ਆਈਐਮਡੀ ਯਾਨੀ ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜੂਨ ਨੂੰ ਸਮੇਂ ਤੋਂ ਚਾਰ ਦਿਨ ਪਹਿਲਾਂ ਗੁਜਰਾਤ ਵਿੱਚ ਪਹੁੰਚਣ ਦੇ ਬਾਵਜੂਦ ਦੱਖਣ-ਪੱਛਮੀ ਮਾਨਸੂਨ ਪ੍ਰਤੀਕੂਲ ਸਥਿਤੀਆਂ ਕਾਰਨ ਰਾਜ ਦੇ ਹੋਰ ਹਿੱਸਿਆਂ ਵਿੱਚ ਅੱਗੇ ਨਹੀਂ ਵਧ ਸਕਿਆ ਹੈ।
ਕਹਿਰ ਦੀ ਗਰਮੀ ਵਿਚ ਹਰ ਕੋਈ ਮੀਂਹ ਦੀ ਉਡੀਕ ਕਰ ਰਿਹਾ ਹੈ। ਮਾਨਸੂਨ ਦੀਆਂ ਲਗਾਤਾਰ ਭਵਿੱਖਬਾਣੀਆਂ ਹੋ ਰਹੀਆਂ ਹਨ, ਪਰ IMD ਦੇ ਜ਼ਿਆਦਾਤਰ ਅਨੁਮਾਨ ਫੇਲ ਸਾਬਤ ਹੋ ਰਹੇ ਹਨ। ਕੇਰਲ ਵਿਚ ਦਸਤਕ ਦੇਣ ਤੋਂ ਬਾਅਦ ਮਾਨਸੂਨ ਮਹਾਰਾਸ਼ਟਰ ਹੁੰਦੇ ਹੋਏ ਅੱਗੇ ਵਧ ਰਿਹਾ ਹੈ, ਪਰ ਇਸ ਦੌਰਾਨ ਇਕ ਜਗ੍ਹਾ ਅਜਿਹੀ ਹੈ ਜਿੱਥੋਂ ਮਾਨਸੂਨ ਬ੍ਰੇਕਾਂ ਲਾ ਕੇ ਬੈਠ ਗਿਆ ਹੈ। ਦਰਅਸਲ, ਮਾਨਸੂਨ ਕੇਰਲ ਅਤੇ ਮਹਾਰਾਸ਼ਟਰ ਤੋਂ ਹੁੰਦਾ ਹੋਇਆ ਗੁਜਰਾਤ ਪਹੁੰਚ ਗਿਆ ਹੈ। ਪਰ ਇਹ ਗੁਜਰਾਤ ਤੋਂ ਅੱਗੇ ਨਹੀਂ ਵਧ ਰਿਹਾ।
ਆਈਐਮਡੀ ਯਾਨੀ ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ 11 ਜੂਨ ਨੂੰ ਸਮੇਂ ਤੋਂ ਚਾਰ ਦਿਨ ਪਹਿਲਾਂ ਗੁਜਰਾਤ ਵਿੱਚ ਪਹੁੰਚਣ ਦੇ ਬਾਵਜੂਦ ਦੱਖਣ-ਪੱਛਮੀ ਮਾਨਸੂਨ ਪ੍ਰਤੀਕੂਲ ਸਥਿਤੀਆਂ ਕਾਰਨ ਰਾਜ ਦੇ ਹੋਰ ਹਿੱਸਿਆਂ ਵਿੱਚ ਅੱਗੇ ਨਹੀਂ ਵਧ ਸਕਿਆ ਹੈ।
ਆਈਐਮਡੀ ਦੇ ਅਹਿਮਦਾਬਾਦ ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀ ਰਾਮਾਸ਼ਰਯ ਯਾਦਵ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ 11 ਜੂਨ ਨੂੰ ਦੱਖਣੀ ਗੁਜਰਾਤ ਦੇ ਨਵਸਾਰੀ ਵਿਚ ਪਹੁੰਚ ਗਿਆ ਸੀ, ਪਰ ਪ੍ਰਤੀਕੂਲ ਸਥਿਤੀਆਂ ਕਾਰਨ ਇਹ ਚਾਰ ਦਿਨਾਂ ਤੋਂ ਅੱਗੇ ਨਹੀਂ ਵਧਿਆ ਹੈ।
