ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕ ਆਮ ਤੌਰ ‘ਤੇ ਹਰ ਰੋਜ਼ ਇਸ਼ਨਾਨ ਕਰਦੇ ਹਨ। ਕੜਾਕੇ ਦੀ ਠੰਢ ਵਿੱਚ ਵੀ ਲੋਕ ਨਹਾਉਣਾ ਨਹੀਂ ਛੱਡਦੇ। ਇਹ ਸਾਡੀ ਆਦਤ ਹੈ, ਇਸ ਲਈ ਭਾਰਤੀ ਸੰਸਕ੍ਰਿਤੀ ਵਿੱਚ ਵੀ ਇਸ਼ਨਾਨ ਨੂੰ ਅਧਿਆਤਮ ਨਾਲ ਜੋੜਿਆ ਗਿਆ ਹੈ ਅਤੇ ਇਸ ਨੂੰ ਇੱਕ ਵੱਖਰੇ ਅਤੇ ਮਹੱਤਵਪੂਰਨ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਂਦਾ ਹੈ। ਸਾਡੇ ਸੱਭਿਆਚਾਰ ਵਿੱਚ ਇਸ਼ਨਾਨ ਇੱਕ ਪਵਿੱਤਰ ਕਾਰਜ ਹੈ। ਪਰ ਅਜਿਹੀ ਸਥਿਤੀ ਵਿੱਚ ਜੇਕਰ ਕੋਈ ਇਹ ਕਹੇ ਕਿ ਹਰ ਰੋਜ਼ ਨਹਾਉਣ ਨਾਲ ਨੁਕਸਾਨ ਵੀ ਹੋ ਸਕਦਾ ਹੈ, ਤਾਂ ਤੁਸੀਂ ਕੀ ਕਹੋਗੇ? ਜੀ ਹਾਂ, ਵਿਗਿਆਨ ਅਜਿਹਾ ਹੀ ਕਹਿੰਦਾ ਹੈ।
ਭਾਰਤ ਦੇ ਲੋਕ ਦੁਨੀਆ ਵਿੱਚ ਸਭ ਤੋਂ ਵੱਧ ਧਾਰਮਿਕ ਬਿਰਤੀ ਵਾਲੇ ਮੰਨੇ ਜਾਂਦੇ ਹਨ। ਔਸਤ ਭਾਰਤੀ ਰੋਜ਼ਾਨਾ ਧਾਰਮਿਕ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਲਈ ਇਸ਼ਨਾਨ ਕਰਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਅਜਿਹਾ ਕਰਨ ਨਾਲ ਉਹ ਨਾ ਸਿਰਫ਼ ਆਪਣੇ ਸਰੀਰ ਅਤੇ ਮਨ ਨੂੰ ਤਾਜ਼ਗੀ ਨਾਲ ਭਰਦੇ ਹਨ, ਸਗੋਂ ਅਜਿਹਾ ਕਰਨ ਨਾਲ ਉਹ ਆਪਣੇ ਸਰੀਰ ਨੂੰ ਸ਼ੁੱਧ ਵੀ ਕਰਦੇ ਹਨ। ਬਹੁਤ ਸਾਰੇ ਭਾਰਤੀ ਹਰ ਰੋਜ਼ ਇਸ਼ਨਾਨ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੂਜਾ ਲਈ ਹਰ ਰੋਜ਼ ਇਸ਼ਨਾਨ ਕਰਨਾ ਜ਼ਰੂਰੀ ਹੈ। ਪਰ ਵਿਗਿਆਨ ਕੁਝ ਹੋਰ ਹੀ ਕਹਿੰਦਾ ਹੈ।
ਹਰੇਕ ਇਨਸਾਨ ਨੂੰ ਰੋਜ਼ਾਨਾ ਨਹਾਉਣਾ ਚਾਹੀਦਾ ਹੈ। ਇਸ ਨਾਲ ਸਰੀਰ ਸਾਫ਼ ਰਹਿੰਦਾ ਹੈ ਅਤੇ ਕਈ ਤਰ੍ਹਾਂ ਦੇ ਜ਼ਹਿਰੀਲੇ ਕੀਟਾਣੂ ਮਰ ਜਾਂਦੇ ਹਨ। ਨਹਾਉਣ ਨਾਲ ਸਰੀਰ ’ਤੋਂ ਕਿਸੇ ਤਰ੍ਹਾਂ ਦੀ ਪਸੀਨੇ ਦੀ ਬਦਬੂ ਨਹੀਂ ਆਉਂਦੀ। ਇਸ ਦੇ ਨਾਲ-ਨਾਲ ਨਹਾਉਂਦੇ ਸਮੇਂ ਤੁਹਾਨੂੰ ਆਪਣੀ ਚਮੜੀ ਦੀ ਜ਼ਿਆਦਾ ਸਫ਼ਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਤੁਹਾਡੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਤੁਹਾਡੀ ਚਮੜੀ ’ਤੇ ਲਾਲ ਰੰਗ ਦੇ ਨਿਸ਼ਾਨ ਵੀ ਪੈ ਜਾਂਦੇ ਹਨ ਜਾਂ ਕੋਈ ਸਮੱਸਿਆ ਹੋ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਦਾ ਰਹੇ ਹਾਂ, ਜੋ ਨਹਾਉਂਦੇ ਸਮੇਂ ਜਾਂ ਨਹਾਉਣ ਤੋਂ ਪਹਿਲਾਂ ਤੁਹਾਡੇ ਲਈ ਕੰਮ ਆ ਸਕਦੀਆਂ ਹਨ।