ਜੇਕਰ ਪਾਲੀਵੁੱਡ ਦਾ ਜ਼ਿਕਰ ਹੋਵੇ ਤਾਂ ਉੱਥੇ ਵਰਿੰਦਰ ਦੀ ਗੱਲ ਨਾ ਹੋਵੇ ਇਹ ਕਦੇ ਹੋ ਨਹੀਂ ਸਕਦਾ ਕਿਉਂਕਿ ਵਰਿੰਦਰ ਹੀ ਉਹ ਅਦਾਕਾਰ ਸਨ ਜਿਹਨਾਂ ਨੇ ਪਾਲੀਵੁੱਡ ਨੂੰ ਕਈ ਬੇਹਤਰੀਨ ਫਿਲਮਾਂ ਦਿੱਤੀਆਂ ਸਨ ।ਵਰਿੰਦਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਫਗਵਾੜਾ ਵਿੱਚ ਹੋਇਆ ਸੀ ।ਵਰਿੰਦਰ ਬਾਲੀਵੁੱਡ ਐਕਟਰ ਧਰਮਿੰਦਰ ਦੇ ਕਜਨ ਬਰਦਰ ਸਨ । ਧਰਮਿੰਦਰ ਨੇ ਵਰਿੰਦਰ ਦੇ ਘਰ ਵਿੱਚ ਹੀ ਰਹਿ ਕੇ ਕਾਲਜ ਦੀ ਪੜਾਈ ਫਗਵਾੜਾ ਤੋਂ ਕੀਤੀ ਸੀ । ਵਰਿੰਦਰ ਦਾ ਅਸਲੀ ਨਾਂ ਹੈ ਵੀਰਇੰਦਰ ਸਿੰਘ ਹੈ ।ਉਹਨਾਂ ਦਾ ਵਿਆਹ ਪੰਮੀ ਵਰਿੰਦਰ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ । ਵਰਿੰਦਰ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂ ਰਣਦੀਪ ਸਿੰਘ ਹੈ ਤੇ ਸਭ ਤੋਂ ਛੋਟੇ ਬੇਟੇ ਦਾ ਨਾਂ ਰਮਨਦੀਪ ਸਿੰਘ ਹੈ । ਵਰਿੰਦਰ ਦੇ ਦੋਵੇਂ ਬੇਟੇ ਛੋਟੇ ਪਰਦੇ ਤੇ ਕੰਮ ਕਰ ਰਹੇ ਹਨ ।
ਵਰਿੰਦਰ ਦਾ ਕਤਲ 1988 ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਕਰ ਦਿੱਤਾ ਸੀ । ਜਿਸ ਸਮੇਂ ਉਹ ਜੱਟ ਤੇ ਜ਼ਮੀਨ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਇਸੇ ਦੌਰਾਨ ਕੁਝ ਲੋਕਾਂ ਨੇ ਉਹਨਾਂ ਨੂੰ ਗੋਲੀਆਂ ਮਾਰਕੇ ਜ਼ਖਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ । ਵਰਿੰਦਰ ਦੀ ਮੌਤ ਦਾ ਕੀ ਕਾਰਨ ਸੀ ਇਸ ਦਾ ਅੱਜ ਤੱਕ ਖੁਲਾਸਾ ਨਹੀਂ ਹੋਇਆ ਪਰ ਜਿਸ ਸਮੇਂ ਉਹਨਾਂ ਦਾ ਕਤਲ ਹੋਇਆ ਉਸ ਸਮੇਂ ਪੰਜਾਬ ਵਿੱਚ ਕਾਲਾ ਦੌਰ ਚਲ ਰਿਹਾ ਸੀ ।
ਵਰਿੰਦਰ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਵਰਿੰਦਰ ਨੂੰ ਫਿਲਮਾਂ ਦੀ ਸ਼ੂਟਿੰਗ ਬੰਦ ਕਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ । ਪਰ ਵਰਿੰਦਰ ਕਹਿੰਦੇ ਸਨ ਕਿ ਉਹ ਜ਼ਿੰਦਗੀ ਤਾਂ ਛੱਡ ਸਕਦੇ ਹਨ ,ਪਰ ਫਿਲਮਾਂ ਦੀ ਸ਼ੂਟਿੰਗ ਨਹੀਂ ਛੱਡ ਸਕਦੇ ।ਵਰਿੰਦਰ ਨੇ ਪਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਜਿਵੇ ਲੰਬਰਦਾਰਨੀ, ਸਰਪੰਚ, ਬਟਵਾਰਾ, ਯਾਰੀ ਜੱਟ ਦੀ, ਇਸ ਤੋਂ ਇਲਾਵਾ ਬਲਬੀਰੋ ਭਾਬੀ ਸਮੇਤ ਹੋਰ ਕਈ ਫਿਲਮਾਂ ਦਿੱਤੀਆਂ । ਪਾਲੀਵੁੱਡ ਦੇ ਨਾਲ ਨਾਲ ਵਰਿੰਦਰ ਨੇ ਬਾਲੀਵੁੱਡ ਵਿੱਚ ਵੀ ਕੰੰਮ ਕੀਤਾ । ਉਹਨਾਂ ਦੀ 1981 ਵਿੱਚ ਫਿਲਮ ਆਈ ਸੀ ਖੇਲ ਮੁਕਦਰ ਕਾ ਇਸ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਫਿਲਮ ਆਈ ਸੀ ਦੋ ਚਿਹਰੇ ਜਿਹੜੀਆਂ ਕਿ ਬਾਕਸ ਆਫਿਸ ਤੇ ਕਾਫੀ ਚੱਲੀਆਂ ਸਨ ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.