Home / ਸਿੱਖੀ ਖਬਰਾਂ / ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੁਰਦਾ ਖਾਣ ਨੂੰ ਕਿਉਂ ਕਿਹਾ

ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੁਰਦਾ ਖਾਣ ਨੂੰ ਕਿਉਂ ਕਿਹਾ

ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਵੱਲ ਵੇਖ ਕੇ ਹੱਸ ਪਏ ਅਤੇ ਫੁਰਮਾਨ ਕੀਤਾ “ਸੁਲੱਖਣੀ! ਇਨ੍ਹਾਂ ਦੇ ਸਿਰ ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨਿਆ ਦਾ ਛਤਰ ਹੈ , ਇਹ ਚਿੱਕੜ ਨਹੀਂ ਕੇਸਰ ਦੇ ਛਿੱਟੇ ਹਨ । ਪਰਮਾਤਮਾ ਨੇ ਆਪ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ ।” ਭਾਈ ਲਹਿਣਾ ਜੀ ਨੇ ਇਸ ਹੁਕਮ ਨੂੰ ਪ੍ਰਵਾਨ ਕੀਤਾ। ਬਸ ਫਿਰ ਕੀ ਸੀ ਉਹ ਗੁਰੂ ਨਾਨਕ ਸਹਿਬ ਨਾਲ ਸੇਵਾ ਕਰਨ ਵਿਚ ਜੁਟ ਪਏ ਓਹ ਹਰ ਕੰਮ ਬੜੀ ਸ਼ਰਧਾ ਤੇ ਪਿਆਰ ਨਾਲ ਕਰਦੇ ਤੇ ਹਮੇਸ਼ਾਂ ਅਗਲੇ ਹੁਕਮ ਲਈ ਤਿਆਰ ਬਰ ਤਿਆਰ ਰਹਿੰਦੇ


ਉਨ੍ਹਾ ਨੇ ਤਕਰੀਬਨ 7 ਵਰੇ (1532 – 1539 ) ਗੁਰੂ ਸਾਹਿਬ ਦੀ ਬੜੇ ਪ੍ਰੇਮ ਤੇ ਸਿਦਕ ਨਾਲ ਅਨਥਕ ਸੇਵਾ ਕੀਤੀ ਤੇ ਕਰੜੀ ਘਾਲ ਕਮਾਈ 1 ਸਾਰਾ ਦਿਨ ਸੰਗਤਾਂ ਦੀ ਸੇਵਾ , ਖੇਤੀ ਬਾੜੀ ਦਾ ਕੰਮ ਕਰਦੇ ,ਤੇ ਗੁਰੂ ਸਾਹਿਬ ਦੇ ਹਰ ਅਗਲੇ ਹੁਕਮ ਦੀ ਬਿਨਾ ਕਿਸੇ ਕਿੰਤੂ ਪਰੰਤੂ ਤੋਂ , ਤਿਆਰ -ਬਰ ਤਿਆਰ ਰਹਿੰਦੇ1 ਦਿਨ ਰਾਤ ਤੰਨ -ਮਨ , ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰਦੇ ਕਰਦੇ ਗੁਰੂ ਵਿਚ ਅਭੇਦ ਹੋ ਗਏ ਤੇ ਗੁਰੂ ਦਾ ਹੀ ਅੰਗ ਬਣ ਗਏ1
ਉਨ੍ਹਾ ਨੇ 7 ਵਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਾਬੂ ਪਾਕੇ , ਸੇਵਾ, ਸਿਮਰਨ ,ਤਿਆਗ ,ਧੀਰਜ ਤੇ ਜਿਮੇਦਾਰੀ ਸੰਭਾਲਣ ਦੇ ਸਾਰੇ ਸਬੂਤ ਦਿਤੇ ਹਾਲਾਂਕਿ ਗੁਰੂ ਸਾਹਿਬ ਦੇ ਆਪਣੇ ਪੁਤਰ ਓਹਨਾਂ ਕੰਮਾ ਨੂੰ ਛੋਟਾ ਜਾਂ ਬੇਮਾਇਨੇ ਕਹਿ ਕੇ ਨਾਂਹ ਕਰ ਦਿੰਦੇ ਸਨ 1 ਇਸ ਦੋਰਾਨ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੀ ਪ੍ਰਤਿਭਾ ਤੇ ਉਨਾ ਦੇ ਅੰਦਰ ਜਗਦੀ ਜੋਤ ਨੂੰ ਪਹਿਚਾਨਿਆ 1, ਸਹਿਜ ਸੁਭਾ ਉਨਾ ਦੀਆ ਪ੍ਰੀਖਿਆਵਾਂ ਵੀ ਲਈਆਂ ਜਿਨਾ ਚੋਂ ਓਹ ਸੋ-ਫੀ-ਸਦੀ ਪਾਸ ਹੋਏ , ਜਿਸ ਨਾਲ ਕਈ ਸਾਖੀਆਂ ਵੀ ਜੁੜੀਆਂ ਹੋਈਆਂ ਹਨ ਜਿਵੇਂ ਖਾਹ ਦੀ ਪੰਡ ਚੁਕਣੀ , ਚਿਕੜ ਵਿਚੋਂ ਕਟੋਰਾ ਕਢਣਾ ,ਮੋਈ ਹੋਈ ਚੂਹੀ ਧਰਮਸਾਲ ਤੋਂ ਬਾਹਰ ਸੁਟਣੀ . ਸਰਦੀ ਦੇ ਮੋਸਮ ਵਿਚ ਅਧੀ ਰਾਤੀਂ ਕਈ ਕਈ ਵਾਰ ਕੰਧ ਬਣਾਣੀ ਜਿਸ ਨੂੰ ਠੀਕ ਨਹੀਂ ਬਣੀ ਕਹਿਕੇ ,ਗੁਰੂ ਨਾਨਕ ਸਾਹਿਬ ਢੁਆ ਦਿੰਦੇ ਸਨ , ਤੇ ਮੁਰਦਾ ਖਾਣਾ ਆਦਿ

