Home / ਪੰਜਾਬੀ ਖਬਰਾਂ / ਭਾਈ ਸਿੰਘ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

ਭਾਈ ਸਿੰਘ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਤੂਫਾਨੀ ਦੌਰੇ ਕਰਦੇ ਹੋਏ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਲੋਕ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਚੋਣ ਮੁਹਿੰਮ ਨੂੰ ਲੜੀਵਾਰ ਖਡੂਰ ਸਾਹਿਬ, ਤਰਨ ਤਾਰਨ, ਬਾਬਾ ਬਕਾਲਾ, ਜੰਡਿਆਲਾ ਗੁਰੂ, ਕਪੂਰਥਲਾ ਵਿੱਚ ਚਲਾਉਂਦੇ ਹੋਏ ਵੱਖ ਵੱਖ ਜਗ੍ਹਾ ਚੋਣ ਦਫਤਰ ਖੋਲੇ ਜਾ ਰਹੇ ਹਨ।

ਦਫਤਰ ਦੇ ਉਦਘਾਟਨ ਮੌਕੇ ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੀ ਉਚੇਚੇ ਤੌਰ ਤੇ ਉੱਤੇ ਪਹੁੰਚੇ ਅਤੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਦੇ ਨਾਲ ਚੋਣ ਮੁਹਿੰਮ ਨੂੰ ਅੱਗੇ ਤੋਰਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਅਤੇ ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਥ ਦੇ ਨਾਲ ਖੜੇ ਹਨ ਤੇ ਪੰਥਕ ਹਲਕਿਆਂ ਦੇ ਵਿੱਚੋਂ ਗਿਣੇ ਜਾਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕ ਪੰਜਾਬ ਦੇ ਯੋਧਿਆਂ ਦੇ ਨਾਲ ਖੜਨਗੇ।

Check Also

ਕੈਨੇਡਾ ਵੱਲੋਂ ਪੰਜਾਬੀ ਪਾੜ੍ਹਿਆਂ ਨੂੰ ਵੱਡਾ ਝਟਕਾ

ਕੈਨੇਡਾ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਭਾਰਤੀ ਖਾਸਕਰ ਪੰਜਾਬੀ ਵਿਦਿਆਰਥੀਆਂ ਉਤੇ …