Home / ਸਿੱਖੀ ਖਬਰਾਂ / ਪੰਜਾਬ ਚ ਆ ਸਕਦਾ ਭਾਰੀ ਤੂਫ਼ਾਨ

ਪੰਜਾਬ ਚ ਆ ਸਕਦਾ ਭਾਰੀ ਤੂਫ਼ਾਨ

new

ਸ਼ਾਮ ਵੇਲੇ ਪਈ ਤੇਜ਼ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਦਿੱਤੀ ਸੀ, ਉੱਥੇ ਹੀ ਸਵੇਰ ਦੀ ਕੜਕਦੀ ਧੁੱਪ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਸੀ। ਮੌਸਮ ਵਿਭਾਗ ਵੱਲੋਂ ਬੀਤੇ ਦਿਨ 3 ਦਿਨਾਂ ਦਾ ਅਲਰਟ ਜਾਰੀ ਕੀਤਾ ਗਿਆ ਸੀ ਪਰ ਦੁਪਹਿਰ ਵੇਲੇ ਪੈ ਰਹੀ ਗਰਮੀ ਦਾ ਕਹਿਰ ਵੇਖਦਿਆਂ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਸੀ ਪਰ ਅਚਾਨਕ ਬਰਸਾਤ ਦਾ ਮੌਸਮ ਬਣ ਗਿਆ ਅਤੇ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ।

ਇਸ ਦੌਰਾਨ ਸ਼ਾਮ 7.28 ਤੋਂ ਬਾਅਦ ਤੇਜ਼ ਮੀਂਹ ਨੇ ਜ਼ੋਰ ਫੜ ਲਿਆ। ਸ਼ਹਿਰ ਦੇ ਕੁਝ ਹਿੱਸਿਆਂ ‘ਚ 15-20 ਮਿੰਟ ਜਦੋਂ ਕਿ ਬਾਹਰਲੇ ਇਲਾਕਿਆਂ ‘ਚ 40 ਮਿੰਟ ਤੱਕ ਮੀਂਹ ਪਿਆ। ਇਸ ਦੇ ਨਾਲ ਹੀ ਬਾਹਰ ਕਈ ਇਲਾਕਿਆਂ ’ਚ ਤੇਜ਼ ਹਨੇਰੀ ਅਤੇ ਤੂਫ਼ਾਨ ਚੱਲਣ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ, ਜੋ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਈਆਂ। ਦੱਸਿਆ ਗਿਆ ਕਿ ਕਈ ਇਲਾਕਿਆਂ ’ਚ ਦਰੱਖਤ ਡਿੱਗਣ ਕਾਰਨ ਬਿਜਲੀ ਕਾਫ਼ੀ ਦੇਰ ਤੱਕ ਬੰਦ ਰਹੀ।

ਤੇਜ਼ੀ ਨਾਲ ਵੱਧ ਰਹੇ ਤਾਪਮਾਨ ਕਾਰਨ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਪੰਜਾਬ ‘ਚ ਤਾਪਮਾਨ 40 ਡਿਗਰੀ ਨੇੜੇ ਪਹੁੰਚ ਗਿਆ ਹੈ। ਮੀਂਹ ਕਈ ਤਰੀਕਿਆਂ ਨਾਲ ਫਾਇਦੇਮੰਦ ਹੋਵੇਗਾ ਅਤੇ ਗਲੇ ਦੀ ਖਰਾਸ਼ ਵਰਗੀਆਂ ਬੀਮਾਰੀਆਂ ਤੋਂ ਵੀ ਰਾਹਤ ਦਿਵਾਏਗਾ। ਮੀਂਹ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ, ਜੋਕਿ ਗਰਮੀਆਂ ਦੇ ਹਾਲਾਤ ਬਿਆਨ ਕਰਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਤੱਕ ਬੱਦਲਵਾਈ ਕਾਰਨ ਬਰਸਾਤ ਦਾ ਦੌਰ ਜਾਰੀ ਰਹੇਗਾ ਅਤੇ ਤੂਫ਼ਾਨ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਗੜ੍ਹੇਮਾਰੀ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਗਰਮ ਹਵਾਵਾਂ ਵਿਚਕਾਰ ਅਚਾਨਕ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਬੀਤੇ ਦਿਨ ਦੁਪਹਿਰ ਸਮੇਂ ਗਰਮੀ ਕਾਫ਼ੀ ਵੱਧ ਗਈ ਸੀ, ਜਿਸ ਕਾਰਨ ਲੋਕਾਂ ਨੂੰ ਬਾਹਰ ਨਿਕਲਣ ਸਮੇਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

newhttps://punjabiinworld.com/wp-admin/options-general.php?page=ad-inserter.php#tab-4

ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ’ਚ ਅੰਤਰ ਲਗਾਤਾਰ ਘਟਦਾ ਜਾ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਸ਼ਾਮ ਵੇਲੇ ਵੀ ਗਰਮੀ ਦੀ ਤੀਬਰਤਾ ਵੇਖਣ ਨੂੰ ਮਿਲੇਗੀ। ਮਹਾਨਗਰ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸਵੇਰੇ 7 ਵਜੇ ਦੇ ਕਰੀਬ ਸੂਰਜ ਦੀਆਂ ਕਿਰਨਾਂ ਵਿਖਾਈ ਦੇਣ ਲੱਗੀਆਂ ਅਤੇ ਸਵੇਰੇ 9 ਵਜੇ ਤੋਂ ਹੀ ਗਰਮੀ ਵਿਖਾਈ ਦੇਣ ਲੱਗ ਪਈ। ਅੱਜ ਦਾ ਘੱਟੋ-ਘੱਟ ਤਾਪਮਾਨ 17 ਡਿਗਰੀ ਦੇ ਆਸ-ਪਾਸ ਰਿਹਾ, ਜਦੋਂਕਿ ਇਹ ਪਿਛਲੇ ਦਿਨ ਦੇ ਘੱਟੋ-ਘੱਟ ਤਾਪਮਾਨ ਨਾਲੋਂ 4 ਡਿਗਰੀ ਘੱਟ ਸੀ। ਇਸ ਮੀਂਹ ਨਾਲ ਰਾਤ ਦੀ ਗਰਮੀ ਤੋਂ ਰਾਹਤ ਮਿਲੇਗੀ। ਮਾਹਿਰਾਂ ਦਾ ਕਹਿਣਾ ਹੈ ਕਿ 3 ਦਿਨਾਂ ਦੇ ਅਲਰਟ ਤੋਂ ਬਾਅਦ ਮੌਸਮ ਦਾ ਪੈਟਰਨ ਬਦਲਣ ਦੀ ਸੰਭਾਵਨਾ ਹੈ।

new
Advertisement

Check Also

ਧਰਤੀ ਨਾਲ ਟਕਰਾਉਣ ਵਾਲਾ ਸੂਰਜ !

 ਪਿਛਲੇ ਹਫਤੇ ਇਕ ਭਿਆਨਕ ਸੂਰਜੀ ਤੂਫਾਨ ਧਰਤੀ ਨਾਲ ਟਕਰਾ ਗਿਆ। ਇਸ ਕਾਰਨ ਦੁਨੀਆ ਦੇ …

error: Content is protected !!