Home / ਦੁਨੀਆ ਭਰ / ਕੈਨੇਡਾ ਤੋਂ ਵਿਦਿਆਰਥੀਆਂ ਲਈ ਬੁਰੀ ਖਬਰ

ਕੈਨੇਡਾ ਤੋਂ ਵਿਦਿਆਰਥੀਆਂ ਲਈ ਬੁਰੀ ਖਬਰ

ਕੈਨੇਡਾ ਵਿਚ ਪੜ੍ਹਨ ਗਏ 300 ਤੋਂ ਵੱਧ ਵਿਦਿਆਰਥੀਆਂ ਨੇ ਕਾਲਜਾਂ ਵੱਲੋਂ ਰਿਹਾਇਸ਼ ਮੁਹੱਈਆ ਨਾ ਕਰਵਾਉਣ ਦੇ ਰੋਸ ਵਜੋਂ ਸੰਘਰਸ਼ ਵਿੱਢ ਦਿੱਤਾ ਹੈ। ਇਨ੍ਹਾਂ ਵਿਚ ਬਹੁਤੇ ਪੰਜਾਬੀ ਹਨ। ਦੋਸ਼ ਹਨ ਕਿ ਦਾਖ਼ਲਾ ਪ੍ਰਕਿਰਿਆ ਦੌਰਾਨ ਕੀਤੇ ਵਾਅਦਿਆਂ ਦੇ ਬਾਵਜੂਦ ਇਹ ਕਾਲਜ ਰਿਹਾਇਸ਼ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੇ ਹਨ, ਜਿਸ ਕਾਰਨ ਕੈਂਪਸ ਦੇ ਬਾਹਰ ਧਰਨਾ ਦਿੱਤਾ ਗਿਆ।

new

ਕਾਲਜਾਂ ਵੱਲੋਂ ਰਿਹਾਇਸ਼ ਮੁਹੱਈਆ ਕਰਵਾਉਣ ਦੇ ਵਾਅਦੇ ਤੋਂ ਭੱਜਣ ਕਾਰਨ ਨੌਰਥ ਬੇਅ ਦੇ ਵਿਦਿਆਰਥੀਆਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ।ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਨੌਰਥ ਬੇਅ ਦੇ ਕੈਨਾਡੋਰ ਕਾਲਜ ਅਤੇ ਨਿਪਸਿੰਗ ਯੂਨੀਵਰਸਿਟੀ ਪੜ੍ਹਨ ਆਏ ਹਨ।ਯੂਨੀਵਰਸਿਟੀ ਨੇ ਈਮੇਲ ਰਾਹੀਂ ਵਿਦਿਆਰਥੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਰਿਹਾਇਸ਼ ਮੁਹੱਈਆ ਕਰਵਾਉਣਗੇ, ਪਰ ਇੱਥੇ ਆਉਣ ਉਤੇ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਸਾਰੇ ਕਮਰੇ ਪਹਿਲਾਂ ਹੀ ਭਰ ਚੁੱਕੇ ਹਨ।

ਵਿਦਿਆਰਥੀ ਮੋਟਲਾਂ ਵਿੱਚ 140 ਡਾਲਰ ਤੋਂ ਲੈ ਕੇ 200 ਡਾਲਰ ਤੱਕ ਇੱਕ ਰਾਤ ਦਾ ਕਿਰਾਇਆ ਭਰਨ ਲਈ ਮਜਬੂਰ ਹਨ। ਇਹ ਰਿਹਾਇਸ਼ ਵੀ ਆਰਜ਼ੀ ਹੈ। ਜਿਹੜੇ ਵਿਦਿਆਰਥੀ ਬਰੈਂਪਟਨ ਤੋਂ ਟੈਕਸੀਆਂ ਰਾਹੀਂ ਰੋਜ਼ਾਨਾ ਆ ਜਾ ਰਹੇ ਹਨ ਉਹ ਪ੍ਰਤੀ ਵਿਅਕਤੀ 120 ਡਾਲਰ ਤੋਂ ਲੈ ਕੇ 140 ਡਾਲਰ ਤੱਕ ਭਾੜਾ ਦੇ ਰਹੇ ਹਨ।ਕੈਨਾਡੋਰ ਕਾਲਜ ਵਿੱਚ ਪੜ੍ਹਨ ਵਾਲੇ ਗੁਰਕੀਰਤ ਸਿੰਘ ਨੇ ਕਿਹਾ, “ਇਹ ਇਲ਼ਾਕਾ ਬਹੁਤ ਘੱਟ ਆਬਾਦੀ ਵਾਲਾ ਇੱਕ ਛੋਟਾ ਜਿਹਾ ਸ਼ਹਿਰ ਹੈ ਅਤੇ ਵਿਦਿਆਰਥੀ ਰਿਹਾਇਸ਼ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਮਾਲਕ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ।

newhttps://punjabiinworld.com/wp-admin/options-general.php?page=ad-inserter.php#tab-4

ਲੁਧਿਆਣਾ ਦੀ ਰਹਿਣ ਵਾਲੀ ਹੈ ਇੱਕ ਹੋਰ ਵਿਦਿਆਰਥਣ ਜਸਪ੍ਰੀਤ ਕੌਰ ਨੇ ਕਿਹਾ, “ਮੈਂ ਪਿਛਲੇ ਕੁਝ ਮਹੀਨਿਆਂ ਤੋਂ ਸਥਾਈ ਰਿਹਾਇਸ਼ ਲਈ ਕੋਸ਼ਿਸ਼ ਕਰ ਰਹੀ ਹਾਂ। ਮੈਨੂੰ ਬਰੈਂਪਟਨ ਵਿੱਚ ਇੱਕ ਦੋਸਤ ਦੇ ਨਾਲ ਰਹਿਣਾ ਪਿਆ, ਨਤੀਜੇ ਵਜੋਂ ਉੱਤਰੀ ਖਾੜੀ ਵਿੱਚ ਰੋਜ਼ਾਨਾ ਆਉਣਾ-ਜਾਣਾ ਸੀ, ਜਿਸ ਵਿੱਚ ਮੈਨੂੰ ਜਨਤਕ ਟ੍ਰਾਂਸਪੋਰਟ ‘ਤੇ ਲਗਭਗ $100 ਦਾ ਖਰਚਾ ਆਉਂਦਾ ਸੀ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!