Home / ਪੰਜਾਬੀ ਖਬਰਾਂ / ਗਰਮੀਆਂ ਦੀਆਂ ਛੁੱਟੀਆਂ !

ਗਰਮੀਆਂ ਦੀਆਂ ਛੁੱਟੀਆਂ !

ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਨੂਰਪੁਰਬੇਦੀ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵੱਲੋਂ 3 ਦਿਨ ਲਈ ਸਰਵਸੰਮਤੀ ਨਾਲ ਮਾਰਕੀਟ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧ ’ਚ ਸਥਾਨਕ ਮਹਾਵੀਰ ਮੰਦਰ ਵਿਖੇ ਆਯੋਜਿਤ ਹੋਈ ਬੈਠਕ ਦੌਰਾਨ ਵੱਖ-ਵੱਖ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਹਿੱਸਾ ਲਿਆ।

ਇਸ ਸਬੰਧੀ ਮੀਟਿੰਗ ’ਚ ਲਏ ਗਏ ਫ਼ੈਸਲੇ ਦੀ ਜਾਣਕਾਰੀ ਦਿੰਦੇ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਗੌਰਵ ਕਾਲੜਾ ਅਤੇ ਰਿੰਕੂ ਚੱਢਾ ਨੇ ਸਾਂਝੇ ਰੂਪ ’ਚ ਦੁਕਾਨਦਾਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਦੌਰਾਨ ਬਜਾਜੀ, ਰੇਡੀਮੇਡ, ਬੂਟ ਹਾਊਸ, ਸੁਨਿਆਰੇ, ਬਰਤਨ ਸਟੋਰ, ਮਨਿਆਰੀ, ਮੋਬਾਇਲ ਰਿਪੇਅਰ, ਬਿਜਲੀ ਅਤੇ ਇਲਕੈਟ੍ਰੋਨਿਕਸ ਆਦਿ ਕਾਰੋਬਾਰ ਨਾਲ ਸਬੰਧਤ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਉਕਤ ਦੁਕਾਨਾਂ 29, 30 ਜੂਨ ਅਤੇ 1 ਜੁਲਾਈ ਨੂੰ 3 ਦਿਨ ਲਈ ਬੰਦ ਰੱਖੀਆਂ ਜਾਣਗੀਆਂ।

ਇਸ ਬੈਠਕ ’ਚ ਗੌਰਵ ਕਾਲੜਾ, ਰਿੰਕੂ ਚੱਢਾ, ਸ਼ਿਵ ਕੁਮਾਰ ਕੁੰਦਰਾ, ਪ੍ਰਮੋਦ ਵਰਮਾ, ਰਿੰਕੂ ਸੈਣੀ, ਰਾਮ ਬੂਟ ਹਾਊਸ, ਸੰਜੀਵ ਲੋਟੀਆ, ਦਵਿੰਦਰ ਸਿੰਘ, ਇੰਦਰਪ੍ਰੀਤ, ਗਿੰਨੀ ਦੁਪੱਟਾ ਸੈਂਟਰ, ਕਾਕਾ ਬਿਜਲੀ ਵਾਲਾ, ਕਾਕੂ ਸਚਦੇਵਾ, ਹਨੀ, ਅਮਨ ਸੈਣੀ, ਸਤੀਸ਼ ਕੁਮਾਰ, ਸੰਜੇ ਵਰਮਾ, ਅਮਿਤ ਗੁਲਾਟੀ, ਅਸ਼ੋਕ ਬਹਿਕੀ, ਰਮਨ ਰੈਡੀਮੇਡ, ਕਾਕੂ ਸਚਦੇਵੀ, ਸ਼ੌਰਵ ਕਾਲੜਾ, ਗੌਰਵ ਸ਼ਰਮਾ, ਮਨਜੀਤ ਟਾਈਮ ਸੈਂਟਰ ਅਤੇ ਦਿਆਲ ਮੋਬਾਈਲ ਰਿਪੇਅਰ ਸਹਿਤ ਹੋਰ ਦੁਕਾਨਦਾਰ ਤੇ ਕਾਰੋਬਾਰੀ ਹਾਜ਼ਰ ਸਨ।

Check Also

ਰਾਜਵੀਰ ਜਵੰਦਾ ਦੀ ਪਤਨੀ ਨੂੰ 2-3 ਦਿਨਾਂ ‘ਚ ਦਿੱਤੀ ਜਾਵੇਗੀ ਸਰਕਾਰੀ ਨੌਕਰੀ

ਰਾਜਵੀਰ ਜਵੰਦਾ ਦੀ ਪਤਨੀ ਨੂੰ 2-3 ਦਿਨਾਂ ‘ਚ ਦਿੱਤੀ ਜਾਵੇਗੀ ਸਰਕਾਰੀ ਨੌਕਰੀ’ 8 ਅਕਤੂਬਰ ਦੀ …