ਦਿੱਲੀ ਹਵਾਈ ਅੱਡੇ ਤੋਂ ਰਾਤ ਨੂੰ ਕਾਰਾਂ ਤੇ ਇਕੱਲੇ ਪੰਜਾਬ ਨੂੰ ਤੁਰਨ ਵਾਲਿਓ ਪਰਦੇਸੀਓ ਸਾਵਧਾਨ !
ਕੱਲ ਮੰਮੀ ਤਕਰੀਬਨ ਬਾਰਾਂ ਵਜੇ ਹਵਾਈ ਅੱਡੇ ਤੇ ਉਤਰੇ ,ਦਿੱਲੀਓਂ ਡੈਡੀ ਤੇ ਪਿੰਡੋਂ ਡੈਡੀ ਨਾਲ ਲੈਣ ਆਏ ਸਾਡੇ ਪਿੰਡ ਦੇ ਮੁੰਡੇ ਨਾਲ ਕਾਰ ਤੇ ਪਿੰਡ ਵੱਲ ਨੂੰ ਚਾਲੇ ਪਾ ਦਿੱਤੇ ਦਿੱਲੀਓਂ ਬਾਹਰ ਨਿਕਲ ਕੇ ਮੰਨਤ ਢਾਬੇ ਤੇ ਖਾਣ ਪੀਣ ਲਈ ਰੁਕੇ,ਉਦੋਂ ਰਾਤ ਦਾ ਤਕਰੀਬਨ ਇਕ ਡੇੜ ਦਾ ਸਮਾਂ ਹੋਵੇਗਾ,ਇਕ ਕਾਰ ਜਿਸ ਚ ਤਕਰੀਬਨ 20 ਤੋ ਪੱਚੀ ਵਰਿਆਂ ਦੇ ਨੌਜਵਾਨ ਬੰਦੇ ਸਨ ਇਕ ਗੱਡੀ ਤੇ ਇਹਨਾਂ ਪਿੱਛੇ ਲੱਗ ਗਏ ।
ਦਸ ਕੁ ਕਿਲੋਮੀਟਰ ਬਾਅਦ ਇੱਕ ਦਮ ਉਹਨਾਂ ਨੇ ਆਪਣੀ ਗੱਡੀ ਇਹਨਾਂ ਦੀ ਗੱਡੀ ਅੱਗੇ ਲਾ ਲਈ ਤੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ,ਇਕ ਦਮ ਹੈਰਾਨੀ ਨਾਲ ਇਹਨਾਂ ਜਦ ਗੱਡੀ ਰੋਕਣੀ ਚਾਹੀ ਤਾਂ ਉਹ ਤੁਰੰਤ ਬੇਸਬਾਲਾਂ ਤੇ ਲੋਹੇ ਦੀਆਂ ਰਾਡਾਂ ਨਾਲ ਬਾਹਰ ਆ ਗਏ ,ਇਹ ਦੇਖ ਡੈਡੀ ਹੋਰਾਂ ਦੇ ਡਰਾਈਵਰ ਮੁੰਡੇ ਨੇ ਤੁਰੰਤ ਗੱਡੀ ਭਜਾ ਲਈ ।
ਤਕਰੀਬਰ ਅਗਲੇ ਦਸ ਤੋ ਪੰਦਰਾਂ ਕਿਲੋਮੀਟਰ ਓਹ ਗੱਡੀ ਦਾ ਪਿੱਛਾ ਕਰਦੇ ਰਹੇ , ਦੋਂਵੇਂ ਗੱਡੀਆਂ ਸੌ ਤੋਂ ਉੱਪਰ ਦੀ ਸਪੀਡ ਨਾਲ ਦੌੜ ਰਹੀਆਂ ਸਨ ,ਅੱਗੇ ਜਾ ਕੇ ਇੱਕ ਵਾਰ ਫਿਰ ਉਹਨਾਂ ਆਪਣੀ ਗੱਡੀ ਫਿਰ ਟੇਢੀ ਕਰ ਕੇ ਅੱਗੇ ਲਾ ਦਿੱਤੀ ,ਡੈਡੀ ਹੋਰਾਂ ਨੇ ਪਿੱਛੋਂ ਦੀ ਕੱਟ ਮਾਰ ਗੱਡੀ ਉਥੋਂ ਕੱਢ ਕੇ ਫਿਰ ਸੜਕ ਤੇ ਬਚ ਕੇ ਭਜਾ ਲਈ ,ਤੇਜ ਗੱਡੀ ਡਿਵਾਈਡਰ ‘ਤੇ ਚੜ ਕੇ ਉਲਟ ਵੀ ਸਕਦੀ ਸੀ ।
ਹੁਣ ਓਹ ਡੈਡੀ ਹੋਰਾਂ ਦੀ ਗੱਡੀ ਦੇ ਫੇਟਾਂ ਮਾਰ ਰਹੇ ਸਨ ,ਇਹ ਤਮਾਸ਼ਾ ਸੁੰਨਸਾਨ ਰਾਤ ਤੇ ਚੱਲ ਰਿਹਾ ਸੀ ,ਅੰਦਰ ਡੈਡੀ ਮੰਮੀ ,ਬਾਈ ਡਰਾਇਵਰ ਤੇ ਇਹ ਹੋਰ ਵੀਰ ਜੋ ਮਲੋਟ ਤੋਂ ਸੀ ਓਹ ਸਹਿਮੇ ਸਨ ,ਗੰਦੇ ਬੰਦੇ ਮੌਤ ਬਣ ਅੱਗੇ ਪਿੱਛੇ ਗੱਡੀ ਚ ਗੱਡੀ ਠੋਕ ਕੇ ਡੈਡੀ ਹੋਰਾਂ ਦੀ ਗੱਡੀ ਰੋਕਣ ਦੀ ਜ਼ਿੱਦ ਚ ਸਨ ।