Home / ਸਿੱਖੀ ਖਬਰਾਂ / ਸ੍ਰੀ ਹੇਮਕੁੰਟ ਸਾਹਿਬ ਲਈ ਅੱਜ ਰਵਾਨਾ ਹੋਵੇਗਾ ਪਹਿਲਾ ਜੱਥਾ

ਸ੍ਰੀ ਹੇਮਕੁੰਟ ਸਾਹਿਬ ਲਈ ਅੱਜ ਰਵਾਨਾ ਹੋਵੇਗਾ ਪਹਿਲਾ ਜੱਥਾ

ਹਿਮਾਲਿਆ ਦੇ ਉੱਚੇ ਪਹਾੜਾਂ ’ਤੇ ਸਥਿਤ ਸਿੱਖਾਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਗਰਮੀਆਂ ਦੇ ਮੌਸਮ ਲਈ 25 ਮਈ ਨੂੰ ਖੁੱਲ੍ਹਣਗੇ। ਇਸ ਤੋਂ ਪਹਿਲਾਂ ਬੁੱਧਵਾਰ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਿਸ਼ੀਕੇਸ਼ ਤੋਂ ਪਹਿਲਾ ਜਥਾ ਰਵਾਨਾ ਕਰ ਕੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਸ਼ੁੱਭ ਸ਼ੁਰੂਆਤ ਕੀਤੀ ਜਾਏਗੀ। ਪਹਿਲੇ ਦਿਨ ਜਥਾ ਸ਼੍ਰੀਨਗਰ ਵਿਖੇ ਵਿਸ਼ਰਾਮ ਕਰੇਗਾ। ਵੀਰਵਾਰ 23 ਮਈ ਨੂੰ ਉਹ ਗੋਵਿੰਦਘਾਟ ਪਹੁੰਚੇਗਾ। 24 ਮਈ ਨੂੰ ਜਥਾ ਹੇਮਕੁੰਟ ਸਾਹਿਬ ਦੇ ਦੂਜੇ ਠਹਿਰਾਅ ਘਾਂਗਰੀਆ ਪਹੁੰਚੇਗਾ। ਇੱਥੋਂ 25 ਮਈ ਨੂੰ ਸਵੇਰੇ 6.30 ਵਜੇ ਰਵਾਨਾ ਹੋ ਕੇ ਇਹ ਜਥਾ ਉਸੇ ਦਿਨ ਸ੍ਰੀ ਹੇਮਕੁੰਟ ਸਾਹਿਬ ਪੁੱਜੇਗਾ ਜਿੱਥੇ ਕਿਵਾੜ ਖੁਲ੍ਹਣ ਦੇ ਮੌਕੇ ਇਹ ਜਥਾ ਮੌਜੂਦ ਹੋਵੇਗਾ।

ਉੱਥੇ ਹੀ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਨ ਨੇ ਜ਼ਮੀਨੀ ਹਾਲਾਤ ਨੂੰ ਵੇਖਦੇ ਹੋਏ ਰੋਜ਼ਾਨਾ ਸ਼ਰਧਾਲੂਆਂ ਦੇ ਪਹੁੰਚਣ ਦੀ ਸੀਮਾ ਤੈਅ ਕੀਤੀ ਹੈ। ਕਿਵਾੜ ਖੁੱਲ੍ਹਣ ਮਗਰੋਂ ਰੋਜ਼ਾਨਾ 3500 ਸ਼ਰਧਾਲੂ ਹੀ ਹੇਮਕੁੰਟ ਸਾਹਿਬ ਜਾ ਸਕਣਗੇ। ਗੁਰਦੁਆਰਾ ਪ੍ਰਬੰਧਨ ਦਾ ਕਹਿਣਾ ਹੈ ਕਿ ਹੇਮਕੁੰਟ ਸਾਹਿਬ ਵਿਚ ਅਜੇ ਵੀ ਬਹੁਤ ਬਰਫ਼ ਹੈ। ਬਰਫ਼ ਪਿਘਲਣ ਮਗਰੋਂ ਸ਼ਰਧਾਲੂਆਂ ਦੀ ਗਿਣਤੀ ਵਿਚ ਫਿਰ ਤੋਂ ਵਿਚਾਰ ਕੀਤਾ ਜਾਵੇਗਾ।

ਦੱਸ ਦੇਈਏ ਕਿ ਹਿਮਾਲਿਆ ਦੀਆਂ ਖ਼ੂਬਸੂਰਤ ਵਾਦੀਆਂ ਵਿਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨਾਂ ਵਿਚੋਂ ਇਕ ਹੈ। ਇਸ ਦੀ ਖੂਬਸੂਰਤੀ ਕਿਸੇ ਨੂੰ ਵੀ ਮੋਹ ਲੈਂਦੀ ਹੈ। ਗਰਮੀਆਂ ਦੌਰਾਨ ਵੀ ਇੱਥੇ ਬਰਫ਼ ਦੀ ਮੋਟੀ ਪਰਤ ਜੰਮੀ ਰਹਿੰਦੀ ਹੈ। ਬਰਫ਼ ਨੂੰ ਕੱਟ ਕੇ ਸ਼ਰਧਾਲੂਆਂ ਲਈ ਗੁਰਦੁਆਰਾ ਸਾਹਿਬ ਜਾਣ ਲਈ ਫ਼ੌਜ ਦੇ ਜਵਾਨਾਂ ਵਲੋਂ ਰਾਹ ਬਣਾਇਆ ਜਾਂਦਾ ਹੈ।

Check Also

ਆਉਣ ਵਾਲਾ ਵੱਡਾ ਖਤਰਾ ਦੁਨੀਆ ਲਈ !

ਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ। ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ …