Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਦਿੱਲੀ-ਐਨਸੀਆਰ ਵਿਚ ਜਿੱਥੇ ਹਵਾ ਪ੍ਰਦੂਸ਼ਣ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ, ਉਥੇ ਹੀ ਭਾਰਤ ਦੇ ਦੱਖਣੀ ਰਾਜਾਂ ਵਿਚ ਲਗਾਤਾਰ ਮੀਂਹ ਨੇ ਜਨਜੀਵਨ ਨੂੰ ਖਾਸਾ ਪ੍ਰਭਾਵਿਤ ਕੀਤਾ ਹੈ। ਤਾਮਿਲਨਾਡੂ ਤੋਂ ਲੈ ਕੇ ਕੇਰਲ ਤੱਕ ਅਸਮਾਨ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

new

ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਹੈ। ਹਾਲਾਂਕਿ ਉੱਤਰੀ ਭਾਰਤ ਦੇ ਰਾਜਾਂ ਨੂੰ ਮੀਂਹ ਤੋਂ ਰਾਹਤ ਮਿਲੀ ਹੈ। ਯੂਪੀ-ਬਿਹਾਰ ਤੋਂ ਲੈ ਕੇ ਹੋਰ ਰਾਜਾਂ ਵਿੱਚ ਸਵੇਰ ਵੇਲੇ ਗੁਲਾਬੀ ਠੰਢ ਦਾ ਅਹਿਸਾਸ ਹੋ ਰਿਹਾ ਹੈ, ਉਥੇ ਹੀ ਦਿੱਲੀ ਦੀ ਹਵਾ ਵੀ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਮੌਸਮ ਵਿਭਾਗ ਨੇ ਪੰਜ ਦਿਨ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ
ਮੌਸਮ ਵਿਭਾਗ ਅਨੁਸਾਰ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਅਤੇ ਕੇਰਲ ਵਿੱਚ ਅਗਲੇ ਪੰਜ ਦਿਨਾਂ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇੰਨਾ ਹੀ ਨਹੀਂ, ਅੱਜ ਯਾਨੀ 4 ਨਵੰਬਰ ਤੋਂ ਵੈਸਟਰਨ ਡਿਸਟਰਬੈਂਸ ਦਾ ਅਸਰ ਪੱਛਮੀ ਹਿਮਾਲੀਅਨ ਖੇਤਰ ‘ਤੇ ਪੈਣ ਵਾਲਾ ਹੈ ਅਤੇ 5 ਨਵੰਬਰ ਤੋਂ ਮੈਦਾਨੀ ਇਲਾਕਿਆਂ ‘ਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ।

ਆਈਐਮਡੀ ਦੇ ਅਨੁਸਾਰ, ਅਗਲੇ ਪੰਜ ਦਿਨਾਂ ਦੌਰਾਨ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਮਾਹੇ ਅਤੇ ਕੇਰਲ ਵਿੱਚ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਤੂਫਾਨ ਦਾ ਅਸਰ ਵੀ ਦੇਖਿਆ ਜਾ ਸਕਦਾ ਹੈ। ਕਿੱਥੇ ਮੀਂਹ ਤੇ ਬਰਫਬਾਰੀ ਹੋਵੇਗੀ ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ 5 ਤੋਂ 7 ਨਵੰਬਰ ਅਤੇ ਉੱਤਰਾਖੰਡ ਵਿੱਚ 6 ਅਤੇ 7 ਨਵੰਬਰ ਨੂੰ ਬਰਫਬਾਰੀ ਦੇ ਨਾਲ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ‘ਚ 5 ਤੋਂ 7 ਨਵੰਬਰ ਤੱਕ ਬਾਰਿਸ਼ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ 6 ਨਵੰਬਰ ਨੂੰ ਕਸ਼ਮੀਰ ਘਾਟੀ ‘ਚ ਭਾਰੀ ਮੀਂਹ ਅਤੇ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਭਾਰੀ ਮੀਂਹ ਤੇ ਬਰਫਬਾਰੀ ਕਾਰਨ ਮੌਸਮ ਦਾ ਰੂਪ ਬਦਲ ਜਾਵੇਗਾ ਅਤੇ ਠੰਡ ਵਧੇਗੀ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

ਅਮਰੀਕਾ ’ਚ ਭੁੱਖੇ ਮਰਨ ਨੂੰ ਮਜਬੂਰ ਹੋ ਰਹੇ ਪੰਜਾਬੀ

 ਭਵਿੱਖ ਦੇ ਸੁਨਹਿਰੇ ਸੁਪਨੇ ਲੈ ਕੇ ਕਈ ਭਾਰਤੀ ਕਿਸੇ ਵੀ ਤਰੀਕੇ ਨਾਲ ਵਿਦੇਸ਼ ਪਹੁੰਚਣਾ …

error: Content is protected !!