ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਰਾਵੀ ਦਰਿਆ ਦਾ ਪਾਣੀ ਆਉਣ ਕਾਰਨ ਉੱਤੇ ਫਸੇ ਕਰੀਬ 100 ਲੋਕਾਂ ਨੂੰ ਬਚਾ ਲਿਆ ਗਿਆ ਹੈ।ਇਸ ਤੋਂ ਲਹਿੰਦੇ ਪੰਜਾਬ ਵਿੱਚ ਤਿੰਨ ਦਰਿਆਵਾਂ, ਚਨਾਬ, ਰਾਵੀ ਅਤੇ ਸਤਲੁਜ ਲਈ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਹੈ।
ਉਧ ਜੇਕਰ ਭਾਰਤ ਵਾਲੇ ਪਾਸੇ ਦੇ ਪੰਜਾਬ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਵਿਚਲੇ ਵਧੇ ਪਾਣੀ ਦੇ ਪੱਧਰ ਕਾਰਨ ਰਣਜੀਤ ਸਾਗਰ ਡੈਮ ਦੇ ਸਾਰੇ ਫਲੱਡ ਗੇਟ ਖੋਲ੍ਹ ਦਿੱਤੇ ਹਨ ਅਤੇ ਇਸ ਵਿਚਾਲੇ ਦੋ ਫਲੱਡ ਗੇਟ ਤੇਜ਼ ਵਹਾਅ ਕਾਰਨ ਰੁੜ ਗਏ ਹਨ।ਰਾਵੀ ਵਿੱਚ ਪਾਣੀ ਵਧਣ ਕਾਰਨ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ।
ਕਰਤਾਰਪੁਰ ਸਾਹਿਬ ਵਿੱਚ ਫਸੇ 100 ਲੋਕਾਂ ਨੂੰ ਬਚਾਇਆ ਗਿਆ,,,ਰਾਵੀ ਦਰਿਆ ਵਿੱਚ ਭਾਰੀ ਹੜ੍ਹ ਆਉਣ ਕਾਰਨ, ਪਾਣੀ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਦਾਖ਼ਲ ਹੋ ਗਿਆ ਹੈ।ਡਿਪਟੀ ਸੈਕਟਰੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਕਰਤਾਰਪੁਰ ਦੀਆਂ ਫ਼ੋਟੋਆਂ ਗੁਰਦੁਆਰੇ ਦੇ ਸਟਾਫ਼ ਵੱਲੋਂ ਭੇਜੀਆਂ ਗਈਆਂ ਸਨ।
ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਤਸਵੀਰਾਂ ਵਿੱਚ ਦਿਖਾਈ ਦੇਣ ਵਾਲਾ ਪਾਣੀ ਮੀਂਹ ਦਾ ਨਹੀਂ ਸਗੋਂ ਹੜ੍ਹ ਦਾ ਸੀ।
ਕਰਤਾਰਪੁਰ ਸਾਹਿਬਤਸਵੀਰ ਸਰੋਤ,PMU Kartarpurਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਕਰਤਾਰਪੁਰ ਪ੍ਰੋਜੈਕਟ ਦੇ ਡਿਪਟੀ ਸੈਕਟਰੀ ਦਾ ਕਹਿਣਾ ਹੈ ਕਿ ਗੁਰਦੁਆਰਾ ਕਰਤਾਰਪੁਰ ਵਿੱਚ ਪਾਣੀ ਦਾਖ਼ਲ ਹੋਣ ਕਾਰਨ 18 ਸਥਾਨਕ ਸ਼ਰਧਾਲੂਆਂ ਸਣੇ ਤਕਰੀਬਨ 100 ਲੋਕ ਫ਼ਸੇ ਹੋਏ ਹਨ ਜਿਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਹੈ।
ਕਰਤਾਰਪੁਰ ਪ੍ਰਸ਼ਾਸਨ ਦੇ ਅਨੁਸਾਰ, ਬਚਾਏ ਗਏ ਸਾਰੇ ਲੋਕਾਂ ਨੂੰ ਨੇੜਲੀ ਸੜਕ ‘ਤੇ ਪਹੁੰਚਾਇਆ ਗਿਆ ਹੈ ਅਤੇ ਹੁਣ ਇੱਥੋਂ ਹੈਲੀਕਾਪਟਰ ਰਾਹੀਂ ਨਾਰੋਵਾਲ ਸ਼ਹਿਰ ਪਹੁੰਚਾਇਆ ਜਾਵੇਗਾ, ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਇੱਕ ਕੇਂਦਰ ਸਥਾਪਤ ਕੀਤਾ ਗਿਆ ਹੈ।