ਨਾਸਾ ਨੇ ਇੱਕ ਐਸਟੇਰਾਇਡ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਨਾਸਾ ਨੇ ਕਿਹਾ ਕਿ ਲਗਭਗ 720 ਫੁੱਟ ਉੱਚਾ ਇੱਕ ਵਿਸ਼ਾਲ ਗ੍ਰਹਿ, ਜੋ ਚਾਰ ਗਲੋਬਮਾਸਟਰ ਜਹਾਜ਼ਾਂ ਤੋਂ ਵੀ ਵੱਡਾ ਹੈ, ਉਹ ਤੇਜ਼ੀ ਨਾਲ ਧਰਤੀ ਵੱਲ ਵੱਧ ਰਿਹਾ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ, ਇਹ ਵਿਸ਼ਾਲ ਗ੍ਰਹਿ 15 ਸਤੰਬਰ 2024 ਨੂੰ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ।
ਐਸਟੇਰਾਇਡ ਦੀ ਰਫਤਾਰ 25,000 ਮੀਲ ਪ੍ਰਤੀ ਘੰਟਾ ਦੱਸੀ ਗਈ, ਜੋ ਕਿ ਕਾਫੀ ਡਰਾਉਣੀ ਹੈ। ਨਾਸਾ ਦੇ ਅਨੁਸਾਰ, ਇਹ ਗ੍ਰਹਿ 6,20,000 ਮੀਲ ਦੀ ਦੂਰੀ ਤੋਂ ਲੰਘੇਗਾ ਜੋ ਧਰਤੀ ਅਤੇ ਚੰਦਰਮਾ ਵਿਚਕਾਰ ਦੂਰੀ ਦਾ 2.6 ਗੁਣਾ ਹੈ। ਇਹ ਦੂਰੀ ਭਾਵੇਂ ਲੰਬੀ ਲੱਗ ਸਕਦੀ ਹੈ ਪਰ ਵਿਗਿਆਨੀ ਇਸ ਨੂੰ ਲੈ ਕੇ ਬਹੁਤ ਚਿੰਤਤ ਹਨ।
ਹਾਲਾਂਕਿ ਨਾਸਾ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਨੇ ਇਸ ਐਸਟੇਰਾਇਡ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਦੱਸੀ ਹੈ, ਪਰ ਇਸ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਹ ਸਭ ਤੋਂ ਪਹਿਲਾਂ ਨਾਸਾ ਦੇ ਨਿਅਰ-ਅਰਥ ਆਬਜੈਕਟ ਆਬਜ਼ਰਵੇਸ਼ਨ ਪ੍ਰੋਗਰਾਮ ਦੁਆਰਾ ਵੀ ਖੋਜਿਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦਾ ਟੀਚਾ ਧਰਤੀ ਦੇ ਨੇੜੇ ਆਉਣ ਵਾਲੇ ਐਸਟੇਰਾਇਡ ਜਾਂ ਹੋਰ ਵਸਤੂਆਂ ਦੀ ਪਛਾਣ ਕਰਨਾ ਹੈ।
ਐਸਟੇਰਾਇਡ ਦਾ ਆਕਾਰ 2 ਫੁੱਟਬਾਲ ਦੇ ਮੈਦਾਨ ਜਿੰਨਾ ਵੱਡਾ——–ਐਸਟੇਰਾਇਡ ਦਾ ਆਕਾਰ 720 ਫੁੱਟ ਦੱਸਿਆ ਗਿਆ ਸੀ, ਜੋ ਕਿ ਦੋ ਫੁੱਟਬਾਲ ਦੇ ਮੈਦਾਨਾਂ ਜਿੰਨਾ ਹੈ। ਇਸ ਦੇ ਰਾਹ ਵਿੱਚ ਇੱਕ ਮਾਮੂਲੀ ਰੁਕਾਵਟ ਵੀ ਵੱਡੇ ਖਤਰੇ ਵਿੱਚ ਬਦਲ ਸਕਦੀ ਹੈ। ਕੈਲੀਫੋਰਨੀਆ ਦੇ ਪਾਸਾਡੇਨਾ ਵਿੱਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰੇਟਰੀ ਵਿੱਚ ਐਸਟੇਰਾਇਡ ਦੀ ਹਰ ਗਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਐਡਵਾਂਸ ਰਡਾਰ ਅਤੇ ਆਪਟੀਕਲ ਟੈਲੀਸਕੋਪ ਦੀ ਮਦਦ ਨਾਲ ਵਿਗਿਆਨੀ ਹਰ ਜ਼ਰੂਰੀ ਜਾਣਕਾਰੀ ਇਕੱਠੀ ਕਰਨ ‘ਚ ਲੱਗੇ ਹੋਏ ਹਨ।
ਨਾਸਾ ਨੂੰ ਮਿਲ ਰਿਹਾ ਸਮਰਥਨ——ਨਾਸਾ ਦੀਆਂ ਹੋਰ ਏਜੰਸੀਆਂ ਵੀ 720 ਫੁੱਟ ਆਕਾਰ ਦੇ ਐਸਟੇਰਾਇਡ ਨੂੰ ਟ੍ਰੈਕ ਕਰਨ ਵਿੱਚ ਮਦਦ ਕਰ ਰਹੀਆਂ ਹਨ। ਯੂਰਪੀਅਨ ਸਪੇਸ ਏਜੰਸੀ (ESA) ਅਤੇ ਦੁਨੀਆ ਭਰ ਦੀਆਂ ਕਈ ਯੂਨੀਵਰਸਿਟੀਆਂ ਦੇ ਖੋਜਕਰਤਾ ਨਾਸਾ ਨਾਲ ਸਹਿਯੋਗ ਕਰ ਰਹੇ ਹਨ। ਨਾਸਾ ਆਪਣੀ ਵੈੱਬਸਾਈਟ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਇਸ ਵਿਸ਼ਾਲ ਗ੍ਰਹਿ ਨਾਲ ਜੁੜੀ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.