Home / ਸਿੱਖੀ ਖਬਰਾਂ / ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚੋਲ਼ੇ ਦੇ ਕਰੋ ਦਰਸ਼ਨ.

ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚੋਲ਼ੇ ਦੇ ਕਰੋ ਦਰਸ਼ਨ.

ਪੰਜਾਬ ਦੀ ਧਰਤੀ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਜੋ ਖੁਦ ਵਿੱਚ ਵੱਡਮੁਲਾ ਇਤਿਹਾਸ ਸਮਾ ਕੇ ਬੈਠੀ ਹੈ ਅਤੇ ਇਸ ਵਿੱਚ ਸਿੱਖ ਧਰਮ ਦਾ ਇਤਿਹਾਸ ਕਾਫੀ ਮਹਾਨ ਹੈ । ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਸਥਾਨ ਹਨ ਜਿਨ੍ਹਾਂ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਖੰਨਾ ਦੇ ਨਜ਼ਦੀਕ ਪੈਂਦੇ ਹਲਕਾ ਪਾਇਲ ਦੇ ਪਿੰਡ ਘੁਡਾਣੀ, ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜੋ 25 ਫਗਨ 1631 ਈਸਵੀ ਨੂੰ ਗਵਾਲਿਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਲੈ ਕੇ ਜਾ ਰਹੇ ਸਨ ਤਾਂ ਉਸ ਸਮੇਂ ਰਸਤੇ ਵਿੱਚ ਪਿੰਡ ਘੁਡਾਣੀ ਦੇ ਵਿੱਚ ਉਹ 45 ਦਿਨਾਂ ਤੱਕ ਰੁਕੇ ਸਨ ਤੇ ਵਿਸ਼ਰਾਮ ਦੇ ਨਾਲ ਨਾਲ ਤਪੱਸਿਆ ਵੀ ਕੀਤੀ ਸੀ ।

ਗੁਰੂ ਸਾਹਿਬ ਨੇ ਪਿੰਡ ਵਾਲਿਆਂ ਦੀ ਸੇਵਾ ਤੋਂ ਖੁਸ਼ ਹੋ ਕੇ ਇਸ ਪਿੰਡ ਦੇ ਲੋਕਾਂ ਨੂੰ ਤੋਹਫੇ ਦੇ ਰੂਪ ਵਿੱਚ ਆਪਣਾ 52 ਕਲੀਆਂ ਵਾਲਾ ਚੋਲਾ ਜਿਸਨੂੰ ਫੜ ਕੇ 52 ਰਾਜੇ ਗਵਾਲੀਅਰ ਦੇ ਕਿਲ੍ਹੇ ਤੋਂ ਆਜ਼ਾਦ ਹੋਏ ਸਨ ਆਪਣੇ ਪੈਰ ਦੀ ਜੁੱਤੀ ਅਤੇ ਹੱਥਾਂ ਨਾਲ ਲਿਖਿਤ ਪੋਥੀ, ਇਸਦੇ ਇਲਾਵਾ ਮੰਜੇ ਦਾ ਬਾਣ ਵੀ ਭੇਂਟ ਕੀਤੀ ਸੀ ਤੇ ਨਾਲ ਹੀ ਵਰਦਾਨ ਵੀ ਦਿੱਤਾ ਸੀ ਜਿੱਥੇ ਅੱਜ ਇਤਿਹਾਸਿਕ ਗੁਰਦੁਆਰਾ ਸ਼ੁਸ਼ੋਭਿਤ ਹੈ।

ਉੱਥੇ ਹੀ ਗੁਰੂ ਜੀ ਨੇ ਜਿੱਥੇ ਆ ਕੇ ਆਰਾਮ ਕੀਤਾ ਸੀ ਉੱਥੇ ਗੁਰੂਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ ਅਤੇ ਜਦੋਂ ਗੁਰੂ ਸਾਹਿਬਾਨ ਦੀ ਦੇ ਪਿੰਡ ਪਹੁੰਚਣ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਹ ਉਨਾਂ ਨੂੰ ਮਿਲਣ ਪਹੁੰਚੇ ਅਤੇ ਇਸ ਮੌਕੇ ਗੁਰੂ ਜੀ ਮਰਵਾਹਾ ਖਤਰੀ ਦੇ ਘਰ ਰੁਕੇ ਪਰ ਉਸਦੀ ਮਾਤਾ ਨੇ ਕਿਹਾ ਕਿ ਸਤਿਗੁਰੂ ਜੀ ਘਰ ਦੇ ਵਿੱਚ ਖਾਣ ਦੇ ਲਈ ਦਾਣੇ ਨਹੀਂ ਹਨ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਦੇ ਭੜੋਲੇ ਦੇ ਵਿੱਚ 5 ਦਾਣੇ ਕਣਕ ਅਤੇ 5 ਦਾਣੇ ਦਾਲ ਦੇ ਪਾਉਂਦੇ ਹੋਏ ਕਿਹਾ ਕਿ ਇਸਨੂੰ ਕਦੀ ਵੀ ਨਾ ਖੋਲ੍ਹਣਾ ਤੇ ਢੱਕਣ ਚੁੱਕਣ ਦੀ ਸਖ਼ਤ ਮਨਾਹੀ ਕੀਤੀ।

ਉਸਦੇ ਬਾਅਦ ਕਈ ਪੀੜੀਆਂ ਨੇ ਉਸ ਭੜੋਲੇ ਤੋਂ ਹੀ ਅਨਾਜ ਖਾਇਆ, ਪਰ ਇੱਕ ਦਿਨ ਉਨ੍ਹਾਂ ਦੀ ਨਵੀਂ ਨੂੰਹ ਨੇ ਸਫਾਈ ਕਰਦੇ ਹੋਏ ਅਣਜਾਣੇ ਦੇ ਵਿੱਚ ਭੜੋਲਾ ਖੋਲ੍ਹ ਕੇ ਦੇਖ ਲਿਆ ਜਿਸਤੋਂ ਬਾਅਦ ਭੜੋਲੇ ਦੀ ਬਰਕਤ ਚਲੀ ਗਈ ਅਤੇ ਅੱਜ ਉੱਥੇ ਗੁਰਦੁਆਰਾ ਭੜੋਲਾ ਸਾਹਿਬ ਸ਼ੁਸ਼ੋਭਿਤ ਹੈ ।

Check Also

ਦੀਵਾਲੀ ਵਾਲੇ ਦਿਨ ਤੋਂ ਪਹਿਲਾਂ ਇਹ ਜਾਪ ਕਰਕੇ

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ …