Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਵੱਡੀ ਖ਼ਬਰ ; ਕੈਨੇਡਾ ‘ਚ ਨੈਂਸੀ ਗਰੇਵਾਲ ਦਾ………..

ਵੱਡੀ ਖ਼ਬਰ ; ਕੈਨੇਡਾ ‘ਚ ਨੈਂਸੀ ਗਰੇਵਾਲ ਦਾ………..

ਕੈਨੇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਾਂਟਰੀਅਲ ਨੇੜਲੇ ਇਲਾਕੇ ਲਾਸਾਲ ਵਿੱਚ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ (45) ਦਾ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵਾਰਦਾਤ ਲਾਸਾਲ ਦੇ ਸੇਂਟ-ਲੂਸ ਕ੍ਰੇਸੈਂਟ ਸਥਿਤ ਇੱਕ ਇਮਾਰਤ ਵਿੱਚ ਵਾਪਰੀ, ਜਿੱਥੇ ਪੁਲਸ ਨੂੰ ਤੜਕਸਾਰ ਇੱਕ ਐਮਰਜੈਂਸੀ ਕਾਲ ਮਿਲੀ ਸੀ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਨੈਂਸੀ ਗਰੇਵਾਲ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ। ਉਸ ਦੇ ਸਰੀਰ ‘ਤੇ ਚਾਕੂਆਂ ਨਾਲ ਵਿੰਨ੍ਹੇ ਜਾਣ ਦੇ ਕਈ ਨਿਸ਼ਾਨ ਸਨ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡੂੰਘੇ ਜ਼ਖ਼ਮਾਂ ਤੇ ਜ਼ਿਆਦਾ ਖੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਨੈਂਸੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਸੀ ਤੇ ਭਾਰਤ-ਕੈਨੇਡਾ ਦੇ ਰਿਸ਼ਤਿਆਂ ਅਤੇ ਰਾਜਨੀਤੀ ਬਾਰੇ ਕਾਫ਼ੀ ਖੁੱਲ੍ਹ ਕੇ ਬੋਲਦੀ ਸੀ। ਉਸ ਦੇ ਕਤਲ ਮਗਰੋਂ ਪੁਲਸ ਨੇ ਨੈਂਸੀ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨਾਲ ਹਮਦਰਦੀ ਪ੍ਰਗਟਾਈ ਹੈ।

Check Also

ਦੇਖਣਾ ਚਮਤਕਾਰ ਬਰਕਤਾਂ ਸ਼ੁਰੂ ਹੁੰਦੀਆਂ

ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ; ਉਹ ਵਿਭ-ਚਾਰਨ ਛੁੱਟੜ …