Home / ਪੰਜਾਬੀ ਖਬਰਾਂ / ਪੰਜਾਬ ‘ਚ ਫਿਰ ਵਿਗੜੇਗਾ ਮੌਸਮ!

ਪੰਜਾਬ ‘ਚ ਫਿਰ ਵਿਗੜੇਗਾ ਮੌਸਮ!

ਪੰਜਾਬ ਵਿਚ ਕੱਲ੍ਹ ਪਏ ਮੀਂਹ ਮਗਰੋਂ ਹੁਣ ਫਿਰ ਠੰਡ ਨੇ ਜ਼ੋਰ ਫੜ ਲਿਆ ਹੈ। ਬੇਸ਼ੱਕ ਅੱਜ ਧੁੱਪ ਨਿਕਲਣ ਨਾਲ ਠੰਡ ਤੋਂ ਥੋੜ੍ਹੀ ਰਾਹਤ ਮਹਿਸੂਸ ਕੀਤੀ ਗਈ ਪਰ ਆਉਣ ਵਾਲੇ ਦਿਨਾਂ ਵਿਚ ਫਿਰ ਸੀਤ ਲਹਿਰ ਦਾ ਕਹਿਰ ਵੇਖਣ ਨੂੰ ਮਿਲੇਗ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਲਈ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 28 ਜਨਵਰੀ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਵਿਚ ਅਜੇ ਹੋਰ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਵੱਲੋਂ ਜਿੱਥੇ ਅੱਜ ਪੂਰੇ ਸੂਬੇ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ, ਉਥੇ ਹੀ 25 ਜਨਵਰੀ ਲਈ ਓਰੇਂਜ ਤੇ ਯੈਲੋ ਅਲਰਟ ਜਾਰੀ ਰਹੇਗਾ। ਇਸ ਦੇ ਬਾਅਦ ਫਿਰ ਪੰਜਾਬ ਵਿਚ ਮੌਸਮ ਕਰਵਟ ਲਵੇਗਾ।

26 ਜਨਵਰੀ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਬਾਅਦ 27 ਜਨਵਰੀ ਨੂੰ ਫਿਰ ਪੰਜਾਬ ਦੇ ਮੌਸਮ ਵਿਚ ਤਬਦੀਲੀ ਵੇਖਣ ਨੂੰ ਮਿਲੇਗੀ ਅਤੇ ਬਾਰਿਸ਼ ਹੋਵੇਗੀ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ ਨੂੰ ਛੱਡ ਕੇ ਪੂਰੇ ਸੂਬੇ ਵਿਚ ਯੈਲੋ ਅਲਰਟ ਰਹੇਗਾ। ਇਸ ਦਿਨ ਬਿਜਲੀ ਚਮਕਣ ਦੇ ਨਾਲ-ਨਾਲ ਹਨ੍ਹੇਰੀ-ਤੂਫ਼ਾਨ ਵੀ ਆਵੇਗਾ। ਇਸ ਦੇ ਇਲਾਵਾ 28 ਜਨਵਰੀ ਨੂੰ ਫਿਰ ਕੁਝ ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਉਥੇ ਹੀ ਮੌਸਮ ਵਿਭਾਗ ਨੇ ਕਿਸਾਨਾਂ, ਡਰਾਈਵਰਾਂ ਅਤੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿਚਾਲੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਲੁਧਿਆਣਾ , ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਪਟਿਆਲਾ, ਮਾਨਸਾ, ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ ਵਿਚ ਯੈਲੋ ਅਲਰਟ ਰਹੇਗਾ। ਉਥੇ ਹੀ 25 ਜਨਵਰੀ ਨੂੰ ਸੂਬੇ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ ਵਿਚ ਓਰੇਂਜ ਅਲਰਟ ਰਹੇਗਾ। ਇਸ ਦੇ ਇਲਾਵਾ ਪਠਾਕਨੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਵਿਚ ਯੈਲੋ ਅਲਰਟ ਰਹੇਗਾ। 27 ਜਨਵਰੀ ਨੂੰ ਪੂਰੇ ਸੂਬੇ ਵਿਚ ਯੈਲੋ ਅਲਰਟ ਰਹੇਗਾ ਅਤੇ ਭਾਰੀ ਬਾਰਿਸ਼ ਹੋਵੇਗੀ।

Check Also

ਡੋਡਾ ਹਾਦਸੇ ‘ਚ ਸ਼ਹੀਦ ਹੋਇਆ ਪੰਜਾਬ ਦਾ ਪੁੱਤ

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, …