Home / ਪੰਜਾਬੀ ਖਬਰਾਂ / ਮੌਸਮ ਵਿਭਾਗ ਦੀ ਚਿਤਾਵਨੀ

ਮੌਸਮ ਵਿਭਾਗ ਦੀ ਚਿਤਾਵਨੀ

ਪੰਜਾਬ ਵਿਚ ਹੱਡ ਚੀਰਵੀਂ ਠੰਡ ਪੈਣੀ ਸ਼ੁਰੂ ਹੋ ਗਈ ਹੈ। ਲਗਾਤਾਰ ਸੀਤ ਲਹਿਰ ਦਾ ਕਹਿਰ ਵੱਧਣ ਲੱਗਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸਬੰਧੀ ਅੱਜ ਤੋਂ ਲੈ ਕੇ 11 ਦਸੰਬਰ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ 11 ਦਸੰਬਰ ਤੱਕ ਠੰਡ ਵਿਚ ਹੋਰ ਵਾਧਾ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਧੁੰਦ ਦਾ ਕਹਿਰ ਵੀ ਵੇਖਣ ਨੂੰ ਮਿਲੇਗਾ।

ਮੌਸਮ ਵਿਭਾਗ ਦੇ ਮੁਤਾਬਕ 11 ਦਸੰਬਰ ਤੱਕ ਸੂਬੇ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 20–22 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਬਾਕੀ ਹਿੱਸਿਆਂ ‘ਚ ਇਹ 22–24 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਇਸ ਹਫ਼ਤੇ ਪੂਰੇ ਰਾਜ ਵਿੱਚ ਦਿਨ ਦਾ ਤਾਪਮਾਨ ਆਮ ਤੋਂ ਲੈ ਕੇ ਥੋੜ੍ਹਾ ਘੱਟ ਰਹਿਣ ਦੀ ਉਮੀਦ ਹੈ।


ਮੌਸਮ ਵਿਭਾਗ ਵੱਲੋਂ ਪੰਜਾਬ ਵਿਚ 11 ਦਸੰਬਰ ਤੱਕ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਸੂਬੇ ਦੇ ਉੱਤਰੀ ਜ਼ਿਲ੍ਹੇ ਜ਼ਿਲ੍ਹੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਰੋਪੜ (ਰੂਪਨਗਰ), ਮੋਹਾਲੀ ਅਤੇ ਕਪੂਰਥਲਾ ਅਤੇ ਦੱਖਣੀ ਪੰਜਾਬ ਦੇ ਜ਼ਿਲ੍ਹੇ ਬਠਿੰਡਾ, ਮਨਸਾ, ਬਰਨਾਲਾ, ਫਰੀਦਕੋਟ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਸੰਗਰੂਰ ਅਤੇ ਮਲੇਰਕੋਟਲਾ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਵੀ ਘੱਟ ਰਹੇਗਾ। ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਦੇ ਨੇੜੇ ਰਹਿਣ ਦੇ ਆਸਾਰ ਹਨ।

ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਦੀ ਹਵਾ ਹੋਰ ਵੱਧ ਪ੍ਰਦੂਸ਼ਿਤ ਪਾਈ ਗਈ ਹੈ। ਸਵੇਰੇ 6 ਵਜੇ ਅੰਮ੍ਰਿਤਸਰ ਦਾ ਏਅਰ ਕੁਆਲਿਟੀ ਇੰਡੈਕਸ 85 ਦਰਜ ਕੀਤਾ ਗਿਆ, ਜਦਕਿ ਬਠਿੰਡਾ ਦਾ ਏਅਰ ਕੁਆਲਿਟੀ ਇੰਡੈਕਸ 76, ਜਲੰਧਰ ਦਾ ਏਅਰ ਕੁਆਲਿਟੀ ਇੰਡੈਕਸ 130, ਖੰਨਾ ਦਾ ਏਅਰ ਕੁਆਲਿਟੀ ਇੰਡੈਕਸ 151, ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ 144, ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ 271 ਅਤੇ ਪਟਿਆਲਾ ਦਾ ਏਅਰ ਕੁਆਲਿਟੀ ਇੰਡੈਕਸ 128 ਰਿਕਾਰਡ ਕੀਤਾ ਗਿਆ। ਉੱਧਰ ਚੰਡੀਗੜ੍ਹ ਵਿੱਚ ਸੈਕਟਰ-22 ਦਾ ਏਅਰ ਕੁਆਲਿਟੀ ਇੰਡੈਕਸ 214, ਸੈਕਟਰ-25 ਦਾ ਏਅਰ ਕੁਆਲਿਟੀ ਇੰਡੈਕਸ 184 ਅਤੇ ਸੈਕਟਰ-52 ਦਾ ਏਅਰ ਕੁਆਲਿਟੀ ਇੰਡੈਕਸ 172 ਦਰਜ ਕੀਤਾ ਗਿਆ ਹੈ।

Check Also

ਭਲਕੇ 2 ਦਸੰਬਰ ਨੂੰ ਸਕੂਲਾਂ ਵਿਚ ਛੁੱਟੀ

2025 ਦਾ ਆਖਰੀ ਮਹੀਨਾ, ਦਸੰਬਰ ਆ ਗਿਆ ਹੈ, ਅਤੇ ਜਿਵੇਂ-ਜਿਵੇਂ ਕੈਲੰਡਰ ਬਦਲਦਾ ਜਾਵੇਗਾ, ਬੱਚਿਆਂ ਦਾ …