੀਂ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਮੈਸੇਜ ਕੀਤਾ ਗਿਆ। ਇਨ੍ਹਾਂ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਕਾਲ ਕਰਨ ਵਾਲੇ ਨੇ ਰਾਤ ਵੇਲੇ ਹੋਏ ਧਮਾ ਕੇ ਦੀ ਜ਼ਿੰਮੇਵਾਰੀ ਵੀ ਲਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਪ ਮਾਲਕ ਨੂੰ ਮਿਲੇ ਸੰਦੇਸ਼ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਪੈਟਰੋਲ ਪੰਪ ‘ਤੇ ਗ੍ਰਨੇਡ ਸੁੱਟਿਆ ਸੀ ਅਤੇ ਇਹ ਸਿਰਫ ਇਕ ਟਰੇਲਰ ਸੀ। ਜੇਕਰ ਉਨ੍ਹਾਂ ਨੂੰ 5 ਕਰੋੜ ਰੁਪਏ ਨਾ ਦਿੱਤੇ ਗਏ ਤਾਂ ਉਨ੍ਹਾਂ ਦੇ ਘਰ ‘ਤੇ ਹਮ ਲਾ ਕੀਤਾ ਜਾਵੇਗਾ ਅਤੇ ਪਰਿਵਾਰ ਦੇ ਕਿਸੇ ਜੀ ਨੂੰ ਮਾਰ ਦਿੱਤਾ ਜਾਵੇਗਾ।

ਦੀਵਾਲੀ ਦੇ ਤਿਉਹਾਰ ‘ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਦੇ ਮਾਨਸਾ ‘ਚ ਇਕ ਪੈਟਰੋਲ ਪੰਪ ‘ਤੇ ਬੰਬ ਹਮ ਲਾ ਹੋਇਆ ਹੈ। ਫਿਲਹਾਲ ਇਸ ਧ ਮਾਕੇ ‘ਚ ਪੈਟ ਰੋਲ ਪੰਪ ‘ਤੇ ਮੌਜੂਦ ਕੋਈ ਵੀ ਕਰਮਚਾਰੀ ਜਾਂ ਗਾਹਕ ਜ਼ ਖ ਮੀ ਨਹੀਂ ਹੋਇਆ ਪਰ ਧਮਾਕੇ ਦੀ ਆਵਾਜ਼ ਸੁਣ ਕੇ ਹਰ ਕੋਈ ਡਰ ਗਿਆ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੀ ਮਾਨਸਾ ਪੁਲ ਵਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਥਾਣਾ ਸਿਟੀ 1 ਦੀ ਇੰਚਾਰਜ਼ ਬੇਅੰਤ ਕੌਰ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਘ ਟਨਾ ਜਾਂ ਗੱਲ ਨਹੀਂ ਹੈ। ਇਹ ਸਿਰਫ ਅਫ ਵਾਹ ਬਣਾਈ ਗਈ ਹੈ। ਪੁਲਸ ਵਲੋਂ ਕੀਤੀ ਗਈ ਜਾਂਚ ਦੌਰਾਨ ਇਸ ਤਰ੍ਹਾਂ ਦਾ ਕੋਈ ਘਟ ਨਾਕ੍ਰਮ ਸਾਹਮਣੇ ਨਹੀਂ ਆਇਆ।

Check Also

ਪ੍ਰਧਾਨਗੀ ਛੱਡਣਗੇ ਮੁੱਖ ਮੰਤਰੀ ਭਗਵੰਤ ਮਾਨ !

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਐਤਵਾਰ ਨੂੰ ਵਿਧਾਨ ਸਭਾ ਹਲਕਾ ਚੱਬੇਵਾਲ (Chabbewal …