Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਸੁਖਬੀਰ ‘ਤੇ ਹਮਲੇ ‘ਚ ਨਵਾਂ TWIST!

ਸੁਖਬੀਰ ‘ਤੇ ਹਮਲੇ ‘ਚ ਨਵਾਂ TWIST!

ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ‘ਤੇ ਅੱਜ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਲਾਗੇ ਗੋਲੀ ਚਲਾਈ ਗਈ। ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਾਰਾਇਣ ਸਿੰਘ ਚੌੜਾ ਵੱਜੋਂ ਹੋਈ। ਨਾਰਾਇਣ ਸਿੰਘ ਨੇ ਸੁਖਬੀਰ ਉੱਤੇ ਗੋਲੀ ਉਸ ਵੇਲੇ ਚਲਾਈ ਜਦੋਂ ਦਰਬਾਰ ਸਾਹਿਬ ਦੀ ਡਿਓੜੀ ਅੱਗੇ ਚੋਬਦਾਰ ਦੀ ਸੇਵਾ ਨਿਭਾ ਰਹੇ ਸਨ। ਹਮਲੇ ਵੇਲੇ ਸੁਖਬੀਰ ਬਾਦਲ ਸੇਵਾਦਾਰ ਦੀ ਵਰਦੀ ਪਾ ਕੇ ਹੱਥ ਵਿਚ ਬਰਛਾ ਫੜ ਤੇ ਗਲ ਵਿਚ ਤਨਖਾਹ ਸਬੰਧੀ ਤਖਤੀ ਪਾਈ ਆਪਣੀ ਵ੍ਹੀਲਚੇਅਰ ਉੱਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਕੋਲ ਸਿਵਲ ਵਰਦੀ ਦੇ ਵਿਚ ਮੁਲਾਜ਼ਮ ਵੀ ਮੌਜੂਦ ਸਨ।

ਮੁਲਾਜ਼ਮਾਂ ਦੀ ਮੁਸ਼ਤੈਦੀ ਨਾਲ ਹਮਲਾਵਰ ਨੂੰ ਸਮੇਂ ਉੱਤੇ ਰੋਕ ਲਿਆ ਗਿਆ। ਜਿਸ ਕਾਰਨ ਗੋਲੀ ਹਵਾ ਦੇ ਵਿਚ ਚੱਲੀ ਤੇ ਸੁਖਬੀਰ ਬਾਦਲ ਦਾ ਬਚਾਅ ਹੋ ਗਿਆ। ਇਸ ਤੋਂ ਇਲਾਵਾ ਦਿਨ ਭਰ ਪੰਜਾਬ ਵਿਚ ਅੱਜ ਇਸ ਹਮਲੇ ਸਬੰਧੀ ਅਨੇਕਾਂ ਖਬਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਜਿਥੇ ਇਸ ਘਟਨਾ ਨੂੰ ਲੈ ਕੇ ਕੁਝ ਖੁਲਾਸੇ ਕੀਤੇ ਨੇ ਉਥੇ ਹੀ ਪੰਜਾਬ ਪੁਲਸ ਵੱਲੋਂ ਵੀ ਇਸ ਮਾਮਲੇ ਨੂੰ ਨਵਾਂ ਐਂਗਲ ਦੇ ਦਿੱਤਾ ਗਿਆ ਹੈ। ਪੇਸ਼ ਹਨ ਇਸ ਮਾਮਲੇ ਨਾਲ ਜੁੜੀਆਂ ਅੱਜ ਦੀਆਂ ਸਿਲਸਿਲੇਵਾਰ ਮੁੱਖ ਖਬਰਾਂ।

ਸ੍ਰੀ ਦਰਬਾਰ ਸਾਹਿਬ ਬਾਹਰ ਸੇਵਾ ਦੌਰਾਨ ਸੁਖਬੀਰ ਬਾਦਲ ‘ਤੇ ਚੱਲੀ ਗੋਲ਼ੀ——-ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ‘ਤੇ ਫ਼ਾਇਰਿੰਗ ਹੋ ਗਈ ਹੈ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਤਹਿਤ ਦੂਜੇ ਦਿਨ ਦੀ ਸੇਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਬੈਠੇ ਹੋਏ ਸਨ। ਇਸ ਦੌਰਾਨ ਕਿਸੇ ਵੱਲੋਂ ਸੁਖਬੀਰ ਬਾਦਲ ‘ਤੇ ਗੋਲ਼ੀ ਚਲਾ ਦਿੱਤੀ ਗਈ ਹੈ। ਸੇਵਾਦਾਰਾਂ ਦੀ ਚੌਕਸੀ ਕਾਰਨ ਗੋਲ਼ੀ ਉਨ੍ਹਾਂ ਦੇ ਨਹੀਂ ਲੱਗੀ। ਮੌਕੇ ਤੋਂ ਹੀ ਗੋਲ਼ੀ ਚਲਾਉਣ ਵਾਲੇ ਨੂੰ ਕਾਬੂ ਕਰ ਲਿਆ ਗਿਆ।

Check Also

ਜਨਵਰੀ ‘ਚ 15 ਦਿਨ ਬੰਦ ਰਹਿਣਗੇ ਬੈਂਕ

ਹਰ ਸਾਲ 1 ਜਨਵਰੀ ਨੂੰ ਭਾਰਤ ਸਮੇਤ ਦੁਨੀਆ ਭਰ ‘ਚ ਕਈ ਥਾਵਾਂ ‘ਤੇ ਛੁੱਟੀ ਹੁੰਦੀ …