ਪੰਜਾਬ ਵਿਚ ਪਹਿਲਾਂ ਹੀ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਕੰਬਣੀ ਛੇੜੀ ਹੋਈ ਹੈ। ਇਸ ਵਿਚਾਲੇ ਮੌਸਮ ਵਿਭਾਗ ਵੱਲੋਂ ਸੂਬੇ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਨਾਲ ਸੂਬੇ ਵਿਚ ਠੰਡ ਹੋਰ ਵੱਧ ਸਕਦੀ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਵਿਚ ਛੁੱਟੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਪਹਿਲਾਂ ਹੀ ਇਕ ਹਫ਼ਤਾ ਵਧਾਈਆਂ ਜਾ ਚੁੱਕੀਆਂ ਹਨ।
ਇਕ ਵਾਰ ਫਿਰ ਤੋਂ ਠੰਡ ਨੇ ਜ਼ੋਰ ਫੜ੍ਹ ਲਿਆ ਹੈ। ਸੋਮਵਾਰ ਨੂੰ ਵੀ ਲੋਕਾਂ ਨੂੰ ਥੋੜ੍ਹਾ ਸਮਾਂ ਸੂਰਜ ਦੇਵਤਾ ਦੇ ਦਰਸ਼ਨ ਹੋਏ ਅਤੇ ਫਿਰ ਹਨ੍ਹੇਰਾ ਛਾਇਆ ਰਿਹਾ। ਸਾਰਾ ਦਿਨ ਲੋਕ ਕੰਬਦੇ ਦਿਖਾਈ ਦਿੱਤੇ। ਲੋਕਾਂ ਵਲੋਂ ਅੱਗ ਬਾਲ ਕੇ ਠੰਡ ਤੋਂ ਰਾਹਤ ਪਾਈ ਗਈ, ਭਾਵੇਂ ਕਿ ਸੋਮਵਾਰ ਨੂੰ ਧੁੰਦ ਘੱਟ ਰਹੀ ਪਰ ਲੋਕ ਠੰਡ ਵਿਚ ਕੰਬਦੇ ਦਿਖਾਈ ਦਿੱਤੇ।
ਬਜ਼ਾਰਾਂ ਵਿਚ ਵੀ ਰੌਣਕ ਘੱਟ ਰਹੀ ਅਤੇ ਲੋਕ ਆਪਣੇ ਘਰਾਂ ਅਤੇ ਦੁਕਾਨਾ ਵਿਚ ਹੀ ਅੱਗ ਸੇਕਦੇ ਦਿਖਾਈ ਦਿੱਤੇ। ਮੌਸਮ ਵਿਭਾਗ ਵਲੋਂ ਜਾਰੀ ਕੀਤੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਕੁੱਝ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਾਨਾ ਹੈ। ਠੰਡ ਕਾਰਨ ਲੋਕਾਂ ਵਲੋਂ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਜ਼ਰੂਰ ਕੀਤੀ ਗਈ। ਕਈ ਥਾਵਾਂ ‘ਤੇ ਸੰਸਥਾ ਵਲੋਂ ਅੱਗ ਬਾਲ ਕੇ ਬੇਸਹਾਰਾਂ ਲੋਕਾ ਨੂੰ ਠੰਡ ਤੋਂ ਬਚਾਇਆ ਗਿਆ।ਸੀਤ ਲਹਿਰ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਘੱਟੋ-ਘੱਟ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ। ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਵੀ ਇਲਾਕੇ ‘ਚ ਕੜਾਕੇ ਦੀ ਠੰਡ ਪਈ ਸੀ ਅਤੇ ਲੋਕ ਆਪਣੇ ਘਰਾਂ ਅਤੇ ਕਾਰੋਬਾਰੀ ਥਾਵਾਂ ’ਤੇ ਵੜੇ ਰਹੇ। ਬੱਦਲਵਾਈ ਕਾਰਨ ਕੁੱਝ ਸਮੇਂ ਲਈ ਮੱਧਮ ਧੁੱਪ ਹੀ ਦਿਖਾਈ ਦਿੱਤੀ, ਜਿਸ ਨਾਲ ਠੰਡ ਤੋਂ ਕੋਈ ਰਾਹਤ ਨਹੀਂ ਮਿਲੀ।
Check Also
ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ
ਤਿੱਬਤ ਅਤੇ ਨੇਪਾਲ ‘ਚ ਮੰਗਲਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦੋਹਾਂ ਦੇਸ਼ਾਂ …