ਕਿੱਥੇ ਫਸ ਗਿਆ ਮਾਨਸੂਨ?ਮੌਸਮ ਵਿਗਿਆਨੀ ਨੇ ਅੱਗੇ ਕਿਹਾ, ‘ਦੱਖਣੀ-ਪੱਛਮੀ ਮਾਨਸੂਨ ਆਮ ਤੌਰ ‘ਤੇ 15 ਜੂਨ ਨੂੰ ਗੁਜਰਾਤ ਵਿੱਚ ਦਾਖਲ ਹੁੰਦਾ ਹੈ ਅਤੇ 20 ਜੂਨ ਤੱਕ ਅਹਿਮਦਾਬਾਦ ਅਤੇ ਸੌਰਾਸ਼ਟਰ ਦੇ ਕੁਝ ਖੇਤਰਾਂ ਸਮੇਤ ਹੋਰ ਹਿੱਸਿਆਂ ਵਿੱਚ ਅੱਗੇ ਵਧਦਾ ਹੈ। 25 ਜੂਨ ਤੱਕ ਮਾਨਸੂਨ ਸੌਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਹੁੰਚ ਜਾਂਦਾ ਹੈ ਅਤੇ 30 ਜੂਨ ਤੱਕ ਇਹ ਪੂਰੇ ਗੁਜਰਾਤ ਨੂੰ ਕਵਰ ਕਰਦਾ ਹੈ। ਇਸ ਦੌਰਾਨ ਆਈਐਮਡੀ ਨੇ ਅਗਲੇ ਪੰਜ ਦਿਨਾਂ ਵਿੱਚ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ ਨਾਲ ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਹੈ।
ਗੁਜਰਾਤ ਵਿਚੋਂ ਕਦੋਂ ਨਿਕਲੇਗਾ ਮਾਨਸੂਨ ?–ਆਈਐਮਡੀ ਦੇ ਅਨੁਸਾਰ ਅਗਲੇ ਹਫ਼ਤੇ ਮਾਨਸੂਨ ਓਡੀਸ਼ਾ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੀ ਖਾੜੀ ਦੇ ਉੱਤਰ-ਪੱਛਮੀ ਖੇਤਰਾਂ ਨੂੰ ਕਵਰ ਕਰ ਸਕਦਾ ਹੈ। ਵਰਤਮਾਨ ਵਿੱਚ ਉੱਤਰ ਪੱਛਮ ਤੋਂ ਆਉਣ ਵਾਲੀਆਂ ਘੱਟ ਪੱਧਰ ਦੀਆਂ ਗਰਮ ਹਵਾਵਾਂ ਬੰਗਾਲ ਦੀ ਖਾੜੀ ਉੱਤੇ ਮਾਨਸੂਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸ ਕਾਰਨ ਮੱਧ ਅਤੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਅਜੇ ਵੀ ਭਿਆਨਕ ਗਰਮੀ ਪੈ ਰਹੀ ਹੈ। ਹੁਣ ਤੱਕ ਪੂਰੇ ਦੇਸ਼ ‘ਚ ਮਾਨਸੂਨ ਦੀ ਬਾਰਿਸ਼ ਆਮ ਨਾਲੋਂ 4 ਫੀਸਦੀ ਘੱਟ ਰਹੀ ਹੈ। ਖਾਸ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿੱਚ 53 ਫੀਸਦੀ ਬਾਰਿਸ਼ ਦੀ ਕਮੀ ਦੇਖੀ ਗਈ ਹੈ।
ਯੂਪੀ-ਬਿਹਾਰ ਅਤੇ ਝਾਰਖੰਡ ਵਿਚ ਮਾਨਸੂਨ…ਮੌਸਮ ਵਿਭਾਗ ਮੁਤਾਬਕ ਇਸ ਮਹੀਨੇ ਦੇ ਅੰਤ ਤੱਕ ਭਾਵ 27 ਜੂਨ ਦੇ ਆਸ-ਪਾਸ ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਮਾਨਸੂਨ ਪਹੁੰਚ ਸਕਦਾ ਹੈ। ਮਾਨਸੂਨ 18 ਜੂਨ ਤੱਕ ਪੱਛਮੀ ਬੰਗਾਲ ਪਹੁੰਚ ਜਾਵੇਗਾ ਅਤੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਵੇਗੀ।