ਅਮਰੀਕਾ ਤੋਂ ਡਿਪੋਰਟ ਹੋਏ 30 ਪੰਜਾਬੀਆਂ ਦੇ ਨਾਮ ਆਏ ਸਾਹਮਣੇ,ਜਾਣੋ ਕਿਹੜੇ ਪਿੰਡ ਤੇ ਸ਼ਹਿਰ ਤੋਂ ਹਨ ਜ਼ਿਆਦਾ..ਕੀ ਪੰਜਾਬ ਆਉਣ ਤੇ ਵੀ ਉਨ੍ਹਾਂ ਤੇ ਕੇਸ ਚੱਲ ਸਕਦਾ। ਅੰਮ੍ਰਿਤਸਰ ਏਅਰਪੋਰਟ ਤੇ ਵੱਡੀ ਪੱਧਰ ਤੇ ਪੰਜਾਬ ਪੁਲਸ ਨੇ ਪਾਇਆ ਘੇਰਾ। ਗਲਤ ਤਰੀਕੇ ਨਾਲ ਗਏ ਪੰਜਾਬੀਆਂ ਦੀ ਹੋਵੇਗੀ ਜਾਂਚ।
ਆਓ ਜਾਣਦੇ ਹਾਂ ਪੂਰੀ ਖਬਰ ਆਖਰ ਕਿਉ ਟਰੰਪ ਨੇ ਰਾਸ਼ਟਰਪਤੀ ਬਣਦੇ ਹੀ ਪਹਿਲੀ ਕਾਰਵਾਈ ਪੰਜਾਬੀਆਂ ਤੇ ਕਿਉ ਕੀਤੀ ਕੀ ਇਹ ਮੋਦੀ ਸਰਕਾਰ ਦੀ ਚਾਲ ਤੇ ਨਹੀਂ।
ਦਰਅਸਲ ਸੱਤਾ ਵਿੱਚ ਆਉਣ ਤੋਂ ਬਾਅਦ, ਡੋਨਾਲਡ ਟਰੰਪ ਉਨ੍ਹਾਂ ਲੋਕਾਂ ਪ੍ਰਤੀ ਬਹੁਤ ਹਮਲਾਵਰ ਰਹੇ ਹਨ ਜੋ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਏ ਹਨ। ਪ੍ਰਵਾਸੀਆਂ ਨੂੰ ਆਮ ਨਾਗਰਿਕ ਜਹਾਜ਼ਾਂ ਵਿੱਚ ਨਹੀਂ ਸਗੋਂ ਫੌਜੀ ਜਹਾਜ਼ਾਂ ਵਿੱਚ ਉਨ੍ਹਾਂ ਨੂੰ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਅਮਰੀਕਾ ਨੇ ਆਪਣੇ ਫੌਜੀ ਜਹਾਜ਼ ਸੀ-17 ਰਾਹੀਂ 205 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਹੈ। ਇਹ ਲੋਕ ਟੈਕਸਾਸ, ਸੈਨ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ਵਿੱਚ ਰਹਿ ਰਹੇ ਸਨ। ਵੱਡਾ ਸਵਾਲ ਇਹ ਹੈ ਕਿ ਜੇਕਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਹੀ ਹੈ, ਤਾਂ ਟਰੰਪ ਸਿਵਲ ਜਹਾਜ਼ਾਂ ਦੀ ਬਜਾਏ ਫੌਜੀ ਜਹਾਜ਼ਾਂ ਦੀ ਵਰਤੋਂ ਕਿਉਂ ਕਰ ਰਹੇ ਹਨ? ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਲੋਕਾਂ ਨੂੰ ਫੌਜੀ ਜਹਾਜ਼ ਰਾਹੀਂ ਵਾਪਸ ਭੇਜਣਾ ਸਿਵਲ ਜਹਾਜ਼ ਨਾਲੋਂ ਪੰਜ ਗੁਣਾ ਮਹਿੰਗਾ ਹੈ।
ਵਾਪਸ ਭੇਜੇ ਜਾ ਰਹੇ 205 ਭਾਰਤੀਆਂ ਵਿਚੋਂ 104 ਦੀ ਲਿਸਟ ਸਾਹਮਣੇ ਆਈ ਹੈ। 104 ਵਿਚੋਂ 30 ਪੰਜਾਬ ਦੇ, 2 ਚੰਡੀਗੜ੍ਹ ਦੇ, 33 ਹਰਿਆਣਾ ਦੇ, 33 ਗੁਜਰਾਤ ਦੇ, 3 ਮਹਾਰਾਸ਼ਟਰ ਦੇ, 3 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 13 ਨਾਬਾਲਗ ਵੀ ਸ਼ਾਮਲ ਹਨ। ਵਾਪਸ ਭੇਜੇ ਜਾ ਰਹੇ ਪੰਜਾਬ ਦੇ 30 ਲੋਕਾਂ ਦੇ ਨਾਮ, ਪਿੰਡ ਅਤੇ ਸ਼ਹਿਰ ਸਾਹਮਣੇ ਆਏ ਹਨ। ਲਿਸਟ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ 30 ਲੋਕ ਅਮਰੀਕਾ ਤੋਂ ਡਿਪੋਰਟ ਹੋਏ ਹਨ, ਉਹ ਕਿਹੜੇ ਪਿੰਡ, ਸ਼ਹਿਰ ਅਤੇ ਜ਼ਿਲ੍ਹੇ ਨਾਲ ਸਬੰਧਤ ਹਨ।
ਸੱਤਾ ਵਿੱਚ ਆਉਣ ਤੋਂ ਬਾਅਦ, ਟਰੰਪ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਉਸਨੇ ਆਪਣੇ ਗੁਆਂਢੀਆਂ ਕੈਨੇਡਾ ਅਤੇ ਮੈਕਸੀਕੋ ਦੋਵਾਂ ‘ਤੇ ਭਾਰੀ ਟੈਰਿਫ ਲਗਾਉਣ ਦੀ ਗੱਲ ਵੀ ਕੀਤੀ।