ਹੁਣ ਉਹਨਾਂ ਨੇ ਗੱਡੀ ਅੱਗੇ ਇੱਕ ਪੁਲ ਤੇ ਟੇਢੀ ਕਰ ਕੇ ਰੋਕ ਕੇ ਬੇਸਬਾਲਾਂ ਨਾਲ ਉਤਰ ਕੇ ਖੜ ਗਏ ਕਿਉਂਕਿ ਪੁਲ ਭੀੜਾ ਸੀ ਤੇ ਉਹਨਾਂ ਨੁੰ ਪਤਾ ਸੀ ਕਿ ਹੁਣ ਡੈਡੀ ਹੋਰੀਂ ਗੱਡੀ ਰੋਕਣਗੇ ਹੀ ਰੋਕਣਗੇ ਕਿਉਂਕਿ ਹੁਣ ਰੁਕਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ।
ਪਰ ਡੈਡੀ ਹੋਰਾਂ ਉੱਥੋਂ ਗੱਡੀ ਬੈਕ ਮੌੜ ਲਈ ,ਗੱਡੀ ਮੋੜਦਿਆਂ ਕਰਦਿਆਂ ਉਨਾਂ ਨੇ ਗੱਡੀ ਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ ,ਉਹ ਕੇਵਲ ਲੁੱਟਣਾ ਹੀ ਨਹੀਂ ਚਾਹੀਦੇ ਸਨ ,ਲੱਗਦਾ ਕਿ ਮਾਰ ਕੇ ਖੁਰਾ ਖੋਜ ਵੀ ਮਿਟਾ ਦੇਣ ਦੀ ਫਿਰਾਕ ਚ ਸਨ ।ਚਲੋ ਫਿਰ ਡੈਡੀ ਹੋਰਾਂ ਜਦ ਫਿਰ ਦਿੱਲੀ ਵੱਲ ਮੂੰਹ ਕਰ ਕੇ ਗੱਡੀ ਭਜਾਈ ਤੇ ਉਹਨਾਂ ਦੇ ਗੱਡੀ ਚ ਬਹਿੰਦਿਆਂ ਕਰਦਿਆਂ ਫਾਸਲਾ ਪਾ ਤੇ ਬਹੁਤ ਤੇਜ ਭਜਾ ,ਦੱਸ ਕੁ ਕਿਲੋਮੀਟਰ ਇੱਕ ਸੁੰਨਸਾਨ ਤੇਲ ਦੇ ਪੰਪ ਤੇ ਜਿੱਥੇ ਇੱਕ ਟਰੱਕ ਤੇ ਜੇ ਸੀ ਬੀ ਖੜੀ ਸੀ ਉੱਥੇ ਦਵਾ ਦਵ ਗੱਡੀ ਪਾਰਕ ਕਰ ਕੇ ,ਪੰਪ ਦੇ ਬਾਥਰੂਮਾਂ ‘ਚ ਵੜ ਕੇ ਤੇ ਅੰਦਰੋ ਬਾਥਰੂਮ ਚ ਚਿਟਕਣੀਆਂ ਦੇ ਲੌਕ ਲਗਾ ਕੇ ਜਾਨ ਬਚਾਈ ..ਜੋ ਵਰਤਾਰਾ ਮੈਂ ਇਸ ਪੋਸਟ ਰਾਹੀਂ ਦੋ ਮਿੰਟ ਚ ਕਹਿ ਦਿੱਤਾ ,ਇਹ ਵਰਤਾਰਾ ਸੁੰਨਸਾਨ ਰਾਤ ਚ ਕਈ ਕਿਲੋਮੀਟਰ ਤੱਕ ਚੱਲਿਆ ..
ਮੇਰਾ ਇਹ ਪੋਸਟ ਪਾਉਣ ਦਾ ਮਕਸਦ ਆ ਅਸੀਂ ਸਾਰੇ ਰਾਤ ਬਰਾਤੇ ਤੁਰ ਪੈਨੇ ਆ ਕਿ ਚਲੋ ਟਰੈਫਿਕ ਤੋ ਬਚ ਜਾਵਾਂ ਗੇ ਪਰ ਐਸੈ ਮਾੜੇ ਲੋਕ ਬਜ਼ੁਰਗਾਂ ਜਾਂ ਹੋਰ ਜੋ ਸਾਫਟ ਟਾਰਗਟ ਖੋਜ ਕੇ ਚੋਣ ਕਰਦੇ ਹਨ ,ਇਹ ਉੱਨਾਂ ਦਾ ਰੋਜ਼ ਦਾ ਕਿੱਤਾ ਵੀ ਹੋ ਸਕਦਾ , ਪਾਤਸ਼ਾਹ ਦਾ ਸ਼ੁਕਰ ਆ ਕਿ ਇਹ ਬਚ ਗਏ ,ਗੱਡੀ ਚ ਜੋ ਜ਼ਿੰਦਗੀ ਮੌਤ ਦੀ ਜੰਗ ਚੱਲ ਰਹੀ ਸੀ ਤਾਂ ਮੰਮੀ ਡੈਡੀ ਹੋਰੀ ਪੁਲਿਸ ਨੂੰ ਵੀ ਕਾਲ ਕਰ ਰਹੇ ਸੀ ,ਪੁਲਿਸ ਵੀ ਪੰਪ ਤੇ ਪਹੁੰਚੀ ਦੋ ਗੱਡੀਆਂ..ਤੇ ਇਨਾਂ ਬਾਥਰੂਮਾਂ ਚ ਲੁਕ ਕੇ ਜਾਨ ਬਚਾਈ ,