Home / ਪੰਜਾਬੀ ਖਬਰਾਂ / ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ

ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ

ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਨਵੀਂ ਤਬਦੀਲੀ ਕਰ ਪ੍ਰਵਾਸੀਆਂ ਨੂੰ ਨਵਾਂ ਝਟਕਾ ਦੇ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਪੰਜਾਬੀਆਂ ਉੱਤੇ ਵੀ ਪਏਗਾ। ਹੁਣ ਕੈਨੇਡਾ ‘ਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਰੋਕ ਲੱਗਾ ਦਿੱਤੀ ਗਈ ਹੈ ਤੇ ਕੈਨੇਡਾ ਨੇ ਸਾਲ 2026 ਲਈ ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ ਹਨ।

ਹੁਣ ਇਹ ਵਾਲਾ ਵੀਜ਼ਾ ਨਿਯਮ ਹੋਇਆ ਸਖਤ

ਕੈਨੇਡਾ ਆਏ ਦਿਨ ਵੀਜ਼ਾ ਨਿਯਮਾਂ ਨੂੰ ਸਖਤ ਕਰਦਾ ਰਿਹਾ ਹੈ ਜਿਸ ਦਾ ਭਾਰਤੀਆਂ ਖਾਸ ਕਰਕੇ ਪੰਜਾਬੀਆਂ ‘ਤੇ ਭਾਰੀ ਪ੍ਰਭਾਵ ਪੈ ਰਿਹਾ ਹੈ। ਨਵੇਂ ਫਰਮਾਨ ਤਹਿਤ ਹੁਣ ਕੈਨੇਡਾ ਵਿਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਕੈਨੇਡਾ ਸਰਕਾਰ ਨੇ Parent and Grandparent Sponsorship Program ਤਹਿਤ ਬਜ਼ੁਰਗ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਨ ਵਾਲੇ ਵੀਜ਼ਿਆਂ ‘ਤੇ ਰੋਕ ਲਗਾ ਦਿੱਤੀ ਹੈ।

ਕੈਨੇਡਾ 2026 ਲਈ ਇਮੀਗ੍ਰੇਸ਼ਨ ਅਰਜ਼ੀਆਂ ‘ਤੇ ਰੋਕ ਲਗਾ ਦਿੱਤੀ

ਇਮੀਗ੍ਰੇਸ਼ਨ ਨੀਤੀਆਂ ਵਿਚ ਲਗਾਤਾਰ ਬਦਲਾਅ ਹੋ ਰਹੇ ਹਨ। ਓਟਾਵਾ ਨੇ 2026 ਵਿਚ ਬਜ਼ੁਰਗਾਂ, ਦਾਦਾ-ਦਾਦੀ ਤੇ ਇਮੀਗ੍ਰੇਸ਼ਨ ਅਰਜ਼ੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਕੈਨੇਡਾ 2026 ਲਈ ਇਮੀਗ੍ਰੇਸ਼ਨ ਅਰਜ਼ੀਆਂ ‘ਤੇ ਰੋਕ ਲਗਾ ਰਿਹਾ ਹੈ ਜਿਸ ਦਾ ਮਤਲਬ ਸਰਕਾਰ ਉਨ੍ਹਾਂ ਲੋਕਾਂ ਦੇ ਪਰਿਵਾਰ ਪੁਨਰ ਏਕੀਕਰਨ ਨੂੰ ਰੋਕ ਦੇਵੇਗੀ ਜੋ ਉਮੀਦ ਕਰਦੇ ਹਨ ਕਿ ਉਹ ਸਪਾਂਸਰ ਵੀਜ਼ਾ ਭੇਜ ਕੇ ਆਪਣੇ ਮਾਪੇ, ਦਾਦਾ-ਦਾਦੀ ਜਾਂ ਕਿਸੇ ਰਿਸ਼ਤੇਦਾਰ ਨੂੰ ਬੁਲਾ ਲੈਣਗੇ।

ਬਜ਼ੁਰਗਾਂ ਨੂੰ ਬੁਲਾਉਣ ਲਈ ਹੁੰਦੀਆਂ ਸਨ ਇਹ ਵਾਲੀ ਸ਼ਰਤਾਂ

ਦੱਸਣਯੋਗ ਹੈ ਕਿ ਪਹਿਲਾਂ ਇਸ ਸਕੀਮ ਤਹਿਤ ਸਪਾਂਸਰ ਨੂੰ 20 ਸਾਲ ਤੱਕ ਬਜ਼ੁਰਗ ਰਿਸ਼ਤੇਦਾਰ ਦੇ ਸਾਰੇ ਖਰਚਿਆਂ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਸੀ। ਨਾਲ ਹੀ ਇਹ ਭਰੋਸਾ ਵੀ ਦੇਣਾ ਪੈਂਦਾ ਸੀ ਕਿ ਬਜ਼ੁਰਗ ਰਿਸ਼ਤੇਦਾਰ ਕਿਸੇ ਵੀ ਸਰਕਾਰੀ ਸਹਾਇਤਾ ਜਾਂ ਬੈਨਿਫਿਟ ਦੀ ਮੰਗ ਨਹੀਂ ਕਰੇਗਾ।

ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਹਜ਼ਾਰਾਂ ਪ੍ਰਵਾਸੀ ਪਰਿਵਾਰ ਪ੍ਰਭਾਵਿਤ ਹੋਣਗੇ, ਜੋ ਲੰਬੇ ਸਮੇਂ ਤੋਂ ਆਪਣੇ ਮਾਪਿਆਂ ਨੂੰ ਆਪਣੇ ਕੋਲ ਬੁਲਾਉਣ ਦੀ ਉਡੀਕ ਕਰ ਰਹੇ ਸਨ। ਇਸ ਲਿਸਟ ਵਿੱਚ ਵੱਡੀ ਗਣਿਤੀ ਦੇ ਵਿੱਚ ਪੰਜਾਬੀਆਂ ਵੀ ਸ਼ਾਮਿਲ ਹਨ, ਜੋ ਕਿ ਆਪਣੇ ਮਾਪਿਆਂ ਨੂੰ ਕੈਨੇਡਾ ਸੱਦਣਾ ਚਾਹੁੰਦੇ ਹਨ।

Check Also

ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ਦੀਆਂ 31 ਮਾਰਚ ਤੱਕ ਛੁੱਟੀਆਂ ਰੱਦ

ਜੀ. ਐੱਸ. ਟੀ. ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸ਼ਨੀਵਾਰ ਛੁੱਟੀ ਵਾਲੇ ਦਿਨ ਵੀ ਦਫ਼ਤਰ …