Home / ਵੀਡੀਓ / ਐਗਜ਼ਿਟ ਪੋਲ ‘ਚ ਦਿਖਾਈ ਦਿੱਤਾ ‘ਮੋਦੀ ਦਾ ਜਾਦੂ

ਐਗਜ਼ਿਟ ਪੋਲ ‘ਚ ਦਿਖਾਈ ਦਿੱਤਾ ‘ਮੋਦੀ ਦਾ ਜਾਦੂ

ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ ਵਿੱਚ ਐਨਡੀਏ ਨੂੰ 353-383 ਸੀਟਾਂ, ਇੰਡੀਆ ਅਲਾਇੰਸ ਨੂੰ 152-182 ਸੀਟਾਂ ਅਤੇ ਹੋਰਨਾਂ ਨੂੰ 4-12 ਸੀਟਾਂ ਮਿਲਣ ਦੀ ਸੰਭਾਵਨਾ ਹੈ।ਏਬੀਪੀ ਨਿਊਜ਼ ਸੀ ਵੋਟਰ ਸਰਵੇ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਇੰਡੀਆ ਅਲਾਇੰਸ ਨੂੰ 36.3 ਫੀਸਦੀ ਵੋਟ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਐਨਡੀਏ ਨੂੰ 60.2 ਸੀਟਾਂ ਮਿਲ ਸਕਦੀਆਂ ਹਨ। ਹੋਰਨਾਂ ਨੂੰ ਚਾਰ ਫੀਸਦੀ ਵੋਟਾਂ ਮਿਲ ਸਕਦੀਆਂ ਹਨ।

ਜੰਮੂ-ਕਸ਼ਮੀਰ ਸੀ ਵੋਟਰ ਸਰਵੇ ਮੁਤਾਬਕ ਇੰਡੀਆ ਅਲਾਇੰਸ ਨੂੰ 32.8 ਫੀਸਦੀ ਵੋਟਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਐਨਡੀਏ ਨੂੰ 32 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ 16 ਫੀਸਦੀ ਵੋਟਾਂ ਵੀ ਪੀਡੀਪੀ ਦੇ ਖਾਤੇ ਵਿੱਚ ਜਾ ਸਕਦੀਆਂ ਹਨ।

ਹਰਿਆਣਾ ਵਿੱਚ ਕੁੱਲ 10 ਲੋਕ ਸਭਾ ਸੀਟਾਂ ਹਨ। ਏਬੀਪੀ ਨਿਊਜ਼ ਸੀ ਵੋਟਰ ਦੇ ਸਰਵੇ ਮੁਤਾਬਕ ਇੰਡੀਆ ਅਲਾਇੰਸ ਨੂੰ 4 ਤੋਂ 6 ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਐਨਡੀਏ ਨੂੰ ਵੀ 4 ਤੋਂ 6 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਐਗਜ਼ਿਟ ਪੋਲ ਮੁਤਾਬਕ ਹਰਿਆਣਾ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੋ ਸਕਦੀ ਹੈ।

ਏਬੀਪੀ ਨਿਊਜ਼ ਸੀ ਵੋਟਰ ਸਰਵੇ ਦੇ ਮੁਤਾਬਕ ਹਰਿਆਣਾ ਵਿੱਚ ਇੰਡੀਆ ਅਲਾਇੰਸ ਨੂੰ 45.0 ਫੀਸਦੀ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ 42.8 ਫੀਸਦੀ ਸੀਟਾਂ ਐਨਡੀਏ ਦੇ ਖਾਤੇ ਵਿੱਚ ਜਾ ਸਕਦੀਆਂ ਹਨ। ਹੋਰ ਪਾਰਟੀਆਂ ਨੂੰ 12 ਫੀਸਦੀ ਵੋਟਾਂ ਮਿਲ ਸਕਦੀਆਂ ਹਨ।

ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਗੁਜਰਾਤ ਵਿੱਚ ਐਨਡੀਏ ਨੂੰ 62 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ, ਇੰਡੀਆ ਗਠਜੋੜ ਨੂੰ 35 ਫੀਸਦੀ ਅਤੇ ਹੋਰਾਂ ਨੂੰ 3 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਐਗਜ਼ਿਟ ਪੋਲ ਮੁਤਾਬਕ ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ‘ਚੋਂ ਐਨਡੀਏ ਨੂੰ 25-26 ਸੀਟਾਂ ਅਤੇ ਇੰਡੀਆ ਅਲਾਇੰਸ ਨੂੰ 0-1 ਸੀਟਾਂ ਮਿਲਣ ਦੀ ਸੰਭਾਵਨਾ ਹੈ। ਜਦਕਿ ਬਾਕੀਆਂ ਨੂੰ 0 ਸੀਟਾਂ ਮਿਲਣ ਦੀ ਸੰਭਾਵਨਾ ਹੈ।

Check Also

ਗਿਆਨੀ ਹਰਪ੍ਰੀਤ ਸਿੰਘ ਨੇ ਛੱਡਿਆ ਜਥੇਦਾਰ ਦਾ ਅਹੁਦਾ

ਤਖਤ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। …