Home / ਵੀਡੀਓ / ਢਿੱਗ ਡਿੱਗਣ ਕਾਰਨ ਦੱਬੇ ਗਏ ਨੌਜਵਾਨ

ਢਿੱਗ ਡਿੱਗਣ ਕਾਰਨ ਦੱਬੇ ਗਏ ਨੌਜਵਾਨ


ਖੁਦਾਈ ਦੌਰਾਨ ਮਿੱਟੀ ਦੀ ਢਿੱਗ ਡਿੱਗਣ ਕਾਰਨ ਦੱਬੇ ਗਏ ਨੌਜਵਾਨ, 2 ਭਰਾਵਾਂ ਦੀ ਮੌਤ
ਜ਼ਿਲ੍ਹੇ ਦੇ ਪਿੰਡ ਚੰਬਾ ਖੁਰਦ ਵਿੱਚ ਪਾਣੀ ਦੀ ਪਾਈਪ ਲਾਈਨ ਵਿਛਾਉਣ ਦੌਰਾਨ ਮਿੱਟੀ ਹੇਠ ਦੱਬ ਕੇ ਦੋ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੋ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

new

ਥਾਣਾ ਗੋਇੰਦਵਾਲ ਸਾਹਿਬ ਦੇ ਇੰਚਾਰਜ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਚੰਬਾ ਖੁਰਦ ਵਿੱਚ 3 ਫੁੱਟ ਡੂੰਘੀ ਖੁਦਾਈ ਕਰਦੇ ਸਮੇਂ 4 ਨੌਜਵਾਨ ਅਚਾਨਕ ਮਿੱਟੀ ਹੇਠਾਂ ਦੱਬ ਗਏ। ਜ਼ਮੀਨ ਮਾਲਕ ਵੱਲੋਂ ਜੇ.ਸੀ.ਬੀ. ਪੁਲੀਸ ਦੀ ਮਦਦ ਨਾਲ ਚਾਰਾਂ ਨੌਜਵਾਨਾਂ ਨੂੰ ਚਿੱਕੜ ’ਚੋਂ ਬਾਹਰ ਕੱਢਿਆ ਗਿਆ। ਚਾਰੋਂ ਨੌਜਵਾਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਦੋ ਚਚੇਰੇ ਭਰਾਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮੁਖਤਿਆਰ ਸਿੰਘ ਵਾਸੀ ਰਾਣੀਵਾਲਾ ਨੇ ਦੱਸਿਆ ਕਿ ਉਸ ਦਾ ਲੜਕਾ ਜੁਗਰਾਜ ਸਿੰਘ (20) ਅਤੇ ਉਸ ਦਾ ਭਤੀਜਾ ਪ੍ਰਿਤਪਾਲ ਸਿੰਘ (18) ਪਾਈਪ ਵਿਛਾਉਣ ਗਏ ਸਨ। ਮਿੱਟੀ ਪੁੱਟਦੇ ਸਮੇਂ ਉਸ ਦਾ ਪੁੱਤਰ ਅਤੇ ਭਤੀਜਾ ਮਿੱਟੀ ਹੇਠਾਂ ਦੱਬ ਗਏ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

ਰਿਹਾਅ ਹੋ ਰਿਹਾ ਭਾਈ ਅੰਮ੍ਰਿਤਪਾਲ

ਅਮਰੀਕਨ ਸਿੱਖ ਵਕੀਲ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਕੇਸ ਦਾ …

error: Content is protected !!