Home / ਵੀਡੀਓ / Arvind Kejriwal ਨੂੰ ਮਿਲੀ Bail

Arvind Kejriwal ਨੂੰ ਮਿਲੀ Bail

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ’ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੱਚਾਈ ਦੀ ਜਿੱਤ ਦੱਸਿਆ। ਇੰਗਲੈਂਡ ਦੌਰੇ ’ਤੇ ਗਏ ਸੰਤ ਸੀਚੇਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਾਲ ਸਬੰਧਤ ਖ਼ਬਰਾਂ ਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ। ਅੱਜ ਜਿਉਂ ਹੀ ਕੇਜਰੀਵਾਲ ਦੀ ਜ਼ਮਾਨਤ ਬਾਰੇ ਖ਼ਬਰ ਆਈ ਤਾਂ ਉਨ੍ਹਾਂ ਨੇ ਆਪਣੀ ਪਹਿਲੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਕਾਨੂੰਨ ਵਿਚ ਲੋਕਾਂ ਦਾ ਭਰੋਸਾ ਪੈਦਾ ਹੋਇਆ ਹੈ

ਜੋ ਲੋਕਤੰਤਰ ਪ੍ਰਣਾਲੀ ਵਿਚ ਬੇਹੱਦ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣੀ ਇਨਸਾਫ਼ ਦੀ ਜਿੱਤ ਹੈ। ਇਸ ਫ਼ੈਸਲੇ ਨਾਲ ਲੋਕਾਂ ਦਾ ਕਾਨੂੰਨ ਵਿਚ ਭਰੋਸਾ ਪੈਦਾ ਹੋਇਆ ਹੈ। ਸੰਤ ਸੀਚੇਵਾਲ ਨੇ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਸਮੁੱਚੇ ਪਰਿਵਾਰ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਵਰਕਰਾਂ ਨੇ ਪੂਰੀ ਦ੍ਰਿੜਤਾ ਨਾਲ ਕਾਨੂੰਨੀ ਤੇ ਸਿਆਸੀ ਲੜਾਈ ਲੜੀ ਤੇ ਆਖ਼ਰਕਾਰ ਸੱਚਾਈ ਦੀ ਜਿੱਤ ਹੋਈ।

ਕੇਜਰੀਵਾਲ ਨੇ ਕਿਹਾ, ”ਉਨ੍ਹਾਂ (ਭਾਜਪਾ ਵਾਲਿਆਂ) ਨੇ ਮੈਨੂੰ ਜੇਲ ‘ਚ ਡੱਕ ਦਿੱਤਾ, ਉਨ੍ਹਾਂ ਨੇ ਸੋਚਿਆ ਕਿ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਡੱਕਣ ਨਾਲ ਉਨ੍ਹਾਂ ਦਾ ਮਨੋਬਲ ਟੁੱਟ ਜਾਵੇਗਾ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਜੇਲ ਤੋਂ ਬਾਹਰ ਆ ਗਿਆ ਹਾਂ, ਮੇਰਾ ਮਨੋਬਲ 100 ਗੁਣਾ ਵੱਧ ਗਿਆ ਹੈ।”

ਦਰਅਸਲ, ਸਵੇਰੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਸੀਬੀਆਈ ਕੇਸ ਵਿੱਚ ਕੁਝ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ‘ਆਪ’ ਆਗੂਆਂ ਤੇ ਵਰਕਰਾਂ ‘ਚ ਭਾਰੀ ਉਤਸ਼ਾਹ ਹੈ। ਪਾਰਟੀ ਨੇ ਇਸ ਨੂੰ ਸੱਚ ਦੀ ਤਾਕਤ ਦੀ ਜਿੱਤ ਕਿਹਾ ਹੈ।

“ਮੇਰੀ ਜ਼ਿੰਦਗੀ ਦੇਸ਼ ਨੂੰ ਸਮਰਪਿਤ ਹੈ, ਮੇਰੀ ਜ਼ਿੰਦਗੀ ਦਾ ਹਰ ਪਲ, ਖੂਨ ਦੀ ਹਰ ਬੂੰਦ ਦੇਸ਼ ਨੂੰ ਸਮਰਪਿਤ ਹੈ। ਮੈਂ ਜ਼ਿੰਦਗੀ ਵਿਚ ਬਹੁਤ ਸੰਘਰਸ਼ ਦੇਖੇ ਹਨ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ, ਪਰ ਪ੍ਰਮਾਤਮਾ ਨੇ ਹਰ ਕਦਮ ‘ਤੇ ਮੇਰਾ ਸਾਥ ਦਿੱਤਾ ਹੈ, ਕਿਉਂਕਿ ਮੈਂ ਸੱਚਾ ਅਤੇ ਇਮਾਨਦਾਰ ਸੀ।” – ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ, ਦਿੱਲੀ

Check Also

ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

ਜਬਰਜ਼ਨਾਹ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬੁੱਧਵਾਰ …