RCB ਦੀ ਜਿੱਤ ਦੇ ਜਸ਼ਨ ਮਾਤਮ ’ਚ ਬਦਲੇ, ਬੰਗਲੂਰੂ ਦੇ Chinnaswamy stadium ਦੇ ਬਾਹਰ ਭਗਦੜ ’ਚ 11 ਹਲਾਕ, 33 ਜ਼ਖ਼ਮੀ। ਮੁੱਖ ਮੰਤਰੀ Siddaramaiah ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ। ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ। ਪ੍ਰਧਾਨ ਮੰਤਰੀ Narendra Modi ਨੇ ਵੀ ਦੁ਼ਖ ਜਤਾਇਆ।
ਆਰਸੀਬੀ ਟੀਮ ਨੇ ਆਈਪੀਐਲ 2025 ਜਿੱਤ ਲਿਆ ਅਤੇ ਇਸ ਤੋਂ ਬਾਅਦ ਪੂਰੀ ਟੀਮ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਸੀ। ਹਾਲਾਂਕਿ, ਇਸ ਸਨਮਾਨ ਦੌਰਾਨ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਹੋਵੇਗੀ।ਦਰਅਸਲ, ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਭਗਦੜ ਮਚੀ ਅਤੇ ਇਸ ਵਿੱਚ 11 ਲੋਕਾਂ ਦੀ ਮੌ ਤ ਹੋ ਗਈ ਹੈ। ਇਸ ਭਗਦੜ ਵਿੱਚ 20 ਲੋਕ ਜ਼ਖਮੀ ਵੀ ਹੋਏ ਹਨ। ਰਿਪੋਰਟਾਂ ਅਨੁਸਾਰ, 10 ਲੋਕਾਂ ਦੀ ਹਾਲਤ ਗੰਭੀਰ ਹੈ।
ਭਗਦੜ ਵਿੱਚ ਮਰਨ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਹਨ।ਦੱਸ ਦਈਏ ਕਿ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਆਖਰਕਾਰ ਆਪਣੀ 18ਵੀਂ ਕੋਸ਼ਿਸ਼ ਵਿੱਚ ਪਹਿਲਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਖਿਤਾਬ ਜਿੱਤ ਲਿਆ। ਪਰ ਅਚਾਨਕ ਇਹ ਖੁਸ਼ੀ ਸੋਗ ਵਿੱਚ ਬਦਲ ਗਈ ਜਦੋਂ ਭਗਦੜ ਕਾਰਨ 11 ਤੋਂ ਵੱਧ ਲੋਕਾਂ ਦੀ ਮੌ ਤ ਹੋ ਗਈ। ਜਾਣਕਾਰੀ ਅਨੁਸਾਰ, ਭੀੜ ਵਿੱਚ ਫਸਣ ਕਾਰਨ ਕਈ ਪ੍ਰਸ਼ੰਸਕਾਂ ਦੀ ਜਾਨ ਚਲੀ ਗਈ।
ਰਿਪੋਰਟਾਂ ਅਨੁਸਾਰ, ਆਰਸੀਬੀ ਦੀ ਜਿੱਤ ਪਰੇਡ ਵਿੱਚ ਵੱਡੀ ਗਿਣਤੀ ਵਿੱਚ ਲੋਕ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮੌਜੂਦ ਸਨ। ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ ਅਤੇ ਇਸ ਤੋਂ ਬਾਅਦ ਭਗਦੜ ਮਚ ਗਈ। ਜਿੱਤ ਪਰੇਡ ਸ਼ਾਮ 5 ਵਜੇ ਸ਼ੁਰੂ ਹੋਣੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਖਿਡਾਰੀ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੂੰ ਮਿਲਣ ਲਈ ਵਿਧਾਨ ਸਭਾ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਖਿਡਾਰੀਆਂ ਦੀ ਟੀਮ ਬੱਸ ਚਿੰਨਾਸਵਾਮੀ ਸਟੇਡੀਅਮ ਜਾਣੀ ਸੀ। ਇੱਥੇ ਵੱਡੀ ਗੱਲ ਇਹ ਹੈ ਕਿ ਪੂਰੇ ਰੂਟ ‘ਤੇ ਹਜ਼ਾਰਾਂ ਲੋਕ ਸਨ, ਜਿਸ ਕਾਰਨ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ।