Home / ਦੁਨੀਆ ਭਰ / ਸਿੱਖਾਂ ਲਈ ਆਈ ਵੱਡੀ ਖਬਰ

ਸਿੱਖਾਂ ਲਈ ਆਈ ਵੱਡੀ ਖਬਰ

ਸੱਚਖੰਡ ਸ੍ਰੀ ਹੇਮਕੁੰਟ ਸਾਹਿਬ (Hemkunt sahib) ਜਾਣ ਵਾਲੇ ਸ਼ਰਧਾਲੂਆਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ( PM MODI) ਨੇ ਵੱਡੀ ਸੌਗਾਦ ਦਿੱਤੀ ਹੈ । ਉਤਰਾਖੰਡ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਨੇ ਹੇਮਕੁੰਟ ਸਾਹਿਬ ਜਾਣ ਲਈ ROPEWAY ਦਾ ਨੀਂਅ ਪੱਥਰ ਰੱਖਿਆ ਹੈ। ਇਹ ਰੋਪਵੇਅ 12.4 ਕਿਲੋਮੀਟਰ ਲੰਮਾ ਹੋਵੇਗਾ । ਯਾਤਰੀਆਂ ਨੂੰ ਇਹ ਸਿੱਧਾ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਲੈਕੇ ਜਾਵੇਗਾ । ROPEWAY ਦੇ ਤਿਆਰ ਹੋਣ ਤੋਂ ਬਾਅਦ ਸ਼ਰਧਾਲੂ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਸਿਰਫ਼ 45 ਮਿੰਟ ਵਿੱਚ ਪਹੁੰਚ ਜਾਣਗੇ। ਜਦਕਿ ਇਸ ਤੋਂ ਪਹਿਲਾਂ ਕਈ ਘੰਟੇ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਯਾਤਰੀ ਗੁਰੂ ਘਰ ਦੇ ਦਰਸ਼ਨ ਕਰ ਪਾਉਂਦੇ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਇਸ ਐਲਾਨ ਨਾਲ ਦੇਸ਼-ਵਿਦੇਸ਼ ਵਿੱਚ ਬੈਠੇ ਸਿੱਖ ਸ਼ਰਧਾਲੂ ਕਾਫ਼ੀ ਖੁਸ਼ੀ ਮਹਿਸੂਸ ਕਰਨਗੇ,ਉਧਰ ਕੇਦਾਰਨਾਥ ਦੇ ਲਈ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ROPEWAY ਦਾ ਨੀਂਅ ਪੱਥਰ ਰੱਖਿਆ ਹੈ।

new

ਦੱਸ ਦਈਏ ਕਿ ROPEWAY ਬਣਨ ਤੋਂ ਬਾਅਦ ਬਜ਼ੁਰਗ, ਮਹਿਲਾਵਾਂ ਅਤੇ ਬੱਚਿਆਂ ਨੂੰ ਯਾਤਰਾਂ ਕਰਨ ਵਿੱਚ ਜਿਹੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਵੀ ਹੁਣ ਅਸਾਨੀ ਨਾਲ ਯਾਤਰਾ ਕਰ ਸਕਣਗੇ। ਇਸ ਤੋਂ ਪਹਿਲਾਂ ਇੰਨਾਂ ਦੇ ਲਈ ਹੈਲੀਕਾਪਟਰ ਦੀ ਸੇਵਾ ਵੀ ਮੌਜੂਦ ਸੀ। ਪਰ ਮਹਿੰਗੀ ਹੋਣ ਦੀ ਵਜ੍ਹਾ ਕਰਕੇ ਹਰ ਕੋਈ ਇਸ ਦਾ ਫਾਇਦਾ ਨਹੀਂ ਚੁੱਕ ਸਕਦੇ ਸਨ । ਪਰ ਰੋਪਵੇਅ ਸਸਤਾ ਹੋਣ ਦੀ ਵਜ੍ਹਾ ਕਰਕੇ ਸ਼ਰਧਾਲੂ ਇਸ ਦੀ ਵਰਤੋਂ ਅਸਾਨੀ ਨਾਲ ਕਰ ਸਕਣਗੇ, ਇਸ ਤੋਂ ਇਲਾਵਾ ਮੌਸਮ ਦਾ ਵੀ ਇਸ ‘ਤੇ ਅਸਰ ਨਹੀਂ ਹੋਵੇਗਾ,ਹੈਲੀਕਾਪਟਰ ਸੇਵਾ ਮੌਸਮ ‘ਤੇ ਨਿਰਭਰ ਹੁੰਦੀ ਹੈ।

ਦੱਸ ਦਈਏ ਕਿ ਹੇਮਕੁੰਟ ਸਾਹਿਬ ਲਈ ਰੋਪਵੇਅ ਦਾ ਨੀਂਅ ਪੱਥਰ ਰੱਖਣ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਦੀ ਦੂਰੀ ਸਿਰਫ਼ 45 ਮਿੰਟਾਂ ਵਿੱਚ ਪੂਰੀ ਹੋ ਜਾਵੇਗੀ।

newhttps://punjabiinworld.com/wp-admin/options-general.php?page=ad-inserter.php#tab-4

ਉਤਰਾਖੰਡ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਭ ਤੋਂ ਪਹਿਲਾਂ ਕੇਦਾਰਨਾਥ ਅਤੇ ਬਦਰੀਨਾਥ ਵਿੱਚ ਪੂਜਾ ਕੀਤੀ । ਇਸ ਦੌਰਾਨ ਉਨ੍ਹਾਂ ਨੇ 3,400 ਕਰੋੜ ਦੀ ਲਾਗਤ ਨਾਲ 2 ROPEWAY ਦਾ ਨੀਂਅ ਪੱਧਰ ਰੱਖਿਆ, ਇਸ ਵਿੱਚ ਇੱਕ ਕੇਦਾਰਨਾਥ ਰੋਪਵੇਅ ਹੈ ਜੋ ਕਿ 9.7 ਕਿਲੋਮੀਟਰ ਲੰਮਾ ਹੋਵੇਗਾ, ਇਹ ਗੌਰੀਕੁੰਡ ਅਤੇ ਕੇਦਾਰਨਾਥ ਦੇ ਵਿੱਚ ਬਣੇਗਾ । ਰੋਪਵੇਅ ਤਿਆਰ ਹੋਣ ਤੋਂ ਬਾਅਦ ਇੰਨਾਂ ਦੋਵਾਂ ਦੀ ਦੂਰੀ 30 ਮਿੰਟ ਹੋ ਜਾਵੇਗੀ,ਜਦਕਿ ਇਸ ਤੋਂ ਪਹਿਲਾਂ 6 ਤੋਂ 7 ਘੰਟੇ ਦਾ ਸਮਾਂ ਲੱਗ ਦਾ ਸੀ ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!