Home / ਵੀਡੀਓ / ਖਡੂਰ ਸਾਹਿਬ ‘ਚ ਹੈ ਕੀ ਮਾਹੌਲ ?

ਖਡੂਰ ਸਾਹਿਬ ‘ਚ ਹੈ ਕੀ ਮਾਹੌਲ ?

ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਖਡੂਰ ਸਾਹਿਬ, ਫ਼ਰੀਦਕੋਟ ਅਤੇ ਸੰਗਰੂਰ ਦੇ ਉੱਭਰੇ ਸਮੀਕਰਨਾਂ ਨੇ ਸੂਬੇ ਦੀ ਰਾਜਨੀਤੀ ਨੂੰ ਉਲਝਾ ਦਿੱਤਾ ਹੈ।ਇੰਨ੍ਹਾਂ ਤਿੰਨਾਂ ਹੀ ਸੀਟਾਂ ਉੱਤੇ ਸ਼ੁਰੂ ਵਿੱਚ ਰਾਜਨੀਤਿਕ ਪਾਰਟੀਆਂ ਵਿਚਾਲੇ ਮੁਕਾਬਲਾ ਜਿੰਨਾ ਸੌਖਾ ਲੱਗ ਰਿਹਾ ਸੀ, ਚੋਣ ਪ੍ਰਚਾਰ ਦੇ ਅੰਤਿਮ ਪਲਾਂ ਵਿੱਚ ਉਹ ਉੰਨਾ ਹੀ ਪੇਚੀਦਾ ਹੁੰਦਾ ਜਾ ਰਿਹਾ ਹੈ। ਜਾਣਕਾਰ ਇਸ ਨੂੰ “ਜਜ਼ਬਾਤੀ ਵੋਟ” ਦੀ “ਜਥੇਬੰਦਕ ਵੋਟ” ਖ਼ਿਲਾਫ਼ ਲੜਾਈ ਵਜੋਂ ਦੇਖ ਰਹੇ ਹਨ।

ਖਡੂਰ ਸਾਹਿਬ ਤੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਆਜ਼ਾਦ ਤੌਰ ਉੱਤੇ ਚੋਣ ਮੈਦਾਨ ਵਿੱਚ ਹਨ। ਅਮ੍ਰਿਤਪਾਲ ਸਿੰਘ ਖ਼ਾਲਿਸਤਾਨ ਹਮਾਇਤੀ ਹਨ ਅਤੇ ਐੱਨਐੱਸਏ ਤਹਿਤ ਸਾਲ ਭਰ ਤੋਂ ਡਿਬਰੂਗੜ੍ਹ ਜੇਲ੍ਹ, ਅਸਾਮ ਵਿੱਚ ਬੰਦ ਹਨ।ਫ਼ਰੀਦਕੋਟ ਲੋਕ ਸਭਾ ਹਲਕਾ (ਰਾਖਵੇਂ) ਤੋਂ ਸਰਬਜੀਤ ਸਿੰਘ ਖ਼ਾਲਸਾ ਵੀ ਆਜ਼ਾਦ ਲੜ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਵਿਚ ਸ਼ਾਮਲ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਦੀ ਮੌਜੂਦਗੀ ਨੇ ਇਸ ਸੀਟ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ।

ਸੰਗਰੂਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸ੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਹਨ।ਜਾਣਕਾਰ ਇਨ੍ਹਾਂ ਤਿੰਨਾਂ ਹੀ ਆਗੂਆਂ ਨੂੰ ਗਰਮ ਖ਼ਿਆਲੀ ਵਿਚਾਰਧਾਰਾ ਦੇ ਹਾਮੀ ਮੰਨਦੇ ਹਨ ਅਤੇ ਉਨ੍ਹਾਂ ਮੁਤਾਬਕ ਫਿਲਹਾਲ ਖਾਲਿਸਤਾਨ ਪੱਖੀਆਂ ਦਾ ਹੁੰਗਰਾ ਇਨ੍ਹਾਂ ਨੂੰ ਮਿਲਦਾ ਦਿਸ ਰਿਹਾ ਹੈ।
ਇਹਨਾਂ ਤਿੰਨਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਵੱਲੋਂ ਇਨ੍ਹਾਂ ਚੋਣਾਂ ਵਿੱਚ ਕੁਲ 11 ਪਾਰਟੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ।

Check Also

ਗਿਆਨੀ ਹਰਪ੍ਰੀਤ ਸਿੰਘ ਨੇ ਛੱਡਿਆ ਜਥੇਦਾਰ ਦਾ ਅਹੁਦਾ

ਤਖਤ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। …