ਬੇਰੁਜ਼ਗਾਰ ਸੀ, ਉਹ ਆਪਣੇ ਭਰਾ ਕੋਲ ਅਮਰੀਕਾ ਜਾਣਾ ਚਾਹੁੰਦਾ ਸੀ, ਜੋ 2021 ਵਿਚ ਡੌਂਕੀ ਲਗਾ ਕੇ ਅਮਰੀਕਾ ਗਿਆ। ਡਿਪਟੀ ਕਮਿਸ਼ਨਰ ਆਫ ਪੁਲਿਸ (ਆਈਜੀਆਈ ਏਅਰਪੋਰਟ) ਊਸ਼ਾ ਰੰਗਨਾਨੀ ਨੇ ਕਿਹਾ ਕਿ ਏਜੰਟ ਸੁਲਤਾਨ ਸਿੰਘ ਨੇ ਗੁਰਪ੍ਰੀਤ ਨੂੰ ਵੱਖ-ਵੱਖ ਥਾਵਾਂ ਤੋਂ ਡੌਕੀ ਲਗਾ ਕੇ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਪਰ ਕਿਸਮਤ ਨੇ ਗੁਰਪ੍ਰੀਤ ਦਾ ਸਾਥ ਨਹੀਂ ਦਿਤਾ ਤੇ ਉਹ ਹਰ ਵਾਰ ਅਸਫਲ ਰਿਹਾ।
ਗੁਰਪ੍ਰੀਤ ਇਕ ਕੋਸ਼ਿਸ਼ ਵਿੱਚ ਭਾਰਤ ਨਹੀਂ ਛੱਡ ਸਕਿਆ, ਇੱਕ ਹੋਰ ਕੋਸ਼ਿਸ਼ ਵਿੱਚ ਕਤਰ ਤੋਂ ਦੇਸ਼ ਨਿਕਾਲਾ ਦਿੱਤਾ ਗਿਆ, ਇੱਕ ਮਹੀਨੇ ਵਿੱਚ ਦੋ ਵਾਰ ਫਰਾਂਸ ਵਿੱਚ ਦਾਖਲ ਹੋਣ ਵਿੱਚ ਅਸਫਲ ਰਿਹਾ ਅਤੇ ਅੰਤ ਵਿੱਚ ਕਜ਼ਾਕਿਸਤਾਨ ਤੋਂ ਡਿਪੋਰਟ ਕਰ ਦਿਤਾ ਗਿਆ। ਮੱਧ ਏਸ਼ੀਆਈ ਦੇਸ਼ ਦੇ ਅਧਿਕਾਰੀਆਂ ਨੇ ਉਸ ਨੂੰ ਪਾਟਿਆ ਪਾਸਪੋਰਟ ਰੱਖਣ ਲਈ ਹਿਰਾਸਤ ਵਿੱਚ ਲਿਆ। ਜਦੋਂ ਉਹ ਦਿੱਲੀ ਪਹੁੰਚਿਆਂ ਤਾਂ ਦਿੱਲੀ ਪੁਲਿਸ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ।
ਏਜੰਟ ਨੇ ਪਹਿਲਾਂ ਗੁਰਪ੍ਰੀਤ ਨੂੰ ਪਿਛਲੇ ਸਾਲ ਸਤੰਬਰ ਵਿਚ ਪੰਜਾਬ ਤੋਂ ਵੀਅਤਨਾਮ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਉਹ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਕੋਲਕਾਤਾ ਚਲਾ ਗਿਆ, ਜਿੱਥੇ ਉਸ ਨੇ ਦੁਬਈ ਅਤੇ ਫਿਰ ਵੀਅਤਨਾਮ ਜਾਣਾ ਸੀ। ਹਾਲਾਂਕਿ ਉਸ ਨੇ ਉਹ ਦੌਰਾ ਰੱਦ ਕਰ ਦਿੱਤਾ।
ਪੁੱਛਗਿੱਛ ਦੌਰਾਨ ਦੋ ਵਿਅਕਤੀਆਂ ਦੇ ਖੁਲਾਸਿਆਂ ਦਾ ਹਵਾਲਾ ਦਿੰਦੇ ਹੋਏ, ਆਈਜੀਆਈ ਏਅਰਪੋਰਟ ਪੁਲਿਸ ਨੇ ਕਿਹਾ ਕਿ ਏਜੰਟਾਂ ਨੇ ਉਸ ਨੂੰ ਕੋਲਕਾਤਾ ਤੋਂ ਵਾਪਸ ਬੁਲਾਇਆ ਅਤੇ ਦਾਅਵਾ ਕੀਤਾ ਕਿ ਰੂਟ ਸਹੀ ਨਹੀਂ ਹੈ। ਜਾਣਾ ਔਖਾ ਹੋ ਜਾਵੇਗਾ। ਪੁਲਿਸ ਨੇ ਦੱਸਿਆ ਕਿ ਏਜੰਟ ਸੁਲਤਾਨ 10 ਸਾਲ ਤੋਂ ਵੱਧ ਸਮੇਂ ਤੋਂ ਟਿਕਟਾਂ ਦੀ ਬੁਕਿੰਗ ਅਤੇ ਵੀਜ਼ਾ ਦਾ ਪ੍ਰਬੰਧ ਕਰਨ ਦਾ ਕਾਰੋਬਾਰ ਕਰ ਰਿਹਾ ਸੀ। ਉਹ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਵਿੱਚ ਕਦੋਂ ਸ਼ਾਮਲ ਹੋਇਆ ਅਤੇ ਉਸਦੇ ਸਾਥੀ ਕੌਣ ਹਨ, ਇਸਦੀ ਜਾਂਚ ਕੀਤੀ ਜਾ ਰਹੀ ਹੈ।