Home / ਪੰਜਾਬੀ ਖਬਰਾਂ / Ghaggar ਦਰਿਆ ‘ਚ ਪਾਣੀ ਦਾ ਪੱਧਰ ਵਧਣ ਨਾਲ ਮਾਲਵਾ ਸਹਿਮਿਆ

Ghaggar ਦਰਿਆ ‘ਚ ਪਾਣੀ ਦਾ ਪੱਧਰ ਵਧਣ ਨਾਲ ਮਾਲਵਾ ਸਹਿਮਿਆ

ਹੜ੍ਹਾਂ ਵਿਚਾਲੇ ਸੁਲਤਾਨਪੁਰ ਲੋਧੀ ਤੋਂ ਬੇਹਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸੁਲਤਾਨਪੁਰ ਲੋਧੀ ਦਾ ਬਹੁਤਾ ਇਲਾਕਾ ਪਹਿਲਾਂ ਤੋਂ ਹੀ ਹੜ੍ਹਾਂ ਦੀ ਮਾਰ ਹੇਠ ਕੁਚਲਿਆ ਹੋਇਆ ਹੈ। ਇਸ ਵਿਚਾਲੇ ਸੁਲਤਾਨਪੁਰ ਲੋਧੀ ਦੇ ਪਿੰਡ ਖਿਜਰਪੁਰ ਦੇ ਅਡਵਾਂਸ ਬੰਨ੍ਹ ਨੂੰ ਲੱਗ ਰਹੇ ਖੋਰੇ ਕਾਰਨ ਕਿਸਾਨਾਂ ਦੇ ਮੱਥੇ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ਼ ਵਿਖਾਈ ਪੈ ਰਹੀਆਂ ਹਨ। ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਰਿਆ ਬਿਆਸ ਇਸ ਐਡਵਾਂਸ ਬੰਨ੍ਹ ਨੂੰ ਢਾਅ ਲਗਾਉਂਦਾ ਹੋਇਆ ਵਿਖਾਈ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਖਿਜਰਪੁਰ ਨੇੜੇ ਐਡਵਾਂਸ ਬੰਨ੍ਹ ਟੁੱਟਣ ਕਿਨਾਰੇ ਪੁੱਜ ਚੁੱਕਾ ਹੈ। ਕਿਸੇ ਵੀ ਵੇਲੇ ਇਹ ਬੰਨ੍ਹ ਟੁੱਟ ਸਕਦਾ ਹੈ। ਬਿਆਸ ਦਰਿਆ ਦੀ ਢਾਹ ਕਾਰਨ 5000 ਏਕੜ ਫ਼ਸਲ ਸਮੇਤ ਬਾਜਾ, ਅੰਮਿਤਪੁਰ ਪਿੰਡਾਂ ਆਦਿ ਅਤੇ ਸਰਕਾਰੀ ਸਕੂਲਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਹਾਲਾਂਕਿ ਪਿਛਲੇ 33 ਦਿਨਾਂ ਤੋਂ 15 ਪਿੰਡਾਂ ਦੇ ਲੋਕ ਬੰਨ੍ਹ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸਨ ਪਰ ਕਿਤੇ ਨਾ ਕਿਤੇ ਮੌਸਮ ਅਤੇ ਦਰਿਆ ਬਿਆਸ ਦੀ ਮਾਰ ਉਨਾਂ ਦੀ ਮਿਹਨਤ ਉੱਤੇ ਪਾਣੀ ਫੇਰਦੀ ਹੋਈ ਵਿਖਾਈ ਦੇ ਰਹੀ ਹੈ।

ਇਸੇ ਤਰ੍ਹਾਂ 8, 9 ਅਤੇ 10 ਤਾਰੀਖ਼ ਨੂੰ ਵੀ ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਇਸ ਮੀਂਹ ਕਾਰਨ ਇਲਾਕੇ ਦਾ ਤਾਪਮਾਨ ਘੱਟ ਸਕਦਾ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜ਼ਰੂਰੀ ਕੰਮ ਤੋਂ ਬਿਨਾਂ ਬਾਹਰ ਨਾ ਨਿਕਲਣ ਅਤੇ ਬਾਰਿਸ਼ ਦੇ ਦੌਰਾਨ ਸਾਵਧਾਨੀ ਵਰਤਣ।

ਇਥੇ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੀਂਹ ਕਾਰਨ ਕਈ ਥਾਵਾਂ ‘ਤੇ ਟ੍ਰੈਫਿਕ ਪ੍ਰਭਾਵਿਤ ਹੋ ਸਕਦਾ ਹੈ ਅਤੇ ਨੀਵੇਂ ਇਲਾਕਿਆਂ ਵਿਚ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਵੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ‘ਚ ਮੀਂਹ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ। ਖੇਤਾਂ ‘ਚ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਸੜਕਾਂ ਅਤੇ ਪੁਲ ਟੁੱਟ ਚੁੱਕੇ ਹਨ। ਕਈ ਗਰੀਬ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ।

Check Also

ਹੜ੍ਹ ਕਰਕੇ ਗ੍ਰੰਥੀ ਸਿੰਘ ਦੇ ਘਰ ਦਾ ਹੋਇਆ ਨੁਕਸਾਨ

ਪੰਜਾਬ ਇਕ ਮੈਦਾਨੀ ਇਲਾਕਾ ਹੈ ਜੋ ਆਪਣੀ ਉਪਜਾਊ ਜ਼ਮੀਨ ਅਤੇ ਖੁਸ਼ਹਾਲ ਖੇਤੀਬਾੜੀ ਲਈ ਜਾਣਿਆ ਜਾਂਦਾ …