ਗੁਰਗਦੀ——–ਇਕ ਦਿਨ ਗੁਰੂ ਨਾਨਕ ਸਾਹਿਬ ਨੇ ਭਾਈ ਬੁਢਾ ਕੋਲੋਂ ਗੁਰਗਦੀ ਦੀ ਰਸਮ ਅਦਾ ਕਰਵਾਕੇ , ਗੁਰਗਦੀ ਭਾਈ ਲਹਿਣੇ ਨੂੰ ਸੋਂਪ ਦਿਤੀ 1 ਉਨਾਂ ਨੂੰ ਆਪਣੇ ਅੰਗ ਲਗਾਕੇ ਨਾਮ ਅੰਗਦ ਰਖ ਦਿਤਾ 1 ਪੋਥੀਆਂ ਦੇ ਰੂਪ ਵਿਚ ਬਾਣੀ ਦੇ ਖਜਾਨੇ ਦੀ ਜ਼ਿਮੇਦਾਰੀ ਗੁਰੂ ਅੰਗਦ ਦੇਵ ਜੀ ਨੂੰ ਸੋਂਪ ਦਿਤੀ 1 ਸਾਰੀਆਂ ਸੰਗਤਾ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਮਥਾ ਟੇਕਿਆ ਪਰ ਪੁਤਰਾਂ ਨੇ ਹੁਕਮ ਦੀ ਪਾਲਣਾ ਨਹੀਂ ਕੀਤੀ1 ਉਹਨਾਂ ਨੇ ਮਥਾ ਟੇਕਣ ਦੀ ਬਜਾਏ ਪਿਠ ਕਰ ਲਈ


ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਜਾਕੇ ਪ੍ਰਚਾਰ ਆਰੰਭ ਕਰਨ ਦਾ ਹੁਕਮ ਦਿਤਾ1 ਕੁਝ ਚਿਰ ਪਿਛੋਂ ਉਨਾਂ ਨੂੰ ਮਿਲਣ ਲਈ ਗਏ ਤੇ ਨਾਲ ਹੀ ਲੈ ਆਏ , ਸ਼ਾਇਦ ਓਹ ਜਾਣ ਚੁਕੇ ਸਨ ਕੀ ਉਨਾਂ ਦਾ ਵਕਤ ਨੇੜੇ ਆ ਗਿਆ ਹੈ 1 ਗੁਰੂ ਅੰਗਦ ਦੇਵ ਜੀ ਸ਼ੂਰੂ ਤੋਂ ਹੀ ਮਿਠਾ ਬੋਲਣ ਦੇ ਨਾਲ ਨਾਲ ਹਲੀਮੀ ਸਿਆਣਪ ਤੇ ਖੁਲ ਦਿਲੀ ਦੇ ਭੰਡਾਰ ਸਨ 1 ਉਨਾ ਨੇ ਸੋਚਿਆ ਕੀ ਕਰਤਾਰ ਪੁਰ ਰਹਿਣ ਨਾਲ ਗੁਰੂ ਸਾਹਿਬ ਦੇ ਪੁਤਰਾਂ ਨਾਲ ਤੇ ਈਰਖੀਆਂ ਨਾਲ ਕੋਈ ਬਖੇੜਾ ਖੜਾ ਹੋ ਸਕਦਾ ਹੈ , ਨਾਲੇ ਗੁਰੂ ਸਾਹਿਬ ਦਾ ਹੁਕਮ ਵੀ ਸੀ ਕੀ ਖਡੂਰ ਸਾਹਿਬ ਜਾਕੇ ਪ੍ਰਚਾਰ ਕਰਨਾ ਹੈ , ਓਹ ਖਡੂਰ ਸਾਹਿਬ ਦੇ ਲਾਗੇ ਪਿੰਡ ਸੰਘਰ ਜਿਥੇ ਉਨਾਂ ਦੀ ਭੂਆ ਰਹਿੰਦੀ ਸੀ , ਮਾਤਾ ਵੀਰਾਈ ਦੇ ਘਰ ਜਾ ਠਹਿਰੇ ਤੇ ਇਕਾਂਤ ਵਿਚ ਸਿਮਰਨ ਕਰਨ ਲਗੇ 1 ਗੁਰੂ ਨਾਨਕ ਦੇਵ ਜੀ ਤੋ ਬਿਨਾ ਕੁਝ ਮਹੀਨੇ ਵੈਰਾਗ ਵਿਚ ਲੰਘੇ 1 ਵਿਛੋੜੇ ਦੀ ਕਸਕ ਅਤਿ ਤਿਖੀ ਸੀ 1 ਇਕ ਭੋਰਾ ਨਾ ਵਿਛੜਨ ਵਾਲਾ ਸੇਵਕ ਵੈਰਾਗ ਵਿਚ ਬਿਹਬਲ ਹੋ ਉਠਿਆ 1

ਜਿਸੁ ਪਿਆਰੇ ਸਿਓ ਨੇਹੁ ਤਿਸੁ ਆਗੈ ਮਰਿ ਚਲੀਐ

ਧ੍ਰਿਗ ਜੀਵਣੁ ਸੰਸਾਰੁ ਤਾ ਕੈ ਪਾਛੇ ਜੀਵਣਾ (ਅੰਗ ੮੩)

ਕਈ ਮਹੀਨੇ ਗੁਰੂ ਅੰਗਦ ਦੇਵ ਜੀ ਆਪਣੇ ਪ੍ਰੀਤਮ, ਗੁਰੂ ਨਾਨਕ ਸਾਹਿਬ ਦੇ ਵਿਛੋੜੇ ਵਿਚ ਇਕਾਂਤ ਵਾਸ ਵਿਚ ਰਹੇ ਅਖੀਰ ਸੰਗਤਾਂ ਨੇ ਉਨ੍ਹਾ ਭਾਲ ਲਿਆ ਤੇ ਆਤਮਿਕ ਅਗਵਾਈ ਲਈ ਬੇਨਤੀ ਕੀਤੀ 1 ਮੁੜ ਬਾਬਾ ਬੁਢਾ ਸਾਹਿਬ ਤੇ ਸੰਗਤਾਂ ਦੀ ਬੇਨਤੀ ਸਵੀਕਾਰ ਕਰਦੇ ਖੁਲੇ ਦਰਸ਼ਨ ਦੀਦਾਰੇ ਦੇਣੇ ਸ਼ੁਰੂ ਕਰ ਦਿਤੇ 1
ਜੋ ਸਿਰੁ ਸਾਈੰ ਨਾ ਨਿਵੈ ਸੋ ਸਿਰੁ ਦੀਜੈ ਡਾਰਿ
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰਿ

Check Also

ਮਾਰਚ ਤੇ ਅਪ੍ਰੈਲ ਮਹੀਨੇ ਚ ਇਸ ਮਹਾਂਮਾਰੀ ਤੋਂ ਬਚਕੇ ਰਹਿਣ

ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ; ਉਹ ਵਿਭ-ਚਾਰਨ ਛੁੱਟੜ …