Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ

ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ

ਮਹਿਤਾ ਤੋਂ ਸ੍ਰੀ ਹਰਗੀਬਿੰਦਪੁਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ ‘ਤੇ ਖੱਬੇਰਾਜਪੂਤਾਂ – ਸੈਦੂਕੇ ਮੋੜ ਕੋਲ ਅੱਜ ਦੁਪਹਿਰ ਭਿਆਨਕ ਸੜਕ ਹਾਦਸਾ ਵਾਪਰਨ ਨਾਲ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋਈ ਹੈ। ਮ੍ਰਿਤਕ ਪਿੰਡ ਕੋਟਲਾ ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ, ਜੋ ਇਕ ਮੋਟਰਸਾਈਕਲ ਤੇ ਕਸਬਾ ਮਹਿਤਾ ਵੱਲ ਜਾ ਰਹੇ ਸਨ। ਇਸ ਮੋਟਰਸਾਈਕਲ ਨੂੰ ਅਮਰਜੋਤ ਸਿੰਘ ਉਮਰ ਕਰੀਬ 34 ਸਾਲ ਚਲਾ ਰਿਹਾ ਸੀ, ਪਿੱਛੇ ਉਸ ਦੀ ਮਾਤਾ ਬਲਬੀਰ ਕੌਰ ਉਮਰ ਕਰੀਬ 70 ਸਾਲ ਅਤੇ ਉਸ ਦਾ ਇਕ ਤਿੰਨ ਸਾਲ ਦੇ ਬੱਚਾ ਅਰਮਾਨਦੀਪ ਸਿੰਘ ਬੈਠੇ ਸਨ।

ਰਸਤੇ ਵਿਚ ਸੜਕ ਦੇ ਕਿਨਾਰੇ ਕਿਸੇ ਜਿਮੀਂਦਾਰ ਵੱਲੋਂ ਆਪਣੇ ਕਣਕ ਦੇ ਖੇਤ ਨੂੰ ਅੱਗ ਲਗਾਈ ਹੋਣ ਕਾਰਨ ਇੱਥੇ ਭਾਰੀ ਧੂਆਂ ਛਾਇਆ ਸੀ। ਇਸ ਦੌਰਾਨ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਕਿਸੇ ਦੂਸਰੇ ਵਾਹਨ ਨਾਲ ਹੋ ਗਈ। ਇਸ ਹਾਦਸੇ ਵਿਚ ਇਸ ਇਕ ਪਿਰਵਾਰ ਦੇ ਤਿੰਨ ਜੀਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਿਨ੍ਹਾਂ ਦੀ ਮੌਤ ਹੋ ਗਈ।


ਮੌਕੇ ‘ਤੇ ਪੁੱਜੀ ਥਾਣਾ ਮਹਿਤਾ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਮੌਜੂਦ ਲੋਕਾਂ ਨੇ ਮੰਗ ਕੀਤੀ ਹੈ ਕੀ ਕਣਕ ਦੇ ਖੇਤ ਨੂੰ ਅੱਗ ਲਗਾਉਣ ਵਾਲੇ ਕਿਸਾਨ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਸੀ. ਸੀ. ਟੀ. ਵੀਂ. ਕੈਮਰੇ ਖ਼ੰਗਾਲ ਕੇ ਟੱਕਰ ਮਾਰਨ ਵਾਲੇ ਦੂਸਰੇ ਵਾਹਨ ਦੀ ਪਛਾਣ ਕਰ ਕੇ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।

Check Also

ਪੰਜਾਬ ‘ਚ ਸ਼ੁਰੂ ਹੋਇਆ ਗਰਮੀ ਦਾ ਕ ਹਿਰ

ਪੰਜਾਬ ‘ਚ ਦਿਨੋਂ-ਦਿਨ ਤਾਪਮਾਨ ਵੱਧਣ ਕਾਰਨ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸੂਬੇ ਦੇ ਕਈ …